ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਉੱਪਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਖ਼ਾਲਸਈ ਪਰਚਮ ਝੁਲਾਇਆ

ਅੰਮ੍ਰਿਤਸਰ, 13 ਅਪ੍ਰੈਲ –ਖ਼ਾਲਸਾ ਸਾਜਨਾ ਦਿਵਸ ਦੇ 325 ਸਾਲਾ ਦਿਹਾੜੇ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੌਮ ਦੇ ਨਾਂਅ ਵਧਾਈ ਦਾ ਸੰਦੇਸ਼ ਦਿੰਦਿਆਂ ਸਮੁੱਚੀ ਸਿੱਖ ਕੌਮ ਨੂੰ ਅੰਮ੍ਰਿਤਧਾਰੀ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਾਲਸਈ ਵਿਰਾਸਤ ਦੇ ਵਾਰਿਸ ਬਣਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।ਇਸ ਤੋਂ ਪਹਿਲਾਂ ਖ਼ਾਲਸਾ ਸਾਜਨਾ ਦਿਵਸ ਦੇ 325ਵੇਂ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਅਤੇ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕੀਤਾ…

ਬਟਾਲਾ ਪੁਲਿਸ ਵਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼-ਦੋ ਦੋਸ਼ੀ ਗਿਰਫ਼ਤਾਰ

ਬਟਾਲਾ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਬਟਾਲਾ, 13 ਅਪਰੈਲ – ਐਸ ਐਸ ਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਵਲੋਂ ਪੁਲਿਸ ਲਾਈਨ ਵਿੱਖੇ ਪਰੈੱਸ ਕਾਨਫਰੰਸ ਕੀਤੀ ਗਈ ਤੇ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਦੋ ਦੋਸ਼ੀ ਗਿਰਫ਼ਤਾਰ ਕੀਤੇ ਗਏ ਹਨ।ਐਸਐਸਪੀ ਬਟਾਲਾ ਨੇ ਦੱਸਿਆ ਕਿ 12 ਅਪਰੈਲ 2024 ਨੂੰ ਇਕ ਦਰਖਾਸਤ ਜੋਬਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਜੋਧਾ ਨੰਗਲ ਨੇ ਇਕ ਦਰਖਾਸਤ ਦਿੱਤੀ ਕਿ ਉਸਦਾ ਵੱਡਾ ਭਰਾ ਪ੍ਰਭਦੀਪ ਸਿੰਘ ਉਰਫ ਭੀਮ ਪੁੱਤਰ ਮਨਜੀਤ ਸਿੰਘ ਮਿਤੀ 11 ਅਪਰੈਲ 2024 ਦਾ ਸੁਰੇਸ਼ ਕੁਮਾਰ ਪੁੱਤਰ ਸੁਰਜੀਤ ਸਿੰਘ…

ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਨਜਾਇਜ਼ ਸ਼ਰਾਬ ਤੇ ਲਾਹਣ ਬਰਾਮਦ

ਭੈਣੀ ਮੀਆਂ ਖਾਂ ਥਾਣੇ ਵਿੱਚ 3 ਵੱਖ-ਵੱਖ ਮਾਮਲੇ ਦਰਜ ਚੋਣਾਂ ਦੌਰਾਨ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਵਿਭਾਗ ਵੱਲੋਂ ਵਰਤੀ ਜਾ ਰਹੀ ਹੈ ਵਿਸ਼ੇਸ਼ ਚੌਕਸੀ ਐੱਸ.ਐੱਸ.ਪੀ. ਗੁਰਦਾਸਪੁਰ ਗੁਰਦਾਸਪੁਰ, 24 ਮਾਰਚ —ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਲੋਕ ਸਭਾ ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲਿਸ ਨੇ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡ ਮੋਚਪੁਰ ਦੇ ਲਾਗੇ ਦਰਿਆ ਬਿਆਸ ਦੇ ਏਰੀਏ ਵਿੱਚ ਸ੍ਰੀ ਰਾਜਬੀਰ ਸਿੰਘ, ਡੀ.ਐੱਸ.ਪੀ. ਧਾਰੀਵਾਲ/ਗੁਰਦਾਸਪੁਰ ਅਤੇ…

ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਅੰਮ੍ਰਿਤਸਰ  ਹਵਾਈ ਅੱਡੇ ਤੇ ਕੀਤਾ ਗਿਆ ਨਿੱਘਾ ਸਵਾਗਤ

 ਗੁਰੂ ਨਗਰੀ ਦੇ ਵਿਕਾਸ ਅਤੇ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਤਰਨਜੀਤ ਸਿੰਘ ਸੰਧੂ।   ਅੰਮ੍ਰਿਤਸਰ : 22 ਮਾਰਚ – ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਬਾਅਦ ਨਵੀਂ ਦਿੱਲੀ ਤੋਂ ਆਪਣੇ ਗ੍ਰਹਿ ਨਗਰ ਸ੍ਰੀ ਅੰਮ੍ਰਿਤਸਰ ਵਿਖੇ ਦੇਰ ਸ਼ਾਮ ਪਹੁੰਚਣ ’ਤੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਥਾਨਕ ਭਾਜਪਾ ਆਗੂਆਂ ਤੇ ਸਰਗਰਮ ਵਰਕਰਾਂ ਵੱਲੋਂ ਗਰਮ ਜੋਸ਼ੀ ਨਾਲ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਜਿਨ੍ਹਾਂ ਦੀ ਅਗਵਾਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕੀਤੀ। ਉਹਨਾਂ ਨਾਲ ਭਾਜਪਾ ਪੰਜਾਬ ਦੇ ਸੂਬਾ ਮੀਤ…

ਸਿਹਤ ਮੰਤਰੀ ਵੱਲੋਂ ਵਰਚੂਅਲੀ ਤੌਰ ‘ਤੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ

ਗੁਰਦਾਸਪੁਰ, 16- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਅੱਜ 30 ਬੈੱਡਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ  ਦਾ ਤੋਹਫ਼ਾ ਦਿੱਤਾ ਗਿਆ ਹੈ।  ਇਸ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ  ਦਾ ਰਸਮੀ ਉਦਘਾਟਨ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਨਲਾਈਨ ਵਰਚੂਅਲ ਤੌਰ ਤੇ ਕੀਤਾ ਗਿਆ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਅਰਬਨ ਸੀ.ਐੱਚ.ਸੀ. ਦੇ ਉਦਘਾਟਨੀ ਪੱਥਰ ਤੋਂ ਪਰਦਾ ਉਠਾਇਆ ਗਿਆ।  ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਸ.ਪੀ. ਸ੍ਰੀ ਹਰੀਸ਼ ਦਾਯਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਸਿਵਲ ਸਰਜਨ…

ਸੀ-ਵਿਜ਼ਲ ਐਪ ਲੋਕ ਸਭਾ ਚੋਣਾਂ 2024 ਦੇ ਐਲਾਨ ਹੋਣ ‘ਤੇ ਤੁਰੰਤ ਹੋ ਜਾਵੇਗੀ ਐਕਟੀਵੇਟ

ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਿਸੇ ਵੀ ਕਿਸਮ ਦੀ ਸ਼ਿਕਾਇਤ ਸੀ-ਵਿਜ਼ਲ ਐਪ ਉੱਪਰ ਕੀਤੀ ਜਾ ਸਕਦੀ ਹੈ – ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ, 12 ਮਾਰਚ (ਬਿਊਰੋ ) – ਲੋਕ ਸਭਾ ਚੋਣਾਂ, 2024 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਸੀ-ਵਿਜ਼ਲ ਐਪ ਤਿਆਰ ਕੀਤੀ ਗਈ ਹੈ, ਜਿਸ ਰਾਹੀਂ ਲੋਕ ਸਭਾ ਚੋਣਾਂ ਵਿਚ ਵੋਟਿੰਗ ਪ੍ਰਕਿਰਿਆ ਜਾਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਬਾਰੇ ਫ਼ੋਟੋ/ਵੀਡੀਓ ਸਿੱਧੇ ਤੌਰ ਤੇ ਕਮਿਸ਼ਨ ਪਾਸ ਭੇਜਣ ਦੇ ਸਮਰੱਥ ਹੋਣਗੇ। ਸੀ-ਵਿਜ਼ਲ ਐਪ ਤੇ ਪ੍ਰਾਪਤ ਹੁੰਦੀ ਸ਼ਿਕਾਇਤ ਤੇ 100 ਮਿੰਟ ਦੇ ਅੰਦਰ-ਅੰਦਰ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਿਤ ਸ਼ਿਕਾਇਤਕਰਤਾ…

ਚੇਅਰਮੈਨ ਰਮਨ ਬਹਿਲ ਨੇ ਬੱਬੇਹਾਲੀ ਪੁਲ ਦਾ ਕੀਤਾ ਉਦਘਾਟਨ

ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ 10 ਸਾਲ ਤੋਂ ਬੱਬੇਹਾਲੀ ਨਹਿਰ ਦੇ ਪੁਲ ਦੀ ਉਸਾਰੀ ਦਾ ਕੰਮ ਮੁਕੰਮਲ ਹੋਇਆ ਗੁਰਦਾਸਪੁਰ, 12 ਮਾਰਚ ( ਬਿਊਰੋ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਬੱਬੇਹਾਲੀ ਸਮੇਤ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਨਹਿਰ ਉੱਪਰ ਪੁਲ ਦੀ ਵੱਡੀ ਸਹੂਲਤ ਮਿਲੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਬੱਬੇਹਾਲੀ ਨਹਿਰ ਉੱਪਰ ਨਵੇਂ ਬਣਾਏ ਪੁਲ ਦਾ ਉਦਘਾਟਨ ਚੇਅਰਮੈਨ  ਰਮਨ ਬਹਿਲ ਵੱਲੋਂ ਅੱਜ ਕਰ ਦਿੱਤਾ ਗਿਆ ਹੈ। ਪੁਲ ਦਾ ਉਦਘਾਟਨ ਹੋਣ ਤੋਂ ਬਾਅਦ ਪਿੰਡ ਬੱਬੇਹਾਲੀ ਸਮੇਤ ਪੂਰੇ ਇਲਾਕੇ ਦੇ ਲੋਕ ਖ਼ੁਸ਼ ਹਨ ਅਤੇ ਉਨ੍ਹਾਂ…

ਵਿਧਾਇਕ ਅਮਰਪਾਲ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਤੀਰਥ ਯਾਤਰਾ ਲਈ ਪੰਜਵੀਂ ਬੱਸ ਰਵਾਨਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੰਗੀ ਸੋਚ ਸਦਕਾ ਸੰਗਤਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੀਆਂ ਹਨ-ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ (ਬਟਾਲਾ), 10 ਮਾਰਚ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ  ਦੀ ਦੇਖ ਰੇਖ ਵਿਸ਼ੇਸ਼ ਬੱਸ ਰਵਾਨਾ ਵਕੀਤੀ ਗਈ।        ਇਸ ਦੌਰਾਨ ਗੱਲਬਾਤ ਕਰਦਿਆਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਚੰਗੀ ਸੋਚ ਸਦਕਾ, ਸੰਗਤਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੀਆਂ…

ਦਮਦਮੀ ਟਕਸਾਲ ਨੇ ਜੂਨ ‘84 ਘੱਲੂਗਾਰੇ ਦੇ ਸ਼ਹੀਦਾਂ ਦੀ ਯਾਦ ‘ਚ ਸ਼ਹੀਦੀ ਗੈਲਰੀ ਦੀ ਕੀਤੀ ਸੰਪੂਰਨਤਾ

ਸਿੰਘ ਸਾਹਿਬ ਜਥੇਦਾਰ ਗਿ.ਰਘਬੀਰ ਸਿੰਘ,ਜਥੇਦਾਰ ਗਿ. ਸੁਲਤਾਨ ਸਿੰਘ, ਜਥੇਦਾਰ ਗਿ.ਹਰਪ੍ਰੀਤ ਸਿੰਘ,ਬਾਬਾ ਹਰਨਾਮ ਸਿੰਘ ਖਾਲਸਾ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦੀ ਗੈਲਰੀ ਦਾ ਕੀਤਾ ਉਦਘਾਟਨਸ਼ਹੀਦਾਂ ਦੀ ਯਾਦ ‘ਚ ਬਣੀ ਇਸ ਗੈਲਰੀ ਨੇ ਜੂਨ ’84 ਦੇ ਅਮਿੱਟ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਹੈ-ਜਥੇਦਾਰ ਗਿ. ਰਘਬੀਰ ਸਿੰਘਦਮਦਮੀ ਟਕਸਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਜਿਹੇ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਕਰਦੀ ਰਹੇਗੀ-ਗਿ. ਹਰਨਾਮ ਸਿਘ ਖਾਲਸਾ ਚੌਂਕ ਮਹਿਤਾ,09ਮਾਰਚ- ਜੂਨ 84 ਦੇ ਤੀਸਰੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਸ਼ਹਾਦਤਾਂ ਦਾ ਜਾਮ ਪੀਣ…

ਵਿਸ਼ਵ ਨਾਗਰਿਕ ਸੁਰੱਖਿਆ ਦਿਵਸ-2024” ਮੌਕੇ ਸੈਮੀਨਾਰ

ਬਟਾਲਾ, 3 ਮਾਰਚ (   )  ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ.2, ਪੰਜਾਬ ਹੋਮ ਗਾਰਡਜ਼ ਬਟਾਲਾ ਵਿਖੇ “ਵਿਸ਼ਵ ਨਾਗਰਿਕ ਸੁਰੱਖਿਆ ਦਿਵਸ-2024” ਮੌਕੇ ਬਟਾਲੀਅਨ ਕਮਾਂਡਰ ਗਗਨਪ੍ਰੀਤ ਸਿੰਘ ਢਿਲੋਂ ਦੀ ਅਗਵਾਈ ਵਿਚ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਪੋਸਟ ਨੰ. 8 ਵੱਲੋਂ ਨਾਗਰਿਕ ਸੁਰੱਖਿਆ ਕੈਂਪ ਲਗਾਇਆ ਗਿਆ। ਇਸ ਮੌਕੇ ਸਟਾਫ ਅਫਸਰ ਮਨਜੀਤ ਸਿੰਘ, ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਦੇ ਨਾਲ ਬਲਕਾਰ ਚੰਦ, ਗੁਰਸੇਵਕ ਸਿੰਘ, ਨਵਜੀਤ ਸਿੰਘ, ਵਰਿੰਦਰ ਸਿੰਘ, ਦਵਿੰਦਰ ਸਿੰਘ, ਇੰਦਰਜੀਤ ਸਿੰਘ ਸਾਰੇ ਕੰਪਨੀ ਕਮਾਂਡਰ, ਪਲਟੂਨ ਕਮਾਂਡਰ, ਸਟਾਫ ਤੇ ਜਵਾਨ ਹਾਜ਼ਰ ਸਨ।ਸੈਮੀਨਾਰ ਦੇ ਸ਼ੁਰੂਆਤ ਵਿਚ ਦਸਿਆ ਕਿ ਆਫਤਾਂ ਕਾਰਣ ਵੱਧ ਰਹੇ ਜਾਨ-ਮਾਲ ਦੇ…