ਗੁਰਦਾਸਪੁਰ, 9 ਅਕਤੂਬਰ ( ਬਿਊਰੋ )-ਪੰਜਾਬ ਸਰਕਾਰ ਅਤੇ ਡੀ.ਜੀ.ਪੀ, ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਿਲ੍ਹਾ ਗੁਰਦਾਸਪੁਰ ਵਿਖੇ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ, ਆਈ.ਪੀ.ਐਸ, ਵਧੀਕ ਡਾਇਰੈਕਟਰ ਜਨਰਲ ਪੁਲਿਸ, ਲਾਅ ਐਂਡ ਆਰਡਰ, ਪੰਜਾਬ ਦੀ ਨਿਗਰਾਨੀ ਹੇਠ ਅਤੇ ਸ੍ਰੀ ਦਾਯਮਾ ਹਰੀਸ਼ ਕੁਮਾਰ ਓਮ ਪ੍ਰਕਾਸ਼, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਦੀ ਅਗਵਾਈ ਵਿੱਚ ਅੱਜ ਸਪੈਸ਼ਲ ਸਰਚ ਓਪਰੇਸ਼ਨ ਚਲਾਇਆ ਗਿਆਹੈ।ਜਿਸ ਵਿੱਚ ਐਸ.ਪੀ.ਡੀ.ਅਤੇ ਐਸ.ਪੀ.ਐੱਚ 05 ਇੰਸਪੈਕਟਰ,12 ਮੁੱਖ ਅਫਸਰ ਥਾਣਾ,390 ਪੁਲਿਸ ਕਰਮਚਾਰੀ, ਮੌਜੂਦ ਸਨ।
ਸਪੈਸ਼ਲ ਸਰਚ ਓਪਰੇਸ਼ਨ ਦੌਰਾਨ ਰੇਂਜ ਸੀਲਿੰਗ, ਇੰਟਰ ਡਿਸਟਿਕ ਨਾਕੇ ਅਤੇ ਸਿਟੀ ਸੀਲਿੰਗ ਕਰਕੇ 31 ਹੋਟਸਪੋਟ, ਸਮੱਗਲਰਾਂ, ਬੇਲਆਉਟ, ਗੈਂਗਸਟਰਾ ਅਤੇ ਮਾੜੇ ਅਨਸਰਾਂ/ਸ਼ੱਕੀ ਵਿਅਕਤੀ ਦੇ ਘਰਾ/ਟਿਕਾਣਿਆ ਪਰ ਰੇਡ ਕਰਕੇ ਅਚਨਚੇਤ ਚੈਕਿੰਗ ਕੀਤੀ ਗਈ, ਜੋ ਸਪੈਸ਼ਲ ਸਰਚ ਓਪਰੇਸ਼ਨ ਦੌਰਾਨ 07 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 110 ਗ੍ਰਾਮ ਹੈਰੋਇੰਨ, 8860 ਰੁਪਏ ਡਰੱਗ ਮਨੀ, 01 ਕੰਪਿਊਟਰ ਕੰਡਾ, 45000 ਐਮ.ਐਲ. (60 ਬੋਤਲਾਂ) ਸ਼ਰਾਬ ਨਜ਼ਾਇਜ, 400 ਲੀਟਰ ਲਾਹਣ ਅਤੇ 01 ਚਾਲੂ ਭੱਠੀ ਬ੍ਰਾਮਦ ਕਰਕੇ ਦੋਸ਼ੀਆਂ ਪਰ ਵੱਖ-ਵੱਖ ਧਰਾਵਾਂ ਹੇਠ 06 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਕੱਦਮਾ ਨੰਬਰ 213 ਮਿਤੀ 07.10.2021 ਜੁਰਮ 295, 380 ਭ:ਦ: ਥਾਣਾ ਦੀਨਾਨਗਰ ਵਿੱਚ 01 ਪੀ.ਓ. ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਮੌਕੇ ਪਿੰਡ ਜੌੜਾ ਛੱਤਰਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀਐਸ ਪਰਮਾਰ, ਏਡੀਜੀਪੀ, ਲਾਅ ਐਂਡ ਆਰਡਰ ਪੰਜਾਬ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਵਲੋਂ ਨਸ਼ਾਂ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਹੋਰ ਨਕੇਲ ਕੱਸਣ ਅਤੇ ਲੋਕਾਂ ਵਿੱਚ ਵਿਸ਼ਵਾਸ ਤੇ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਪੈਸ਼ਲ ਡਰਾਈਵ ਚਲਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕੀਤਾ ਜਾਵੇਗਾ ਅਤੇ ਪੰਜਾਬ ਪੁਲਿਸ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜਰ ਹੈ। ਏਡੀਜੀਪੀ,ਲਾਅ ਐਂਡ ਆਰਡਰ ਪੰਜਾਬ ਨੇ ਅੱਗੇ ਕਿਹਾ ਕਿ ਗੁਰਦਾਸਪੁਰ ਇਕ ਸਰਹੱਦੀ ਜ਼ਿਲ੍ਹਾ ਹੈ ਅਤੇ ਪੁਲਿਸ ਹਾਈਟੈਕ ਨਾਕਿਆਂ ਰਾਹੀਂ ਲਗਾਤਾਰ ਤਿੱਖੀ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਅਜਿਹੇ ਮਾੜੇ ਕੰਮ ਵਿਚ ਲੱਗੇ ਲੋਕਾਂ ਨੂੰ ਸਲਾਖ਼ਾਂ ਪਿੱਛੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈ ਨਸ਼ਿਆਂ ਖਿਲਾਫ਼ ਸਹਿਯੋਗ ਕਰਨ ਅਤੇ ਪੰਜਾਬ ਪੁਲਿਸ ਦੀ ਹੈਲਪ ਲਾਈਨ ਨੰਬਰ 112 ‘ਤੇ ਸਮਾਜ ਵਿਰੋਧੀ ਅਨਸਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਣ। ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਪਹਿਚਾਣ ਗੁਪਤ ਰੱਖੀ ਜਾਂਦੀ ਹੈ
ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ/ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਡਰੱਗ ਹੈਲਪਲਾਈਨ ਨੰਬਰ 78145-45950 ਅਤੇ ਪੁਲਿਸ ਹੈਲਪਲਾਈਨ 112 ਅਤੇ 97800- 02601 ਤੇ ਪੁਲਿਸ ਨੂੰ ਇਤਲਾਹ ਦੇਣ, ਅਜਿਹੇ ਵਿਅਕਤੀਆਂ ਖਿਲਾਫ ਠੋਸ ਕਾਰਵਾਈ ਕੀਤੀ ਜਾਵੇਗੀ।