
ਬਟਾਲਾ 8 ਫਰਵਰੀ-ਬਟਾਲਾ ਐਸਐਸਪੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਕਸ਼ਮੀਰ ਰੋਡ ਜਾਮ ਕਰ ਦਿਤਾ ਗਿਆ। ਮਾਮਲਾ ਫਤਹਿਗੜ੍ਹ ਚੂੜੀਆਂ ਵਿਚ 5 ਫਤਵਰੀ ਦੀ ਸ਼ਾਂਮ ਨੂੰ ਦੋ ਗੁਟਾਂ ਵਿਚ ਚੱਲੀ ਗੋਲੀ ਦਾ ਹੈ। ਜਿਸ ਦੌਰਾਨ ਮਾਰੇ ਗਏ ਹਰਨੇਕ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾ ਦਿੱਤਾ ਹੈ। ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦਾ ਕਹਿਣਾ ਹੈ ਕਿ ਗੋਲੀ ਮਾਰ ਕੇ ਹਰਨੇਕ ਦਾ ਕਾਤਿਲਾਂ ਕਰਨ ਵਾਲੇ ਅਰੋਪੀਆਂ ਦੇ ਖਿਲਾਫ ਪੁਲਿਸ ਵਲੋਂ ਕਤਲ ਦਾ ਮਾਮਲਾ ਦਰਜ ਨਾ ਕਰਨ ਤੱਕ ਇਹ ਧਰਨਾ ਜਾਰੀ ਰਹੇਗਾ।
https://youtu.be/4UaUgwAIHIM?si=2XKdQ6yTYNlX06nV
ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਨੇ ਕਿਹਾ ਕਿ ਉਸਦੇ ਪਤੀ ਦੇ ਕਾਤਿਲਾਂ ਨੂੰ ਪੁਲਿਸ ਬਚਾ ਰਹੀ ਹੈ ਅਤੇ ਉਸਦੇ ਪਤੀ ਉਪਰ ਲੁੱਟ ਦਾ ਮਾਮਲਾ ਦਰਜ ਕਰ ਦਿਤਾ ਹੈ। ਜਦ ਤੱਕ ਅਰੋਪੀਆਂ ਖਿਲਾਫ ਪੁਲਿਸ ਮਾਮਲਾ ਦਰਜ ਨਹੀਂ ਕਰਿ ਤਦ ਤਕ ਧਤਨਾ ਜਾਰੀ ਰਹੇ।
ਦੱਸ ਦਈਏ ਕਿ 5 ਫਰਵਰੀ ਨੂੰ ਫਤਹਿਗੜ੍ਹ ਚੂੜੀਆਂ ਵਿਚ ਦੋ ਗੁਟਾਂ ਦੌਰਾਨ ਗੋਲੀ ਬਾਰੀ ਹੋਈ ਦੀ। ਜਿਸ ਦੌਰਾਨ ਇਕ ਗੁੱਟ ਦੇ ਦੋ ਲੋਕ ਜਖਮੀ ਹੋਏ ਸਨ ਜਦੋਂ ਕਿ ਦੂਸਰੇ ਗੁਟ ਦੇ ਹਰਨੇਕ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦੌਰਾਨ ਪੁਲਿਸ ਨੇ ਇਕ ਗੁੱਟ ਜਿਸ ਦੇ ਦੋ ਸੁਨਿਆਰੇ ਭਰਾ ਜਖਮੀ ਹੋਏ ਸਨ ਅਤੇ ਪੁਲਿਸ ਨੇ ਹਰਨੇਕ ਮ੍ਰਿਤਕ ਹਰਨੇਕ ਸਿੰਘ ਖਿਲਾਡ ਮਾਮਲਾ ਦਰਜ ਕਰ ਲਿਆ ਸੀ। ਪਰ ਮ੍ਰਿਤਕ ਹਰਨੇਕ ਸਿੰਘ ਦੇ ਪਰਿਵਾਰਿਕ ਮੈਬਰਾਂ ਵਲੋਂ ਦਿੱਤੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਕੀਤੀ ਸੀ। ਜਦਕਿ ਮ੍ਰਿਤਕ ਇਕ ਪ੍ਰਾਈਵੇਟ ਸਕੂਲ ਵਿਚ ਪ੍ਰਿੰਸੀਪਲ ਤੈਨਾਤ ਸੀ।
ਦੂਜੇ ਪਾਸੇ ਥਾਣਾ ਫਤਹਿਗੜ੍ਹ ਚੂੜੀਆਂ ਡੀਐਸਪੀ ਸਮੇਤ ਐਸਐਸਪੀ ਬਟਾਲਾ ਤਕ ਦੇ ਅਧਿਕਾਰੀ ਮਾਮਲਾ ਦੌਰਾਨ ਚੁੱਪੀ ਸਾਧੇ ਬੇਠੇ ਹਨ। ਜਿਸ ਕਾਰਨ ਪੁਲਿਸ ਉਪਰ ਸਵਾਲ ਉਠਦੇ ਦਿਖਾਈ ਦੇ ਰਹੇ ਹਨ।