ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਪੱਲਸ ਪੋਲਿਓ ਮਹਿੰਮ ਵਿਚ ਲਿਆ ਹਿੱਸਾ

ਬਟਾਲਾ 3 ਮਾਰਚ – ਤਿਨ ਦਿਨਾਂ ਪਲਸ ਪੋਲੀਓ ਮੁਹਿੰਮ – 2024 ਤਹਿਤ 2 ਬੂੰਦਾਂ ਪੋਲੀਓ ਰੋਕੋ,  0-5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਆਉਣ ਦੀ ਨਿਸ਼ਕਾਮ ਸੇਵਾ ਸਿਵਲ ਡਿਫੈਂਸ ਵਲੰਟੀਅਰਜ਼ ਤੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵਲੋ ਸਟਾਫ ਸਿਵਲ ਹਸਪਤਾਲ ਨਾਲ ਨਿਭਾਈਆਂ ।

ਅੱਜ ਸ਼ੁਰੂਆਤ ਮੌਕੇ,ਜਿਸ ਵਿਚ ਬੱਸ ਸਟੈਂਡ ਤੇ ਗ੍ਰੇਟਰ ਕੈਲਾਸ਼ ਦੇ ਕ੍ਰਮਵਾਰ ਬੂਥ ਨੰ. 40 ‘ਤੇ 175, 44 ‘ਤੇ 146, ਬੂਥ ਨੰ. 57 ‘ਤੇ 215 ਅਤੇ 57 ‘ਤੇ 28 ਬੱਚਿਆਂ ਨੂੰ ਬੂੰਦਾਂ ਪਿਆਈਆਂ ਗਈਆਂ ।

ਇਸ ਮੌਕੇ ਬੂਥ ਇੰਚਾਰਜ ਗੁਰਭੇਜ ਸਿੰਘ, ਗੌਰਵ, ਸਟੀਫਨ ਤੇ ਬਲਜਿੰਦਰ ਸਿੰਘ ਦੇ ਨਾਲ ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪੀ੍ਤ ਸਿੰਘ ਦੇ ਨਾਲ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

Related posts