ਐਨ.ਸੀ.ਸੀ. ਕੈਂਪ ਦੋਰਾਨ ਅੱਗ ਤੋ ਜੀਵਨ ਬਚਾਅ ਤੇ ਮੋਕ ਡਰਿਲ
ਬਟਾਲਾ, 9 ਅਕਤੂਬਰ -1 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਵਲੋਂ 10 ਰੋਜ਼ਾ ਐਨ.ਸੀ.ਸੀ. ਕੈਂਪ ਆਰ.ਆਰ. ਬਾਵਾ ਡੀ.ਏ.ਵੀ ਕਾਲਜ਼ ਫਾਰ ਗਰਲਜ਼ ਵਿਖੇ ਚਲਾਏ ਜਾ ਰਹੇ ਚੌਥੇ ਦਿਨ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਬਟਾਲਾ ਵਲੋਂ ਅੱਗ ਤੋਂ ਬਚਾਅ ਤੇ ਮੋਕ ਡਰਿਲ ਕਰਕੇ ਜਾਗਰੂਕ ਕੀਤਾ ਗਿਆ। ਸੀ.ਓ. ਅਮਨਦੀਪ ਸਿੰਘ ਔਲਖ ਸੈਨਾ ਮੈਡਲ ਦੇ ਅਗਵਾਈ ‘ਚ ਫਾਇਰ ਅਫ਼ਸਰ ਉਂਕਾਰ ਸਿੰਘ ਆਫਤ ਪ੍ਰਬੰਧਨ ਮਾਹਰ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਸੀ.ਓ. ਅਮਨਦੀਪ ਸਿੰਘ ਔਲਖ ਸੈਨਾ ਮੈਡਲ, ਸੂਬੇਦਾਰ ਮੇਜਰ ਜੈਪਾਲ ਯਾਦਵ ਤੇ ਸਤਪਾਲ ਸਿੰਘ ਸੈਨਾ ਮੈਡਲ, ਬੀ.ਐਚ.ਐਮ. ਚੰਦਨ, ਏ.ਐਨ.ਓ. ਰੂਹੀ ਭਗਤ, ਗਰਲਜ਼ ਇੰਸਟੈਕਟਰ ਸ਼ੀਲਾ, ਫਾਇਰਮੈਨਾਂ ਸਮੇਤ ਜ਼ਿਲਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨ ਤਾਰਨ ਤੋ ਆਏ 400 ਕੈਡਿਟਸ ਹਾਜ਼ਰ ਸਨ।
ਇਸ ਮੌਕੇ ਹਰਬਖਸ਼ ਸਿੰਘ ਨੇ ਕਿਹਾ ਕਿ ਲੈਕਚਰ ਕਮ ਡੈਮ ਦਾ ਉਦੇਸ਼, ਹਰੇਕ ਘਰ ਵਿੱਚ ਫਾਇਰ ਰਿਸਪੈਂਡਰ ਬਣਾਉਣਾ ਹੈ। ਕਿਸੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਮੌਕੇ ਨੁਕਸਾਨ ਘੱਟ ਤੋਂ ਘੱਟ ਹੋਵੇ। ਤੁਸੀ ਵੀ ਆਫਤਾਂ ਤੋ ਬੱਚਣ ਲਈ, ਬਚਾਅ ਦੇ ਗੁਰਾਂ ‘ਤੇ ਪਰਿਵਾਰ ਵਿਚ ਵਿਚਾਰਾਂ ਜਰੂਰ ਕਰੋ। ਆਪਣੇ ਆਪ ਨੂੰ ਵਲੰਟੀਅਰ ਸੇਵਾਵਾਂ ਲਈ ਤਿਆਰ ਕਰੋ।
ਇਸ ਮੌਕੇ ਫਾਇਰ ਅਫ਼ਸਰ ਉਂਕਾਰ ਸਿੰਘ ਵਲੋਂ ਵੱਖ ਵੱਖ ਕਿਸਮ ਦੀਆ ਅੱਗਾ ਬਾਰੇ ਦਸਿਆ ਤੇ ਉਹਨਾਂ ਨੂੰ ਕਾਬੂ ਕਰਨ ਲਈ ਅੱਗ ਬੂਝਾਊ ਯੰਤਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਵਿਚ ਏ.ਬੀ.ਸੀ. ਤੇ ਸੀ.ੳ.-2 ਅੱਗ ਬੂਝਾਊ ਸਿਲੈਂਡਰ ਸਨ। ਬਾਅਦ ਵਿਚ ਫਾਇਰਮੈਨਾਂ ਵਲੋ ਡਰਿਲ ਕੀਤੀ ਗਈ ਜਿਸ ਵਿਚ ਕੈਡਿਟਸ ਨੇ ਹਿਸਾ ਲਿਆ। ਇਸ ਦੋਰਾਨ ਫਾਇਰ ਟੈਂਡਰ ਰਾਹੀ ਇਮਾਰਤ ਨੂੰ ਲਗੀ ਅੱਗ ਬਝਾਉਣ ਦੀ ਡਰਿਲ ਕੀਤੀ।
ਆਖਰ ਵਿਚ ਸੀ.ਓ. ਅਮਨਦੀਪ ਸਿੰਘ ਔਲਖ ਸੈਨਾ ਮੈਡਲ ਵਲੋ ਟੀਮ ਫਾਇਰ ਬ੍ਰਿਗੇਡ ਤੇ ਵਾਰਡਨ ਸਰਵਿਸ-8 ਸਿਵਲ ਡਿਫੈਂਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਨੂੰ ਖਾਸਕਰ ਨੌਜਵਾਨਾਂ ਨੂੰ ਸੁਰੱਕਿਆ ਦੇ ਗੁਰ ਸਿਖਣੇ ਚਾਹੀਦੇ ਹਨ । ਅਗੇ ਉਹਨਾਂ ਕਿਹਾ ਕਿ ਹਰੇਕ ਸਕੂਲ, ਕਾਲਜ਼, ਉਚ-ਸੰਸਥਾਵਾਂ ਨੂੰ ਸਾਲ ਵਿਚ ਦੋ-ਤਿਨ ਵਾਰ ਡਰਿਲ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਆਫਤ ਮੌਕੇ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ । ਉਹਨਾਂ ਵਲੋ ਆਏ ਅਧਿਕਾਰੀਆਂ ਨੂੰ ਸਨਮਾਨ ਦੇਂਦੇ ਹੋਏ ਧੰਨਵਾਦ ਕੀਤਾ ।