ਮਾਮਲਾ ਗੈਂਗਵਾਰ ਚ ਵਿਅਕਤੀ ਦੇ ਕਤਲ ਦਾ
ਅੰਮ੍ਰਿਤਸਰ ਪੁਲਿਸ ਨੇ ਮਾਰਚ ਮਹੀਨੇ ਦੌਰਾਨ ਗੈਂਗਵਾਰ ਦੌਰਾਨ ਮਾਰੇ ਗਏ ਰਾਜਵੀਰ ਸੇਠ ਦੇ ਮਾਮਲੇ ਵਿਚ ਇਕ ਹੋਰ ਆਰੋਪੀ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਹੁਣ ਤਕ ਸੱਤ ਅਰੋਪੀਆਂ ਨੂੰ ਗਿਰਫ਼ਤਾਰ ਕਰ ਚੁੱਕੀ ਹਾਂ।
ਪੁਲਿਸ ਅਨੁਸਾਰ ਯੁਵਰਾਜ਼ ਸਿੰਘ ਉਰਫ ਯੂਵੀ ਪੁੱਤਰ ਰਕੇਸ਼ ਵਾਸੀ ਗੰਡਾ ਸਿੰਘ ਵਾਲਾ, ਮਜੀਠਾ ਰੋਡ,ਅੰਮ੍ਰਿਤਸਰ।
ਉਮਰ 22 ਸਾਲ, ਪੜਾਈ 12ਵੀ ਪਾਸ, ਗੱਡੀਆਂ ਦੀ ਡੈਟਿੰਗ ਪੇਟਿੰਗ ਦਾ ਕੰਮ ਕਰਦਾ ਹੈ। ਇਹ ਮੁਕੱਦਮਾ 05-10-2024 ਮੁਦੱਈ ਕਿਰਨ ਸੇਠੀ ਵਾਸੀ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਸੀ ਕਿ ਉਸਦੇ ਲੜਕੇ ਰਾਜਵੀਰ ਸੇਠੀ ਨੂੰ ਮਿਤੀ 14-03-2024 ਨੂੰ ਸਾਹਿਬਪ੍ਰੀਤ ਸਿੰਘ ਸੋਹੀ,ਭੋਲੂ, ਪਾਰਸ ਅਤੇ 12 ਹੋਰ ਅਣਪਛਾਤੇ ਵਿਅਕਤੀਆਂ ਨੇ ਥਾਣਾ ਗੇਟ ਹਕੀਮਾਂ ਚੌਕ ਵਿੱਚ ਗੋਲੀ ਮਾਰਕੇ ਕਤਲ ਕਰ ਦਿੱਤਾ ਸੀ। ਵਜ੍ਹਾਂ ਰੰਜਿਸ਼:- ਦੋਸ਼ੀ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਦੀ ਸੰਜੂ ਡੋਨ ਅਤੇ ਪੀਟਰ ਵਾਸੀ ਗੁੱਜਪੁਰਾ ਨਾਲ ਪੁਰਾਣਾ ਲੜਾਈ ਝਗੜਾ ਸੀ। ਜਦੋ ਮਿਤੀ 14-03-2024 ਸਾਹਿਲਪ੍ਰੀਤ ਸਿੰਘ ਉਰਫ ਸੋਹੀ ਨੂੰ ਪਤਾ ਲੱਗਾ ਕਿ ਇੱਕ ਕਾਰ ਜਿਸ ਵਿੱਚ ਸੰਜੂ ਡੋਨ, ਪੀਟਰ ਬੈਠਾ ਸੀ ਤੇ ਕਾਰ ਨੂੰ ਮਰਨ ਵਾਲਾ ਰਾਜਵੀਰ ਸੇਠੀ ਚੱਲਾ ਰਿਹਾ ਸੀ ਤੇ ਸੋਹੀ ਵੱਲੋਂ ਕਾਰ ਦਾ ਪਿੱਛਾ ਕਰਕੇ ਕਾਰ ਤੇ ਗੋਲੀ ਚਲਾਈ ਜੋ ਗੋਲੀ ਰਾਜਵੀਰ ਸੇਠੀ ਤੇ ਲੱਗ ਗਈ ਤੇ ਉਸਦੀ ਮੋਤ ਹੋ ਗਈ। ਗ੍ਰਿਫਤਾਰ ਦੋਸ਼ੀ ਯੂਵੀ ਦੇ ਖਿਲਾਫ਼ ਪਹਿਲਾਂ ਵੀ ਥਾਣਾ ਸਦਰ ਵਿੱਚ ਇਰਾਦਾ ਕਤਲ ਦਾ ਮੁਕੱਦਮਾਂ ਦਰਜ਼ ਹੈ।
ਪਹਿਲਾਂ ਗ੍ਰਿਫ਼ਤਾਰ ਦੋਸ਼ੀ:-
- ਸਾਹਿਲਪ੍ਰੀਤ ਸਿੰਘ ਉਰਫ਼ ਸੋਹੀ, 2 ਅਭਿ ਗਿੱਲ, 3. ਸੰਜੂ, 4. ਪਰਸਦੀਪ ਸਿੰਘ ਉਰਫ਼ ਪਾਰਸ, 5. ਨਿਖਿਲ ਭੋਲੂ, 6. ਰਾਜ
ਕੁਮਾਰ ਅਤੇ 7. ਯੁਵਰਾਜ਼ ਸਿੰਘ ਉਰਫ਼ ਸਾਹਿਲ ਨੂੰ ਮੁਕਦਮਾਂ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਹਿਲਾਂ ਬ੍ਰਾਮਦਗੀ:-
01 ਪਿਸਟਲ 32 ਬੋਰ, 02 ਰੋਂਦ ਅਤੇ ਇੱਕ ਮੋਟਰਸਾਈਕਲ ਸਪਲੈਂਡਰ।