ਮਲੋਟ- 18 ਸਿਤੰਬਰ-ਨੌਜਵਾਨ ਸਰਹੰਦ ਫੀਡਰ ਨਹਿਰ ਵਿੱਚ ਤੇਜ਼ ਵਹਾ ਦੇ ਕਾਰਨ ਰੁੜ੍ਹ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਲਾਪਤਾ ਹੋ ਗਿਆ। ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਦੀ ਪਹਿਚਾਾਣ18 ਸਾਲਾ ਸੂਰਜ ਗਿਰੀ ਪੁੱਤਰ ਰਾਜੇਸ਼ ਗਿਰੀ ਵਾਸੀ ਸਤਨਾਮ ਨਗਰ ਮਲੋਟ ਵਜੋਂ ਹੋਈ ਹੈ। ਸੂਰਜ ਦਾ ਬੁੱਧਵਾਰ ਨੂੰ ਜਨਮਦਿਨ ਸੀ।ਪਿਤਾ ਰਾਜੇਸ਼ ਗਿਰੀ ਨੇ ਦੱਸਿਆ ਕਿ ਕੱਲ੍ਹ ਮਲੋਟ ਤੋਂ ਕੁਝ ਸ਼ਰਧਾਲੂ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਮਲੋਟ-ਬਠਿੰਡਾ ਰੋਡ ਤੋਂ ਲੰਘਦੀ ਸਰਹੰਦ ਫੀਡਰ ਨਹਿਰ ‘ਤੇ ਗਏ ਸਨ। ਉਨ੍ਹਾਂ ਦੇ ਨਾਲ ਉਸਦਾ ਪੁੱਤਰ ਸੂਰਜ ਵੀ ਨਾਲ ਆਇਆ ਹੋਇਆ ਸੀ। ਸ਼੍ਰੀ ਗਣੇਸ਼ ਦੀ ਮੂਰਤੀ ਨਹਿਰ ਵਿੱਚ ਵਿਸਰਜਨ ਕਰਦੇ ਸਮੇਂ ਸੂਰਜ ਦਾ ਪੈਰ ਫਿਸਲ ਗਿਆ ਅਤੇ ਸੂਰਜ ਨਹਿਰ ਦੇ ਤੇਜ਼ ਵਹਾ ਕਾਰਨ ਲਾਪਤਾ ਹੋ ਗਿਆ। ਮਾਮਲੇ ਦੀ ਜਾਣਕਾਰੀ ਗਿੱਦੜਬਾਹਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਲਾਪਤਾ ਸੂਰਜ ਨੂੰ ਲੱਭਣ ਵਾਸਤੇ ਗ਼ੋਤੇਖ਼ੋਰਾਂ ਦੀ ਮਦਦ ਲਈ ਜਾ ਰਹੀ ਹੈ।