
–ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ‘ਤੇ ਸਰਧਾਲੂਆਂ ਵੱਲੋਂ ਸਾਨਦਾਰ ਸਵਾਗਤ ਕੀਤਾ ਗਿਆ
ਬਟਾਲਾ 13 ਫਰਵਰੀ(ਪਰਮਵੀਰ ਰਿਸ਼ੀ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ, ਕਰਤਾਰ ਨਗਰ, ਬਸੰਤ ਨਗਰ (ਕੁਤਬੀ ਨੰਗਲ) ਜੀ.ਟੀ. ਰੋਡ ਬਟਾਲਾ ਤੋਂ 24ਵਾਂ ਵਿਸਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਰਧਾਲੂਆਂ ਨੇ ਸਮੂਲੀਅਤ ਕੀਤੀ।

ਇਹ ਨਗਰ ਕੀਰਤਨ ਗੁਰਦੁਆਰਾ ਕਰਤਾਰ ਨਗਰ ਤੋਂ ਸੁਰੂ ਹੋ ਕੇ ਗੁਰਦੁਆਰਾ ਕੁਤਬੀ ਨੰਗਲ, ਕਾਲਾ ਨੰਗਲ ਮੋੜ, ਮਾਡਲ ਟਾਊਨ ਚੌਕ, ਪੁਲਿਸ ਲਾਈਨ, ਗੁਰਦੁਆਰਾ ਪ੍ਰੇਮ ਨਗਰ, ਗੁਰਦੁਆਰਾ ਸਿੰਘ ਸਭਾ ਕਾਹਨੂੰਵਾਨ ਰੋਡ, ਗੁਰਦੁਆਰਾ ਰਾਮਗੜ੍ਹੀਆ, ਸਾਸਤਰੀ ਨਗਰ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ, ਜਲੰਧਰ ਰੋਡ, ਹੰਸਾਲੀ ਪੁਲ, ਸਮਾਧ ਰੋਡ, ਜੱਸਾ ਸਿੰਘ ਰਾਮਗੜ੍ਹੀਆ ਹਾਲ, ਸਰਕੂਲਰ ਰੋਡ, ਗੁਰਦੁਆਰਾ ਸਿੰਘ ਸਭਾ ਸਿਨੇਮਾ ਰੋਡ, ਗੁਰਦੁਆਰਾ ਸਤਿਕਰਤਾਰੀਆਂ ਸਾਹਿਬ, ਸਿਟੀ ਰੋਡ, ਗਾਂਧੀ ਚੌਕ ਤੋਂ ਸਿੰਬਲ ਚੌਕ, ਗੁਰਦੁਆਰਾ ਸਿੰਘ ਸਭਾ ਲੰਬੀ ਗਲੀ, ਗੁਰਦੁਆਰਾ ਸਿੰਘ ਸਭਾ ਜੀ.ਟੀ ਰੋਡ, ਗੁਰਦੁਆਰਾ ਮਸਤਗੜ੍ਹ ਆਦਿ ਤੋਂ ਹੁੰਦਾ ਹੋਇਆ ਗੁਰਦੁਆਰਾ ਕਰਤਾਰ ਨਗਰ, ਬਸੰਤ ਨਗਰ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦਾ ਸਹਿਰ ਵਾਸੀਆਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਸਾਨਦਾਰ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਨੇ ਗੱਤਕੇ ਦੇ ਜੌਹਰ ਦਿਖਾਏ। ਇਸ ਮੌਕੇ ਭਾਈ ਸੁਖਦੇਵ ਸਿੰਘ ਸੁੱਖਾ ਪ੍ਰਧਾਨ, ਭਾਈ ਕੁਲਵੰਤ ਸਿੰਘ ਖਜਾਨਚੀ, ਭਾਈ ਬਲਦੇਵ ਸਿੰਘ ਸਕੱਤਰ, ਭਾਈ ਮਹਿੰਦਰ ਸਿੰਘ ਸਕੱਤਰ, ਭਾਈ ਸੁਖਵਪਾਲ ਸਿੰਘ ਸਕੱਤਰ, ਪ੍ਰਧਾਨ ਸਿਮਰਨਜੀਤ ਸਿੰਘ,ਆਦਿ ਹਾਜਰ ਸਨ।