ਨਿਸ਼ਕਾਮ ਸੇਵਾ ਸੁਸਾਇਟੀ, ਗ: ਕੰਧ ਸਾਹਿਬ ਵੱਲੋਂ ਸੇਵਾਦਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇ ਸੇਵਾ ਕਰਨ ਲਈ ਸਨਮਾਨਿਤ ਕੀਤਾ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਲਿਟਰੇਚਰ ਦਿੱਤਾ ਜੋ ਇਹ ਸੇਵਾਦਾਰਾ ਆਪਣੇ ਗੁਰੂ ਸਹਿਬਾਨ ਅਤੇ ਗੁਰੂ ਘਰ ਦੇ ਸਿੱਖਾਂ ਦੇ ਜੀਵਨ ਬਾਰੇ ਪੜਨ ਤੇ ਨਸ਼ਿਆ ਤੋਂ ਦੁਰ ਰਹਿਣ,ਚੰਗੇ ਜੀਵਨ ਜਿਉਣ ਲਈ ਸਮਾਜ ਵਿੱਚ ਹੋਰ ਅਨੇਕਾਂ ਲੋਕਾਂ ਲਈ ਮਾਰਗਦਰਸ਼ਨ ਬਣ ਕੇ ਪ੍ਰੇਰਿਤ ਕਰਨ, ਜੋ ਗੁਰੂ ਸਹਿਬਾਨਾਂ ਦੇ ਦੱਸੇ ਰਸਤੇ ਉਪਰ ਚੱਲ ਸਕਣ, ਇਸ ਮੌਕੇ ਗੁਰੂਦੁਆਰਾ ਕੰਧ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ, ਸਰਦਾਰ ਗੁਰਿੰਦਰਪਾਲ ਸਿੰਘ ਅਤੇ ਐਡਵੋਕੇਟ ਸਰਦਾਰ ਰਾਜਿੰਦਰ ਸਿੰਘ ਪਦਮ ਜੀ ਨੇ ਸੇਵਾਦਾਰਾਂ ਨਾਲ ਵਿਚਾਰ ਸਾਂਝੇ ਕੀਤੇ ਤੇ ਗੁਰੂ ਸਾਹਿਬਾਨ ਦੇ ਇਤਹਾਸ ਬਾਰੇ ਦੱਸਦੇ ਹੋਏ ਸੇਵਾਦਾਰਾਂ ਨੂੰ ਅੱਗੇ ਵੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ , ਚੰਗੀ ਸਿੱਖਿਆ ਪ੍ਰਾਪਤ ਕਰਨ, ਇਤਿਹਾਸ ਦੀਆਂ ਕਿਤਾਬਾਂ ਪੜਨ ਲਈ ਬੇਨਤੀ ਕੀਤੀ, ਇਸ ਮੌਕੇ ਨਿਸ਼ਕਾਮ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਭਗਤਪਾਲ ਸਿੰਘ, ਪ੍ਰਧਾਨ ਬਿਕਰਮਜੀਤ ਸਿੰਘ ਮਠਾਰੂ, ਪ੍ਰਧਾਨ ਜਗਦੀਪ ਸਿੰਘ ਮਠਾਰੂ ਵੱਲੋਂ ਆਏ ਮਹਿਮਾਨਾਂ , ਗੁਰੂਦੁਆਰਾ ਸਾਹਿਬ ਕਮੇਟੀ, ਅਤੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ ,
ਅਤੇ ਦੱਸਿਆ ਕਿ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇਂ ਜਲ ਸੇਵਾ, ਮਿਠਾਈਆਂ ( ਭਾਜੀ, ਬੇਦ, ਗੁੁਣੇ) ਦੇ ਲੰਗਰ ਲਗਾਏ ਜਾਦੇ ਹਨ, ਇਸ ਮੌਕੇ ਹਾਜ਼ਿਰ ਰਹੇ, ਗੁਰਜੋਤ ਸਿੰਘ ਪਦਮ ( ਯੂਥ ਅਕਾਲੀ ਦਲ ਬਾਦਲ) , ਠੇਕੇਦਾਰ ਕੰਵਲਜੀਤ ਸਿੰਘ ਭੱਲਾ , ਮਾਸਟਰ ਅਮਰਜੀਤ ਸਿੰਘ ਭੱਲਾ , ਸ : ਮਨਜੀਤ ਸਿੰਘ, ਸ: ਰਛਪਾਲ ਸਿੰਘ, ਸ: ਪਰਮਜੀਤ ਸਿੰਘ ਕਾਹਲੋਂ , ਸ: ਯੁਵਰਾਜ ਸਿੰਘ ਭਿੰਡਰ, ਸ: ਮਨਦੀਪ ਸਿੰਘ ਕਾਹਲੋਂ, ਪ੍ਰਦੀਪ ਕੁਮਾਰ, ਵੰਸ਼ ਕੁਮਾਰ , ਰੋਹਿਤ, ਜਸਨੂਰ ਸਿੰਘ, ਸ: ਹਰਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ ਜੱਜ, ਵਿਕਰਮਜੀਤ ਸਿੰਘ ਵਿੱਕੀ, ਦਵਿੰਦਰ ਸਿੰਘ ਸੰਮੀ,ਸਾਹਿਲ ਭਗਤ, ਸੰਜੀਵਨ ਬਾਜਵਾ,ਅੰਮਿ੍ਤਪਾਲ ਸਿੰਘ ਸ਼ਾਹੀ, ਵਾਸੂਦੇਵ, ਕਾਵਿਛ , ਸਾਹਿਲ ਹਾਥੀ ਗੇਟ , ਬਲਵਿੰਦਰ ਸਿੰਘ, ਸਾਹਿਲ ਵਿਪਨ ਹਾਜਿਰ ਸਨ।