
ਬਟਾਲਾ 10 ਫਰਵਰੀ-ਦਸਵੰਧ ਫਾਊਂਡੇਸ਼ਨ ਸੰਸਥਾਂ ਵਲੋਂ ਸਥਾਨਕ ਚੰਦਰ ਨਗਰ ਮੁਰਗੀ ਮੁਹੱਲਾ ਤੋਂ ਅਚਲੇਸ਼ਵਰ ਧਾਮ ਵਿੱਖੇ ਚੱਲ ਰਹੀ ਪਵਿੱਤਰ ਸਰੋਵਰ ਦੀ ਕਾਰਸੇਵਾ ਲਈ ਬੱਸ ਰਵਾਨਾ ਹੋਈ ਜਿਸ ਸ਼ਿਵ ਭਗਤਾਂ ਨੇ ਬੜੀ ਸ਼ਰਧਾ ਨਾਲ ਸੇਵਾ ਕੀਤੀ । ਜਿਕਰਯੋਗ ਹੈ ਕਿ ਬਸ ਵਿਚ ਸ਼ਿਵ ਭਗਤਾਂ ਵੱਲ ਜੈ ਸ਼ੰਕਰ ਦੇ ਜੈਕਾਰੇ ਲਗਾਏ ਗਏ ਅਤੇ ਸੋਰਵਰ ਦੀ ਸੇਵਾ ਕੀਤੀ ਗਈ। ਇਸ ਮੌਕੇ ਸ਼ਿਵ ਮੰਦਿਰ ਦੇ ਪੁਜਾਰੀ ਸ਼੍ਰੀ ਮੁਕੇਸ਼ ਸ਼ਰਮਾ ਜੀ ਨੇ ਕਿਹਾ ਕਿ ਇਹ ਸੇਵਾ 25 ਸਾਲ ਤੋਂ ਬਾਦ ਆਈ ਹੈ ਸਾਨੂੰ ਸਾਰਿਆਂ ਨੂੰ ਇਸ ਸੇਵਾ ਦਾ ਲਾਭ ਲੈਣਾ ਚਾਹੀਦਾ ਹੈ ।ਇਸ ਮੌਕੇ ਦਸਵੰਧ ਫਾਊਂਡੇਸ਼ਨ ਦੇ ਪ੍ਰਧਾਨ ਲਵਲੀ ਕੁਮਾਰ ਅਤੇ ਚੇਅਰਮੈਨ ਈਸ਼ੂ ਰਾਂਚਲ਼ ਨੇ ਸਾਂਝੇ ਤੋਰ ਤੇ ਕਿਹਾ ਕਿ ਅਚਲੇਸ਼ਵਰ ਧਾਮ ਵਿੱਖੇ ਚੱਲ ਰਹੀ ਸਰੋਵਰ ਦੀ ਕਾਰਸੇਵਾ ਲਈ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਕਿ ਸਰੋਵਰ ਦੀ ਸੇਵਾ ਸਮੇਂ ਨਾਲ ਸਪੰਨ ਹੋ ਸਕੇ । ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਇਲਾਕਾ ਤੋਂ ਸੇਵਾ ਲਈ ਬੱਸਾਂ ਜਾਣੀਆਂ ਚਾਹੀਦੀਆਂ ਹਨ । ਉਨ੍ਹਾਂ ਬਟਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸੇਵਾ ਚ ਵਧ ਚੜ ਕੇ ਸਮਾਂ ਦਿੱਤਾ ਜਾਵੇ। ਇਸ ਮੌਕੇ ਕਮਲ ਜੰਬਾ,ਤਰਲੋਕ ਸਿੰਘ ਲਾਡੀ,ਰਾਜੇਸ਼ ਧਵਨ,ਜਗਦੀਸ਼ ਕੁਮਾਰ ,ਸੁਰਿੰਦਰ ਪਾਲ ,ਮੌਂਟੀ ਜੰਬਾਂ (ਇਟਲੀ ਤੋਂ), ਪਵਨ ਧਵਨ ,ਗਗਨ ਜੰਬਾ ,ਰਮਨ ਕਾਲੀਆਂ,ਰਿੰਕੂ ਮਹਿਰਾ,ਅਰੁਣ ਭਗਤ, ਆਸ਼ੂ ਮਹਿਰਾ,ਸੋਨੂੰ ਧਵਨ,ਸਕਸ਼ਮ ਕੁਮਾਰ, ਲਵ ਕੁਮਾਰ,ਪ੍ਰਿੰਸ ਕੁਮਾਰ,ਵਿਸ਼ਾਲ ਸ਼ਰਮਾ, ਕੇਤਨ ਕੁਮਾਰ,ਤਨਵੀਰ ਕੁਮਾਰ ਆਦਿ ਸੇਵਾਦਾਰ ਹਾਜ਼ਿਰ ਸਨ।