ਬਟਾਲਾ11 ਸਿਤੰਬਰ-ਬਟਾਲਾ ਦੇ ਡੇਰਾ ਰੋਡ ਉਪਰ ਪਿੰਡ ਤਾਰਾਂਗੜ ਅੱਡੇ ਨੇੜੇ ਸੇਬਾਂ ਦੇ ਭਰੇ ਟਰੱਕ ਦੇ ਕੈਬਿਨ ਨੂੰ ਅਚਾਨਕ ਅੱਗ ਲੱਗ ਗਈ। ਜਿਸ ਦੌਰਾਨ ਟਰੱਕ ਦੇ ਡਰਾਈਵਰ ਅਤੇ ਕਲੀਨਰ ਛਾਲ ਮਾਰਕੇ ਆਪਣੀ ਜਾਨ ਬਚਾਈ। ਇਸ ਦੌਰਾਨ ਟਰੱਕ ਵਿਚ ਰੱਖੇ ਢਾਈ ਲੱਖ ਅਤੇ ਜਰੂਰੀ ਕਾਗਜ਼ਾਤ ਸਾਡੀ ਗਏ। ਜਦਕਿ ਲੋਕਾਂ ਨੇ ਅੱਗ ਉਪਰ ਪਾਣੀ ਅਤੇ ਰੇਤ ਸੁੱਟ ਕੇ ਅੱਗ ਭੁਜਾਈ।
ਇਸ ਸਬੰਧੀ ਟਰੱਕ ਡਰਾਈਵਰ ਧਿਆਨ ਸਿੰਘ ਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਆਪਣੇ ਟਰੱਕ ਨੰਬਰ ਪੀਬੀ 06 ਬੀਐਫ 88 58 ਵਿੱਚ ਸ਼੍ਰੀ ਨਗਰ ਤੋਂ ਸੇਬ ਲੱਦ ਕੇ ਰਾਜਸਥਾਨ ਜਾ ਰਿਜ ਸੀ। ਜਦ ਸਵੇਰੇ ਅੱਡਾ ਤਾਰਾਗੜ ਪਹੁੰਚਿਆ ਤਾਂ ਅਚਾਨਕ ਟਰੱਕ ਦੇ ਕੈਬਿਨ ਨੂੰ ਅੱਗ ਲੱਗ ਗਈ। ਇੱਕ ਦਮ ਅੱਗ ਇੰਨੀ ਤੇਜ਼ੀ ਨਾਲ ਕੈਬਨ ਨੂੰ ਲੱਗੀ ਕਿ ਸਾਨੂ ਆਪਣੀ ਜਾਨ ਬਚਾਉਣ ਲਈ ਟਰੱਕ ਉਪਰੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਪੈ। ਟਰੱਕ ਵਿੱਚ ਢਾਈ ਲੱਖ ਰੁਪਏ ਨਗਦ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ ਸੜ ਕੇ ਸਵਾਹ ਹੋ ਗਏ।
ਡਰਾਈਵਰ ਧਿਆਨ ਸਿੰਘ ਨੇ ਦੱਸਿਆ ਕਿ ਟਰੱਕ ਨੂੰ ਲੱਗੀ ਅੱਗ ਦੇਖ ਕੇ ਆਸ ਪਾਸ ਦੇ ਲੋਕਾਂ ਨੇ ਪਾਣੀ ਅਤੇ ਰੇਤ ਪਾ ਕੇ ਅੱਗ ਬੁਝਾਈ। ਜਦਕਿ ਅੱਗ ਦੇ ਦੌਰਾਨ ਹੀ ਲੋਕਾਂ ਨੇ ਹਿੰਮਤ ਦਿਖਾ ਕੇ ਟਰੱਕ ਵਿਚ ਲੱਧੀਆਂ ਸੇਬਾਂ ਦੀਆਂ ਪੇਟੀਆਂ ਉਤਾਰ ਦਿਤੀਆਂ।
ਇਸ ਮੌਕੇ ਥਾਣਾ ਕਿਲਾ ਲਾਲ ਸਿੰਘ ਦੇ ਮੁਖੀ ਇੰਸਪੈਕਟਰ ਪ੍ਰਭਜੋਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾਇਆ ਤੇ ਪੁਲਿਸ ਦੀ ਮਦਦ ਨਾਲ ਰਾਹਗੀਰਾਂ ਨੇ ਸੇਬਾਂ ਦੀਆਂ ਪੇਟੀਆਂ ਟਰੱਕ ਚੋਂ ਬਾਹਰ ਕੱਢੀਆਂ ਪਰ ਫਿਰ ਵੀ ਕਾਫੀ ਪੇਟੀਆਂ ਸੜ ਗਈਆਂ ਅਤੇ ਕਾਫੀ ਨੁਕਸਾਨ ਹੋ ਗਿਆ