ਬਟਾਲਾ,9 ਅਕਤੂਬਰ ( ਬਿਊਰੋ)ਨਸ਼ੇ ਦੇ ਸੌਦਾਗਰਾਂ ਖਿਲਾਫ ਪੁਲਿਸ ਜਿਲਾ ਬਟਾਲਾ ਨੇ ਚਾਰ ਸਬ ਡਵੀਜਨਨਾਂ ਵਿਚ ਕਾਸੋ ਅਭਿਆਨ ਦੇ ਤਹਿਤ ਛਾਪੇਮਾਰੀ ਕਰ 13 ਮਾਮਲੇ ਦਰਜ ਕਰਕੇ 12 ਅਰੋਪੀਆਂ ਨੂੰ ਗਿਰਫ਼ਤਾਰ ਕਰ ਨਸ਼ਾ ਬਰਾਮਦ ਕੀਤਾ ਹੈ। ਇਸ ਦੌਰਾਨ ਡੀਆਈਜੀ ਇੰਡੀਆਰਐਫ ਸੰਜੀਵ ਕੁਮਾਰ, ਐਸਐਸਪੀ ਬਟਾਲਾ ਸੋਹੇਲ ਕਾਸਿਮ ਮੀਰ, ਐਸਪੀ ਦੀ ਜੀਐਸ ਸਹੋਤਾ, ਡੀਐਸਪੀ ਸਿਟੀ ਸੰਜੀਵ ਕੁਮਾਰ ਸਮੇਤ ਕਰੀਬ ਤਿੰਨ ਸੌ ਪੁਲਿਸ ਕਰਮਚਾਰੀਆਂ ਨੇ ਇਸ ਸਰਚ ਵਿੱਚ ਹਿੱਸਾ ਲਿਆ।
ਐਸ.ਐਸ.ਪੀ ਬਟਾਲਾ, ਸੁਹੇਲ ਕਾਸਿਮ ਮੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕਾਸੋ ਆਪ੍ਰੇਸ਼ਨ ਦੌਰਾਨ ਮੁਕੱਦਮਿਆਂ ਦਰਜ ਕਰਨ ਤੋਂ ਇਲਾਵਾ ਬਰਾਮਦਗੀ ਵੀ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਵਲੋਂ ਚਲਾਏ ਗਏ ਕਾਸੋ ਆਪ੍ਰੇਸ਼ਨ ਤਹਿਤ ਕੁੱਲ 13 ਮੁਕੱਦਮੇ ਦਰਜ ਕੀਤੇ ਗਏ ਜਿਸ ਵਿਚ 12 ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ। 2 ਦੋਸ਼ੀ ਨਾਮਜਦ ਕੀਤੇ ਗਏ ਅਤੇ ਇਕ ਨਾਮਲੂਮ ਵਿਅਕਤੀ ਸ਼ਾਮਲ ਹੈ।
ਇਸਦੇ ਨਾਲ ਹੀ 44.74 ਗ੍ਰਾਮ ਹੈਰੋਇਨ, 40 ਬੋਤਲਾਂ ਨਜਾਇਜ ਸ਼ਰਾਬ, 100 ਕਿਲੋ ਲਾਹਣ ਅਤੇ 125 ਗੋਲੀਆਂ ਬਰਾਮਦ ਕੀਤੀਆਂ ਗਈਆਂ।
ਐਸ. ਐਸ. ਪੀ ਬਟਾਲਾ ਨੇ ਅੱਗੇ ਕਿਹਾ ਕਿ ਬਟਾਲਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਨਿਰੰਤਰ ਜਾਰੀ ਰਹੇਗੀ ਤੇ ਕਿਸੇ ਵੀ ਮਾਰੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।