ਡਿਪਟੀ ਕਮਿਸਨਰ ਪਠਾਨਕੋਟ ਅਤੇ ਜਿਲ੍ਹਾ ਤੇ ਸੈਸਨ ਜੱਜ ਨੇ ਕੀਤਾ ਸਬ ਜੇਲ ਪਠਾਨਕੋਟ ਦਾ ਦੋਰਾ

—ਕੈਦੀਆਂ ਤੇ ਬੰਦੀਆਂ ਦੀਆਂ ਸੁਣੀਆਂ ਸਮੱਸਿਆਵਾਂ

ਪਠਾਨਕੋਟ: 27 ਅਕਤੂਬਰ :-2023 – ਅੱਜ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਬ ਜੇਲ ਪਠਾਨਕੋਟ ਦਾ ਵਿਸੇਸ ਦੋਰਾ ਕੀਤਾ। ਇਸ ਮੋਕੇ ਤੇ ਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ, ਸ੍ਰੀ ਰਾਂਜੀਵਪਾਲ ਸਿੰਘ ਚੀਮਾ ਸੀ.ਜੇ.ਐਮ.-ਕਮ- ਸਕੱਤਰ ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪਠਾਨਕੋਟ ਵੀ ਮੋਕੇ ਤੇ ਹਾਜਰ ਸਨ। ਇਸ ਮੋਕੇ ਤੇ ਸ੍ਰੀ ਜੀਵਨ ਠਾਕੁਰ ਜੇਲ ਸੁਪਰੀਡੇਂਟ ਪਠਾਨਕੋਟ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਸਭ ਤੋਂ ਪਹਿਲਾ ਮਾਨਯੋਗ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਅਤੇ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਮੁਲਾਕਾਤੀਆਂ ਲਈ ਬਣਾਈਆਂ ਬੈਰਕਾਂ ਦਾ ਨਿਰੀਖਣ ਕੀਤਾ। ਇਸ ਮਗਰੋਂ ਸਪੈਸਲ ਸੈਲ ਵਿੱਚ ਪਹੁੰਚੇ ਅਤੇ ਹਵਾਲਾਤੀਆਂ ਨਾਲ ਮਿਲੇ। ਉਨ੍ਹਾਂ ਵੱਲੋਂ ਕੈਦੀਆਂ ਅਤੇ ਬੰਦੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਵੀ ਸੁਣੀਆਂ, ਇਸ ਮੋਕੇ ਤੇ ਬੰਦੀਆਂ ਨੇ ਆ ਰਹੀਆਂ ਪ੍ਰੇਸਾਨੀਆਂ ਬਾਰੇ ਵੀ ਦੱਸਿਆ, ਜਿਸ ਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਦੱਸੀਆਂ ਗਈਆਂ ਪ੍ਰੇਸਾਨੀਆਂ ਤੇ ਵਿਚਾਰ ਕਰ ਕੇ ਹੱਲ ਕੀਤੀਆ ਜਾਣਗੀਆਂ। ਇਸ ਮੋਕੇ ਤੇ ਉਨ੍ਹਾਂ ਵੱਲੋਂ ਬੈਰਕਾਂ ਦਾ ਵੀ ਦੋਰਾ ਕੀਤਾ ਅਤੇ ਲੰਗਰ ਹਾਲ ਦਾ ਵੀ ਨਿਰੀਖਣ ਕੀਤਾ। ਇਸ ਮੋਕੇ ਤੇ ਸਬ ਜੇਲ ਪਠਾਨਕੋਟ ਦੇ ਜੇਲ ਸੁਪਰੀਡੇਂਟ ਸ੍ਰੀ ਜੀਵਨ ਠਾਕੁਰ ਨੇ ਦੱਸਿਆ ਕਿ ਦੋ ਬੈਰਕਾਂ ਵਿੱਚ ਬਾਥਰੂਮ ਦੀ ਕਾਫੀ ਪ੍ਰੇਸਾਨੀ ਹੈ ਜਿਸ ਤੇ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਸਟੀਮੇਟ ਬਣਾ ਕੇ ਦੱਸਿਆ ਜਾਵੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।  

Related posts