ਬਟਾਲਾ,- ਐੱਸ.ਐੱਸ.ਪੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਪ੍ਰੀਤ ਸਿੰਘ ਐੱਸ.ਪੀ.ਡੀ. ਬਟਾਲਾ ਅਤੇ ਡੀ.ਐੱਸ.ਪੀ. ਸਿਟੀ ਬਟਾਲਾ ਲਲਿਤ ਕੁਮਾਰ ਦੀ ਸੁਪਰਵਿਜ਼ਨ ਹੇਠ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਦੇਵ ਸਿੰਘ ਵੱਲ ਜਰੇ ਸੁਰਦਗੀ ਅਤੇ ਇੰਚਾਰਜ ਪੀ.ਸੀ.ਆਰ ਬਟਾਲਾ ਐਸ.ਆਈ ਉਕਾਰ ਸਿੰਘ ਅਤੇ ਇੰਚਾਰਜ ਸੀ.ਆਈ.ਏ ਐਸ.ਆਈ ਦਲਜੀਤ ਸਿੰਘ ਨੇ ਸੁਖਾ ਸਿੰਘ ਮਹਿਤਾਬ ਸਿੰਘ ਚੌਕ ਬਟਾਲਾ ਵਿੱਚ ਨਾਕਾਬੰਦੀ ਦੌਰਾਣ ਜਗਦੀਪ ਸਿੰਘ ਉਰਫ ਜਗਨਾ ਪੁੱਤਰ ਲੇਟ ਸਲਵਿੰਦਰ ਸਿੰਘ ਵਾਸੀ ਨਵੀਂ ਅਬਾਦੀ ਧਾਰੀਵਾਲ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਬ੍ਰਾਮਦ ਕਰਕੇ ਉਸ ਖਿਲਾਫ ਮੁਕੱਦਮਾ ਨੰਬਰ 214 ਮਿਤੀ 26- 12- 2022 ਜੁਰਮ 21-61-85 NDPS ACT ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕੀਤਾ।
ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਲਲਿਤ ਕੁਮਾਰ ਨੇ ਦੱਸਿਆ ਕਿ ਅਗਲੀ ਪੁੱਛ ਗਿਛ ਦੌਰਾਨ ਦੋਸ਼ੀ ਜਗਦੀਪ ਸਿੰਘ ਉਰਫ ਜਗਨਾ ਪੁੱਤਰ ਲਟ ਬਲਵਿੰਦਰ ਸਿੰਘ ਵਾਸੀ ਨਵੀਂ ਅਬਾਦੀ ਧਾਰੀਵਾਲ ਨੇ ਦੱਸਿਆ ਕਿ ਇਸ ਨੇ ਪੁਲਿਸ ਜਿਲ੍ਹਾ ਬਟਾਲਾ ਦੇ ਵੱਖ-ਵੱਖ ਥਾਣੇ ਦੇ ਏਰੀਆ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਰਾਹਗੀਰਾਂ ਨੂੰ ਰੋਕ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਪੁਲਿਸ ਨਾਕੇ ਘਰ ਰੋਕਣ ਦੇ ਬਾਵਜੂਦ ਵੀ ਤੁਸੀ ਨਹੀਂ ਰੁਕੇ, ਤੁਹਾਡੇ ਕਲ ਕੋਈ ਨਸ਼ੀਲਾ ਪਦਾਰਥ ਹੈ ਇਹ ਕਹਿ ਕੇ ਤਲਾਸੀ ਕਰਨ ਦੇ ਬਹਾਨੇ ਰਾਹਗੀਰਾਂ ਪਾਸੋਂ ਪਰਸ ਅਤੇ ਪੈਸੇ ਖੋਹ ਕੇ ਮੋਕਾ ਤੋ ਆਪਣਾ ਵਹੀਕਲ ਭਜਾ ਕੇ ਲੈ ਜਾਂਦਾ ਸੀ ਉਸ ਨੇ ਦੱਸਿਆ ਕੇ ਮੇਰੇ ਨਾਲ ਹੋਰ ਨੌਜਵਾਨ ਵੀ ਹਨ ਜਿਨ੍ਹਾਂ ਵਿੱਚੋਂ ਢਿੱਲੋਂ ਪੁੱਤਰ ਪੱਪੂ, ਅਕਾਸੀ,ਤੇ ਲੋਕ ਵਾਸੀਆਨ ਈਸਾ ਨਗਰ ਬਟਾਲਾ ਵੀ ਹਨ ਅਸੀਂ ਚਾਰੇ ਜਾਣੇ ਚਲ ਕੋ ਰਾਹ ਜਾਂਦੇ ਲੋਕਾਂ ਨੂੰ ਪੁਲਿਸ ਦਾ ਨਾਕਾ ਤੋੜ ਕੇ ਲੰਘ ਜਾਣ ਦੇ ਬਹਾਨੇ ਉਹਨਾ ਪਾਸੋਂ ਪਰਸ ਅਤੇ ਪੇਸੇ ਖੋਹ ਕੇ ਲੈ ਜਾਂਦੇ ਸੀ ਜੋ ਪੇਸੇ ਪਰਸ ਵਿੱਚ ਨਿਕਲਦੇ ਸੀ ਉਹ ਅਸੀਂ ਚਾਰ ਜਾਣੇ ਆਪਸ ਵਿਚ ਵੰਡ ਲੈਂਦੇ ਸੀ ਜੋ ਅਸੀਂ ਕਲ ਵੀ ਮਿਤੀ 25-12-2022 ਨੂੰ ਵੀ ਸਹਿਰ ਬਟਾਲਾ ਤੋਂ ਮੈਂ ਆਪਣੀ ਸਕੂਟਰੀ ਨੰਬਰੀ PB- 06-AP-2228 ਮਾਰਕਾ ਜੁਪੀਟਰ ਤੇ ਸਵਾਰ ਹੋ ਕੇ ਇਕ ਵਿਅਕਤੀ ਪਾਸੋਂ 4500 ਰੁਪਏ ਪੁਲਿਸ ਮੁਲਾਜਮ ਦੱਸ ਕੇ ਖੋਹ ਲਏ ਸਨ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਦਸੀਂ ਪਾਸੋਂ ਹੋਰ ਪੁਛ ਗਿਛ ਕੀਤੀ ਜਾਵੇਗੀ ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।