ਪੁਲਿਸ ਜ਼ਿਲਾ ਬਟਾਲਾ ਵੱਲੋਂ ਨਸ਼ਾ ਵੇਚਣ ਵਾਲੇ ਸਮਗਲਰਾਂ ਖਿਲਾਫ਼ ਕੀਤੀ ਸਖ਼ਤ ਕਾਰਵਾਈ
ਬਟਾਲਾ, 8 ਅਕਤੂਬਰ (ਬਿਊਰੋ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਦੇ ਖਾਤਮੇ ਅਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਨੂੰ ਜਬਤ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਜ਼ਿਲਾ ਬਟਾਲਾ ਵੱਲੋਂ ਨਸ਼ਾ ਵੇਚਣ ਵਾਲੇ ਸਮਗਲਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜੀ ਐਸ ਸਹੋਤਾ, ਐਸ ਪੀ (ਡੀ) ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ ਐਸ ਪੀ ਬਟਾਲਾ, ਸੁਹੇਲ ਕਾਸਿਮ ਮੀਰ ਦੀ ਅਗਵਾਈ ਹੇਠ ਪੁਲਿਸ ਜਿਲ੍ਹਾ ਬਟਾਲਾ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸੰਜੀਵ ਕੁਮਾਰ, ਡੀਐਸਪੀ ਸਿਟੀ ਵੀ ਮੋਜੂਦ ਸਨ।
ਐਸ ਪੀ (ਡੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਅਫਸਰ ਥਾਣਾ ਕਿਲਾ ਲਾਲ ਸਿੰਘ ਵੱਲੋਂ ਮੁਕਦਮਾ ਨੰਬਰ 108, 3-8-2020 ਯੂ.ਐਸ 21 ਸੀ ਐਨ.ਡੀ.ਪੀ.ਐਸ ਐਕਟ 1985 ਦੇ ਦੋਸ਼ੀ ਲਖਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਉਮਰੇਵਾਲ ਦੀ 12,95,000/ ਦੀ ਪ੍ਰੋਪਰਟੀ ਜਗਦੀਪ ਸਿੰਘ ਉਰਫ ਜੱਗਾ ਪੁੱਤਰ ਰਿੰਪੂਜੀਤ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਜਗਦੀਪ ਸਿੰਘ ਵਾਸੀਅਨ ਉਮਰੇਵਾਲ ਅਕਰਪੂਰਾ ਤਹਿਸੀਲ ਬਟਾਲਾ ਦੀ 28,19, 100/ ਦੀ ਪ੍ਰੋਪਰਟੀ ਮੁੱਖ ਅਫਸਰ ਥਾਣਾ ਸਦਰ ਬਟਾਲਾ ਵਲੋਂ ਮੁਕੱਦਮਾ ਨੰਬਰ 44 ਮਿਤੀ 10-4-2019 ਯੂ.ਐਸ 21 ਐਂਡ 61 ਐਨ.ਡੀ.ਪੀ.ਐਸ ਐਕਟ 1985 ਦੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਲੀ ਪੁੱਤਰ ਕਸਮੀਰ ਸਿੰਘ ਵਾਸੀ ਕੋਟਲੀ ਸੂਰਤ ਮੱਲੀ ਦੀ 1,95,22,500 ਦੀ ਪ੍ਰੋਪਰਟੀ ਮੁੱਖ ਅਫਸਰ ਥਾਣਾ ਘਣੀਏ ਕੇ ਬਾਂਗਰ ਵਲੋਂ ਮੁਕੱਦਮਾ ਨੰਬਰ 128 ਮਿਤੀ 27-12-2022 ਯੂ.ਐਸ 21 ਸੀ 29, 61 ਐਨ.ਡੀ.ਪੀ.ਐਸ ਦੇ ਦੋਸ਼ੀ ਗੁਰਜੰਟ ਸਿੰਘ ਪੁੱਤਰ ਸਵ.ਗੁਰਮੁੱਖ ਸਿੰਘ ਵਾਸੀ ਕੋਠੇ ਦੀ 36,24,000 ਦੀ ਪ੍ਰੋਪਰਟੀ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਵਲੋਂ ਮੁਕੱਦਮਾ ਨੰਬਰ 288 ਮਿਤੀ 29-12-2020 ਯੂ.ਐਸ 61 ਐਨ.ਡੀ.ਪੀ.ਐਸ ਐਕਟ 1985 ਦੇ ਦੋਸ਼ੀ ਰਾਜਨ ਪੁੱਤਰ ਵਿਪਨ ਕੁਮਾਰ ਵਾਸੀ ਮਕਾਨ ਨੰਬਰ 15/156 ਡੋਲਾ ਨੰਗਲ ਖਜੂਰੀ ਗੇਟ ਬਟਾਲਾ ਦੀ 25,00,000/ ਦੀ ਪ੍ਰੋਪਰਟੀ ਮੁੱਕਦਮਾ ਨੰਬਰ 113 ਮਿਤੀ 8-8-2021 ਯੂ.ਐਸ 22, 61 ਐਨ.ਡੀ.ਪੀ ਐਸ 1985 ਦੇ ਦੋਸ਼ੀ ਸਾਵਨ ਸ਼ਰਮਾ ਪੁੱਤਰ ਪ੍ਰਦੀਪ ਕੁਮਾਰ ਵਾਸੀ ਮਕਾਨ ਨੰਬਰ 179 ਨੇੜੇ ਕਪੂਰੀ ਗੇਟ ਅਟਾਰੀਆ ਮੁਹੱਲਾ ਬਟਾਲਾ ਦੀ 20,85,000 ਦੀ ਪ੍ਰੋਪਰਟੀ ਅਤੇ ਮੁਕੱਦਮਾ ਨੰਬਰ 47 ਮਿਤੀ 20-4-2021 ਯੂ.ਐਸ 24, 61 ਐਨ.ਡੀ.ਪੀ ਐਸ ਐਕਟ 1985 ਦੇ ਦੋਸ਼ੀ ਦੀਪਕ ਸ਼ਰਮਾ ਪੁੱਤਰ ਮੋਹਨ ਲਾਲ ਸ਼ਰਮਾ ਵਾਸੀ ਬੀ 192 ਮਕਾਨ ਨੰਬਰ 192 ਓਲਾ ਮੁਹੱਲਾ ਬਟਾਲਾ ਦੀ 23,00,000/ ਪ੍ਰੋਪਰਟੀ 68 ਐਫ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਸਬੰਧੀ ਕੇਸ ਤਿਆਰ ਕਰਕੇ ਕਮਟੈਂਟ ਅਥੋਰਟੀ ਦਿੱਲੀ ਪਾਸ ਭੇਜੀ ਗਏ ਸਨ।
ਜਿਹਨਾਂ ਵਲੋਂ ਉਕਤਾਨ ਦੋਸ਼ੀਆਂ ਦੀ ਪ੍ਰੋਪਰਟੀ ਨੂੰ ਫਰੀਜ ਕਰਨ ਸਬੰਧਤ ਆਰਡਰ ਭੇਜੇ ਗਏ ਹਨ।
ਇਸ ਤੋਂ ਇਲਾਵਾ ਇਸੇ ਤਰ੍ਹਾਂ ਐਨ.ਡੀ.ਪੀ.ਐਸ ਐਕਟ ਦੇ ਹੋਰ ਦੋਸ਼ੀਆਂ ਵਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰੋਪਰਟੀ ਸਬੰਧੀ ਕੇਸ ਤਿਆਰ ਕਰਕੇ ਕਮਟੈਂਟ ਅਥਾਰਟੀ ਨੂੰ ਭੇਜੇ ਗਏ ਹਨ ਤਾਂ ਜੋ ਨਸ਼ਾ ਤਸਕਰਾਂ ਦੇ ਮਨ੍ਹਾਂ ਵਿਚ ਖੌਫ ਪੈਦਾ ਹੋ ਸਕੇ।