ਬਟਾਲਾ, 3 ਮਾਰਚ ( ) ਸਥਾਨਿਕ ਬਟਾਲੀਅਨ ਹੈੱਡ ਕੁਆਟਰ ਨੰ.2, ਪੰਜਾਬ ਹੋਮ ਗਾਰਡਜ਼ ਬਟਾਲਾ ਵਿਖੇ “ਵਿਸ਼ਵ ਨਾਗਰਿਕ ਸੁਰੱਖਿਆ ਦਿਵਸ-2024” ਮੌਕੇ ਬਟਾਲੀਅਨ ਕਮਾਂਡਰ ਗਗਨਪ੍ਰੀਤ ਸਿੰਘ ਢਿਲੋਂ ਦੀ ਅਗਵਾਈ ਵਿਚ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਪੋਸਟ ਨੰ. 8 ਵੱਲੋਂ ਨਾਗਰਿਕ ਸੁਰੱਖਿਆ ਕੈਂਪ ਲਗਾਇਆ ਗਿਆ। ਇਸ ਮੌਕੇ ਸਟਾਫ ਅਫਸਰ ਮਨਜੀਤ ਸਿੰਘ, ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਦੇ ਨਾਲ ਬਲਕਾਰ ਚੰਦ, ਗੁਰਸੇਵਕ ਸਿੰਘ, ਨਵਜੀਤ ਸਿੰਘ, ਵਰਿੰਦਰ ਸਿੰਘ, ਦਵਿੰਦਰ ਸਿੰਘ, ਇੰਦਰਜੀਤ ਸਿੰਘ ਸਾਰੇ ਕੰਪਨੀ ਕਮਾਂਡਰ, ਪਲਟੂਨ ਕਮਾਂਡਰ, ਸਟਾਫ ਤੇ ਜਵਾਨ ਹਾਜ਼ਰ ਸਨ।
ਸੈਮੀਨਾਰ ਦੇ ਸ਼ੁਰੂਆਤ ਵਿਚ ਦਸਿਆ ਕਿ ਆਫਤਾਂ ਕਾਰਣ ਵੱਧ ਰਹੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਅਤੇ ਜਾਗਰੂਕਤਾ ਲਈ, ਇਸ ਦਿਨ ਦੀ ਸ਼ੁਰੂਆਤ 1 ਮਾਰਚ 1990 ਤੋ ਹੋਈ । ਅਗੇ ਦਸਿਆ ਕਿ ਵਿਸ਼ਵ ਸਿਵਲ ਡਿਫੈਂਸ ਆਰਗੇਨਾਈਜ਼ ਦੇ ਸਕੱਤਰ ਜਨਰਲ ਮਾਰੀਟੋ – ਯਾਪ ਦੇ ਸੰਦੇਸ਼ ਅਨੁਸਾਰ ਵਾਤਾਵਰਨ ਦੇ ਬਦਲਾਵ ਕਾਰਣ ਵੱਧ ਰਹੀਆਂ ਆਫਤਾਂ ਕਾਰਣ ਹੋ ਰਹੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਨਵੀਆਂ ਤਕਨੀਕਾਂ ਰਾਹੀ ਆਫਤ ਅਗਾਊ ਚਿਤਾਵਨੀ ਤੇ ਆਫਤ ਸਬੰਧੀ ਸਾਵਧਾਨੀਆਂ ਵਰਤ ਕੇ, ਜਾਨ ਮਾਲ ਦਾ ਨੁਕਸਾਨ ਘੱਟ ਕੀਤਾ ਜਾ ਸਕਦਾ ਹੈ। ਇਹਨਾਂ ਚੇਤਾਵਨੀਆਂ ਨੂੰ ਪੜ੍ਹਨ ਤੇ ਅਸਾਨੀ ਨਾਲ ਸਮਝਣ ਲਈ, ਸਥਾਨਿਕ ਭਾਸ਼ਾਵਾਂ ਵੀ ਹੋਣਗੀਆਂ ਚਾਹੀਦੀਆਂ ਹਨ। ਜਿਹਨਾਂ ਨਾਲ ਆਫ਼ਤਾਂ ਦੇ ਖਤਰਿਆਂ ਅਤੇ ਉਹਨਾਂ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਸਹਾਈ ਹੋਣ। ਕਿਸੇ ਵੀ ਆਫਤ ਮੌਕੇ ਦੂਰ- ਦਰਾਜ ਥਾਵਾਂ ਲਈ ਰਾਹਤ ਕਾਰਜ਼ਾਂ ਵਿਚ ਤੇਜੀ ਲਿਆਉਣ ਲਈ, ਨਵੀਆਂ ਤਕਨੀਕਾਂ ਦੀ ਵਰਤੋਂ ਹੋਣੀ ਚਾਹੀਦੀ ਹੈ। ਇਸ ਦੋਰਾਨ ਮੁੱਢਲੀ ਸਹਾਇਤਾ ਦੀ ਮਹੱਤਤਾ ਅਤੇ ਹੰਗਾਮੀਆਂ ਸਥਿਤੀਆਂ ਨੂੰ ਨਜਿੱਠਣ ਲਈ, ਗੁਰਾਂ ਦੀ ਸਾਂਝ ਪਾਈ।