
–ਪੁਲਿਸ ਵੱਲੋਂ ਮੋਡੀਊਲ ਦੇ ਤਿੰਨ ਮੈਂਬਰ ਗ੍ਰਿਫਤਾਰ
ਗ੍ਰਿਫ਼ਤਾਰ ਸ਼ੁਦਾ ਦੋਸ਼ੀ ਹਿਰਾਸਤ ਤੋਂ ਫਰਾਰ ਹੋਣ ਦੀ ਕੋਸ਼ਿਸ਼ ਦੌਰਾਨ ਝੜਪ ਬਾਅਦ ਕਾਬੂ
ਅੰਮ੍ਰਿਤਸਰ 10 ਫਰਵਰੀ-ਅੰਮ੍ਰਿਤਸਰ ਪੁਲਿਸ ਦੀ CIA ਟੀਮ ਨੇ ਥਾਣਾ ਸਦਰ ਦੀ ਟੀਮ ਨਾਲ ਮਿਲ ਕੇ ਬੁੱਧੀਮਤਾਪੂਰਵਕ ਕਾਰਵਾਈ ਕਰਦਿਆਂ ਅਜਨਾਲਾ ਅਤੇ ਰਜਾਸੰਸੀ ਇਲਾਕਿਆਂ ‘ਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹਥਿਆਰ ਅਤੇ ਗੋਲੀ ਸਿੱਕਾ ਬਰਾਮਰ ਕੀਤਾ ਹੈ। ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਅਰੋਪੀਆਂ ਦਾ ਸਬੰਧ ਵਿਦੇਸ਼ ਬੈਠੇ ਅੱਤਵਾਦੀ ਅਤੇ ਗੈਂਗਸਟਰਾਂ ਨਾਲ ਹੈ
।https://youtu.be/ulqmjSZ5hb0?si=UxPG6yq0ZQwtP-az
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਫੜੇ ਗਏ ਅਰੋਪੀਆਂ ਵਿੱਚ ਲਵਪ੍ਰੀਤ ਸਿੰਘ @ ਲੱਭਾ ਪੁੱਤਰ ਮਨਜੀਤ ਸਿੰਘ, ਨਿਵਾਸੀ ਜਗਦੇਵ ਕਲਾਂ, ਅੰਮ੍ਰਿਤਸਰ, ਕਰਨਦੀਪ ਸਿੰਘ @ ਕਰਣ ਪੁੱਤਰ ਹਰਜਿੰਦਰ ਸਿੰਘ, ਨਿਵਾਸੀ ਜਗਦੇਵ ਕਲਾਂ, ਅੰਮ੍ਰਿਤਸਰ ਦਿਹਾਤੀ, ਬੂਟਾ ਸਿੰਘ ਪੁੱਤਰ ਸਤਨਾਮ ਸਿੰਘ, ਨਿਵਾਸੀ ਮੁਕਾਮ, ਅੰਮ੍ਰਿਤਸਰ ਦਿਹਾਤੀ ਸ਼ਾਮਿਲ ਹਨ।


ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪਾਸ਼ੀਆ, ਨਿਵਾਸੀ ਅੰਮ੍ਰਿਤਸਰ (ਦਿਹਾਤੀ), ਜੋ ਇਸ ਸਮੇਂ ਵਿਦੇਸ਼ ‘ਚ ਰਹਿ ਰਿਹਾ ਹੈ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਇੱਕ ਅੱਤਵਾਦੀ ਮੋਡੀਊਲ ਚਲਾ ਰਿਹਾ ਸੀ। ਉਨ੍ਹਾਂ ਨੇ ਗ੍ਰਿਫਤਾਰ ਦੋਸ਼ੀਆਂ ਨੂੰ ਆਪਣੇ ਨਿਰਦੇਸ਼ਾਂ ‘ਤੇ ਗੁੰਮਰਾਹ ਕਰਕੇ ਗੈਰ-ਕਾਨੂੰਨੀ ਗਤੀਵਿਧੀਆਂ ਵਲ ਮੋੜਿਆ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗ੍ਰਿਫਤਾਰ ਦੋਸ਼ੀ ਬੂਟਾ ਸਿੰਘ ਦਾ ਭਰਾ ਦੁਬਈ ‘ਚ ਰਹਿੰਦਾ ਹੈ, ਜਿੱਥੇ ਸਮੇਂ-ਸਮੇਂ ‘ਤੇ ਹੈਪੀ ਪਾਸ਼ੀਆ ਵੀ ਮੌਜੂਦ ਰਹਿ ਚੁੱਕਾ ਹੈ। ਇਸ ਸੰਪਰਕ ਦੇ ਰਾਹੀਂ ਬੂਟਾ ਸਿੰਘ, ਲਵਪ੍ਰੀਤ ਸਿੰਘ (ਲੱਭਾ) ਅਤੇ ਕਰਨਦੀਪ ਸਿੰਘ (ਕਰਨ) ਨੇ ਸੋਸ਼ਲ ਮੀਡੀਆ ਰਾਹੀਂ ਹੈਪੀ ਪਾਸ਼ੀਆ ਨਾਲ ਸੰਪਰਕ ਬਣਾਇਆ। ਹੈਪੀ ਪਾਸ਼ੀਆ ਨੇ ਉਨ੍ਹਾਂ ਨੂੰ ਉੱਚ-ਤਕਨੀਕੀ ਅਤੇ ਆਟੋਮੈਟਿਕ ਹਥਿਆਰਾਂ ਨਾਲ ਸਨੱਪਣ ਕਰਵਾਇਆ ਅਤੇ ਆਰਥਿਕ ਮਦਦ ਵੀ ਕੀਤੀ।
ਹਥਿਆਰਾਂ ਦੀ ਬਰਾਮਦਗੀ ਅਤੇ ਮੁਠਭੇੜ
ਬੂਟਾ ਸਿੰਘ ਅਤੇ ਲਵਪ੍ਰੀਤ ਸਿੰਘ (ਲੱਭਾ) ਵੱਲੋਂ ਕੀਤੇ ਗਏ ਇੰਕਸਾਫ ਦੇ ਅਧਾਰ, ਪੁਲਿਸ ਨੇ ਅਜਨਾਲਾ ਅਤੇ ਰਜਾਸੰਸੀ ਇਲਾਕਿਆਂ ‘ਚੋਂ AK-47 ਰਾਈਫਲ (04 ਰਾਊਂਡ) ਅਤੇ ਇੱਕ ਪਿਸਤੌਲ (05 ਰਾਊਂਡ) ਬਰਾਮਦ ਕੀਤੇ।
ਅਗਲੀ ਰਿਕਵਰੀ ਦੌਰਾਨ – ਜਦ ਪੁਲਿਸ ਨੇ ਕਰਨਦੀਪ ਸਿੰਘ (ਕਰਨ) ਨੂੰ ਹੋਰ ਹਥਿਆਰਾਂ ਦੀ ਬਰਾਮਦਗੀ ਲਈ ਲੈ ਜਾ ਰਹੀ ਸੀ, ਉਸਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲਵਪ੍ਰੀਤ ਸਿੰਘ (ਲੱਭਾ) ਨੇ ASI ਗੁਰਜੀਤ ਸਿੰਘ ਦੀ ਸਰਵਿਸ ਪਿਸਤੌਲ ਛਿਣ ਕੇ ਪੁਲਿਸ ‘ਤੇ ਗੋਲੀ ਚਲਾਈ। ਬੂਟਾ ਸਿੰਘ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ।
ਜਿਸ ਤੇ ਆਤਮਰੱਖਿਆ ‘ਚ SHO ਹਰਿੰਦਰ ਸਿੰਘ ਅਤੇ CIA ਇੰਚਾਰਜ਼ ਬਿੰਦਰਜੀਤ ਸਿੰਘ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਲਵਪ੍ਰੀਤ ਸਿੰਘ ਅਤੇ ਬੂਟਾ ਸਿੰਘ ਜਖ਼ਮੀ ਹੋ ਗਏ ਸਨ। ਜਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ, ਅੰਮ੍ਰਿਤਸਰ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਮਾਮਲੇ ਵਿੱਚ ਮੁਕੱਦਮਾ ਨੰ. 4, ਮਿਤੀ 9/2/25 ਜੁਰਮ 109, 188, 189 BNS 25/27/54/59, ਥਾਣਾ ਏਅਰਪੋਰਟ ‘ਚ ਦਰਜ ਕੀਤੀ ਗਈ ਹੈ।
ਹੋਰ ਵੱਡਾ ਖੁਲਾਸਾ ਸ਼ੁਰੂਆਤੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਦੋਸ਼ੀਆਂ ਨੇ 3 ਫਰਵਰੀ 2024 ਨੂੰ ਫਤਿਹਗੜ੍ਹ ਚੂੜੀਆਂ ਬਾਈਪਾਸ ਨੇੜੇ ਹੋਈ ਘਟਨਾ ਵੀ ਕਬੂਲ ਕੀਤੀ ਹੈ। ਉਨ੍ਹਾਂ ਨੇ ਇੱਕ ਐਸਾ ਸਮੱਗਰੀ ਵਾਲਾ ਪੈਕਟ ਲੈਣ ਦੀ ਗੱਲ ਦੱਸੀ, ਜੋ ਕਿਸੇ ਵੀ ਸਖਤ ਸਤਹ ‘ਤੇ ਵੱਜਣ ‘ਤੇ ਤੇਜ਼ ਧਮਾਕੇ ਵਾਲੀ ਆਵਾਜ਼ ਪੈਦਾ ਕਰਦਾ ਹੈ, ਜੋ ਕਿ ਦਹਿਸ਼ਤ ਫੈਲਾਉਣ ਲਈ ਵਰਤਿਆ ਜਾਂਦਾ ਹੈ।
ਕੁੱਲ ਬਰਾਮਦਗੀ
ਇਸ ਅੱਤਵਾਦੀ ਮੋਡੀਊਲ ਦੀ ਗਿਰਫ਼ਤਾਰੀ ਨਾਲ, ਪੁਲਿਸ ਨੇ ਕੁੱਲ ਹੇਠ ਲਿਖੀਆਂ ਬਰਾਮਦ ਕੀਤੀਆਂ:-
- AK-47 ਰਾਈਫਲ (4 ਜਿੰਦਾ ਗੋਲੀਆਂ)
- 02 ਪਿਸਟਲ (1) .30 ਬੋਰ, 2) .32 ਬੋਰ ਅਤੇ 9 ਰੋਂਦ)
- ਮੋਟਰਸਾਈਕਲ
ਤਫ਼ਤੀਸ਼ ਜਾਰੀ ਹੈ।