ਬਟਾਲਾ,8 ਅਕਤੂਬਰ ( ਬਿਊਰੋ )ਪਰਸੋਤਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਨਗਰ ਸੁਧਾਰ ਟਰੱਸਟ ਸਕੀਮ ਨੰਬਰ 07 ਕੋਠੀ ਨੰਬਰ 126 ਗੁਰਦਾਸਪੁਰ ਦੀ ਪੰਚਾਇਤੀ ਚੋਣਾ 2024 ਵਿੱਚ ਬਲਾਕ ਬਟਾਲਾ ਵਿਖੇ ਆਰ.ਓ-। ਆਈ. ਕੇ ਗੁਜਰਾਲ ਇੰਸਟੀਚਿਊਟ ਬਟਾਲਾ ਵਿਖੇ ਡਿਉਟੀ ਲੱਗੀ ਸੀ ਅਤੇ ਉਸ ਪਾਸ 12 ਗ੍ਰਾਮ ਪੰਚਾਇਤਾ ਚੋਣਾਂ ਲਈ ਅਲਾਟ ਕੀਤੀਆ ਗਈਆ ਸੀ।
5 ਅਕਤੂਬਰ ਨੂੰ ਸਵੇਰੇ 12-04 ਏ.ਐਮ ਤੋ 12-53 ਏ.ਐਮ ਤੱਕ 10 ਵੱਟਸਐਪ ਕਾਲ ਨੰਬਰ +(510)7149692 ਤੋ ਉਸਦੇ ਨਿੱਜੀ ਨੰਬਰ 94170-73412 ਤੇ ਕਾਲਾ ਆਈਆ ਜੋ ਕਿ ਉਸਨੇ ਰਸੀਵ ਨਹੀ ਕੀਤੀਆ ਅਤੇ ਸਵੇਰੇ ਸਮਾ 08-26 ਏ.ਐਮ ਤੋ 09-00 ਏ.ਐਮ ਦੁਬਾਰਾਂ ਵੱਟਸਐਪ ਕਾਲ ਉਸਦੇ ਨੰਬਰ ਤੇ ਆਈਆ ਤੇ ਉਸਨੇ ਅਟੈਂਡ ਕਰ ਲਈ ਤਾ ਅੱਗੋ ਕਿਸੇ ਨਾ ਮਾਲੂਮ ਵਿਆਕਤੀ ਨੇ ਉਸ ਨੂੰ ਕਿਹਾ ਕਿ ਮੈ ਜੱਗੂ ਭਗਵਾਨਪੁਰੀਆ ਬੋਲ ਰਿਹਾ ਹਾਂ ਤੁਸੀ ਪੰਚਾਇਤ ਦੇ ਇਲੈਕਸ਼ਨ ਵਿੱਚ ਕਿਲਾ ਦਰਸਨ ਸਿੰਘ ਗ੍ਰਾਮ ਪੰਚਾਇਤ ਬਲਾਕ ਬਟਾਲਾ ਦੇ ਇੱਕ ਉਮੀਦਵਾਰ ਦੇ ਨਾਮਜਦਗੀ ਦੇ ਦਸਤਾਵੇਜਂ ਰੱਦ ਕਰ ਦਿਓ ਮੈਂ ਦੁਬਾਰਾ ਫੋਨ ਨਹੀ ਕਰਨਾ ਇਹ ਗੱਲ ਧਮਕੀ ਭਰੇ ਲਹਿਜੇ ਨਾਲ ਕਹੀ ਤੇ ਫੋਨ ਕੱਟ ਦਿੱਤਾ।
ਪਰਸੋਤਮ ਸਿੰਘ ਆਰ.ਓ-1 ਨੂੰ ਧਮਕੀ ਦੇਣ ਸਬੰਧੀ ਮੁਕੱਦਮਾ ਨੰਬਰ 281 ਮਿਤੀ 8-10-24 ਜੁਰਮ 224,351(2) ਭ.ਦ ਥਾਣਾ ਸਿਵਲ ਲਾਈਨ ਬਟਾਲਾ ਬਰਖਿਲਾਫ ਨਾਮਾਲੂਮ ਵਿਆਕਤੀ ਦਰਜ ਰਜਿਸਟਰ ਕੀਤਾ ਗਿਆ ਹੈ।
ਦੋਰਾਨੇ ਤਫਤੀਸ ਟੈਕਨੀਕਲ ਤਾਰੀਕੇ ਨਾਲ ਕੁਝ ਹੀ ਸਮੇ ਵਿੱਚ ਪਰਸੋਤਮ ਸਿੰਘ ਆਰ ਓ ਨੂੰ ਧਮਕੀਆ ਦੇਣ ਵਾਲੇ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗਿੱਲਾਵਾਲੀ ਨੂੰ ਟਰੇਸ ਕਰਕੇ ਅੱਜ ਮਿਤੀ 8 ਅਕਤੂਬਰ 2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਸਬੰਧੀ ਤਫਤੀਸ ਚੱਲ ਰਹੀ ਹੈ। ਜਿਸ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।