
–ਜਲੰਧਰ ਰੋਡ ਉਪਰ ਲੋਹੇ ਦੇ ਗਾਰਡਰ ਲਗਾ ਕੀਤੇ ਕਬਜੇ ਤੇ ਅਧਿਕਾਰੀਆਂ ਦੀ ਚੁੱਪੀ
ਬਟਾਲਾ 8 ਫਰਵਰੀ-ਨਗਰ ਨਿਗਮ ਵਲੋਂ ਸੜਕਾਂ ਉਪਰ ਕੀਤੇ ਅਣਅਧਿਕਾਰਤ ਕਬਜਿਆਂ ਉਪਰ ਘਿਰਦੇ ਨਜ਼ਰ ਆਏ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਛੋਟੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਪ੍ਰਭਾਵਸ਼ਾਲੀ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਸੜਕਾਂ ਉਪਰ ਕਬਜੇ ਪ੍ਰਤੀ ਨਿਗਮ ਅਧਿਕਾਰੀ ਚੁੱਪ ਹਨ।
ਸ਼ਨੀਵਾਰ ਨੂੰ ਜਲੰਧਰ ਰੋਡ ਤੇ ਦੁਕਾਨਾਂ ਦੇ ਬਾਹਰੋਂ ਕਬਜੇ ਹਟਾ ਰਹੇ ਨਗਰ ਨਿਗਮ ਅਧਿਕਾਰੀ ਪਲਵਿੰਦਰ ਸਿੰਘ ਨੂੰ ਜਦੋਂ ਜਲੰਧਰ ਰੋਡ ਉਪਰ ਹੀ ਇਕ ਦੁਕਾਨ ਦੇ ਬਾਹਰ ਲੋਹੇ ਦੇ ਗਾਰਡਰ ਲਗਾ ਕੇ ਸੜਕ ਵਾਲੀ ਜਗ੍ਹਾ ਉਪਰ ਕਬਜਾ ਨਾ ਹਟਾਉਣ ਬਾਰੇ ਪੁੱਛਿਆ ਗਿਆ ਤਾਂ ਅਧਿਕਾਰੀ ਪਤਰਕਾਰ ਨੂੰ ਕਹਿੰਦੇ ਕੇ ਤੁਸੀਂ ਸਾਡੀ ਕਾਰਵਾਈ ਵਿੱਚ ਵਿਗਣ ਪਾ ਰਹੇ ਹੋ। ਅਗਰ ਕਿਸੇ ਨੇ ਸੜਕ ਉਪਰ ਕਬਜਾ ਕੀਤਾ ਹੈ ਤਾਂ ਲਿਖਤ ਸ਼ਿਕਾਇਤ ਦਿਓ। ਹੈਰਾਨੀ ਦੀ ਗੱਲ ਹੈ ਕਿ ਜਦੋਂ ਕਿ ਨਗਰ ਨਿਗਮ ਅਧਿਕਰੀ ਅਤੇ ਕਰੀਬ 12 ਕਰਮਚਾਰੀ ਸੜਕ ਵਾਲੀ ਜਗ੍ਹਾ ਲੋਹੇ ਦੇ ਗਾਰਡਰ ਲਗਾ ਕੇ ਕੀਤੇ ਕਬਜੇ ਵਾਲੀ ਜਗ੍ਹਾ ਦੇ ਬਿਲਕੁਲ ਸਾਹਮਣੇ ਤੋਂ ਵਾਪਸ ਨਿਗਮ ਜਾ ਰਹੇ ਸੀ। ਹੈਰਾਨੀ ਵਾਲੀ ਗੱਲ ਹੈ ਕਿ ਨਗਰ ਨਿਗਮ ਅਧਿਕਾਰੀ ਪਲਵਿੰਦਰ ਸਿੰਘ ਜਦੋਂ ਸੜਕ ਉਪਰ ਹੋਏ ਕਬਜੇ ਵਾਲੀ ਜਗਾਹ ਦੇ ਸਾਹਮਣਿਓਂ ਨਿਕਲ ਰਹੇ ਸੀ, ਇਸੇ ਵੇਲੇ ਓਹਨਾ ਨੂੰ ਦੱਸਣ ਦੇ ਬਾਵਜੂਦ ਵੀ ਇਕੋ ਗੱਲ ਕਰਦੇ ਰਹੇ ਕਿ ਤੁਸੀਂ ਸਾਡੇ ਕੰਮ ਵਿਚ ਵਿਗਣ ਪੈ ਰਹੇ ਹੋ।
ਦੂਜੇ ਪਾਸੇਂ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਨੇ ਦੱਸਿਆ ਕਿ ਸ਼ਹਿਰ ਭਰ ਵਿਚ ਸੜਕਾਂ ਯੌਰ ਕੀਤੇ ਕਬਜੇ ਹਟਾਏ ਜਾ ਰਹੇ ਹਨ। ਜਦੋਂ ਜਲੰਧਰ ਰੋਡ ਉਪਰ ਹੋਏ ਕਬਜੇ ਬਾਰੇ ਪੁਛਿਆ ਤਾਂ ਕਮਿਸ਼ਨਰ ਟਾਲਦੇ ਹੋ ਨਜ਼ਰ ਆਏ ਅਤੇ ਕਿਹਾ ਕਿ ਸਾਰੇ ਸਵਾਲਾਂ ਦਾ ਜਵਾਬ ਫੋਨ ਉਪਰ ਨਹੀਂ ਡਿਟੀਏ ਜਾ ਸਕਦਾ। ਦਫਤਰ ਆ ਜਾਓ ਬੇਠ ਕੇ ਪੁਰੀ ਜਾਣਕਾਰੀ ਦੇਵਾਂਗੇ।
ਸਵਾਲ- ਕਿ ਨਿਗਮ ਅਧਿਕਾਰੀਆਂ ਨੂੰ ਅਣਅਧਿਕਾਰਤ ਕਬਜਿਆਂ ਬਾਰੇ ਪੁੱਛਣਾ , ਨਿਗਮ ਦੀ ਕਾਰਵਾਈ ਵਿੱਚ ਵਿਗਣ ਪਾਉਣ ਹੈ?
ਸਵਾਲ ਇਹ ਉਠਦਾ ਹੈ ਕਿ ਨਗਰ ਨਿਗਮ ਕਮਿਸ਼ਨਰ ਅਤੇ ਅਧਿਕਾਰੀ ਇਸ ਕਬਜੇ ਨੂੰ ਨਾ ਹਟਾਉਣ ਲਈ ਕਿਸ ਦੇ ਪ੍ਰਭਾਵ ਹੇਠ ਹਨ?
ਨਿਗਮ ਵਲੋਂ ਸੜਕਾਂ ਤੇ ਹੋਏ ਅਣਅਧਿਕਾਰਤ ਕਬਜੇ ਹਟਾਉਣਾ ਸਰਕਾਰੀ ਡਿਊਟੀ ਹੈ। ਪਰ ਇਹ ਡਿਊਟੀ ਅਗਰ ਨਿਰਪੱਖ ਅਤੇ ਬਿਨਾਂ ਦਬਾ ਕੀਤੀ ਜਾਵੇ ਤਾਂ ਸਰਸਹੁਣ ਯੋਗ ਹੈ। ਪਰ ਜਿਸ ਤਰਾਂ ਬਟਾਲਾ ਨਗਰ ਨਿਗਮ ਵਲੋਂ ਅੱਖੀਂ ਦੇਖਕੇ ਵੀ ਸੜਕ ਯੌਰ ਕੀਤੇ ਆਵੈਧ ਕਬਜੇ ਖਿਲਾਫ ਕਾਰਵਾਈ ਨਾ ਕਰਨਾ ਸਵਾਲ ਜਰੂਰ ਪੈਦਾ ਕਰਦਾ ਹੈ।