–ਹਥਿਆਰ ਰਿਕਵਰੀ ਦੌਰਾਨ ਪੁਲਿਸ ‘ਤੇ ਚਲਾਈ ਗੋਲੀ, ਪ੍ਰਭ ਦਾਸੂਵਾਲ ਦੇ ਦੋ ਸ਼ੂਟਰ ਕਾਬੂ
–ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਵਾ ਕੇ ਅੰਮ੍ਰਿਤਸਰ–ਤਰਨਾਤਰਨ ‘ਚ ਫਾਇਰਿੰਗ, ਵੱਡਾ ਖੁਲਾਸਾ
ਅੰਮ੍ਰਿਤਸਰ ਵਿੱਚ ਅਪ੍ਰੈਲ 2025 ਦੌਰਾਨ ਟਾਇਰਾਂ ਦੀ ਦੁਕਾਨ ਕ੍ਰੇਟਿਵ ਵ੍ਹੀਲਜ਼ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੋਈਆਂ ਦੋ ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦੋਂ ਕਿ ਇਹਨਾਂ ਵਿਚੋਂ ਇਕ ਅਰੋਪੀ ਪੁਲਿਸ ਐਨਕਾਊਂਟਰ ਦੌਰਾਨ ਜਖਮੀ ਹੋ ਗਿਆ। ਅੰਮ੍ਰਿਤਸਰ ਪੁਲਿਸ ਕੈਮਿਸ਼ਨਰ ਨੇ ਮਾਮਲੇ ਦੀ ਕੀ ਜਾਣਕਾਰੀ ਦੇਂਦੀਆਂ ਹੋਈਆਂ ਕਿਹਾ ਕਿ ਆਰੋਪੀ ਗੈਂਗਸਟਰ ਪ੍ਰਭ ਦਾਸੂਵਾਲ ਦੇ ਗੁਰਗੇ ਨੇ ਅਤੇ ਇਹਨਾਂ ਨੂੰ ਗੋਲੀਆਂ ਚਲਾਉਣ ਦੇ ਬਦਲੇ ਦਾਸ ਹਾਜਰ ਰੁਪਏ ਮਿਲਦੇ ਸਨ।
ਇਸ ਮਾਮਲੇ ਦਾ ਮੁੱਖ ਆਰੋਪੀ ਗੁਰਪ੍ਰੀਤ ਸਿੰਘ ਉਰਫ਼ ਲਾਲ ਪੁਲਿਸ ਨਾਲ ਮੁਕਾਬਲੇ ਦੌਰਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ ਲਾਲ ਨੂੰ ਹਥਿਆਰ ਦੀ ਬਰਾਮਦਗੀ ਲਈ ਸਨਸਿਟੀ, ਬਟਾਲਾ ਰੋਡ ਦੀ ਬੈਕ ਸਾਈਡ ਲੈ ਕੇ ਜਾਇਆ ਗਿਆ ਸੀ। ਇਸ ਦੌਰਾਨ ਆਰੋਪੀ ਨੇ ਲੁਕੋ ਕੇ ਰੱਖੇ ਪਿਸਤੌਲ ਨਾਲ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋਸ਼ੀ ਨੂੰ ਗੋਲੀ ਲੱਗੀ। ਮੌਕੇ ਤੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੇਸ ਵਿੱਚ ਗੈਂਗਸਟਰ ਪ੍ਰਭ ਦਾਸੂਵਾਲ ਦੇ ਦੋ ਸ਼ੂਟਰ—ਗੁਰਪ੍ਰੀਤ ਸਿੰਘ ਲਾਲ (23 ਸਾਲ) ਅਤੇ ਜੋਬਨ (18 ਸਾਲ)—ਨੂੰ ਗਿਰਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦਾ ਤੀਸਰਾ ਸਾਥੀ ਬੋਹੜ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ, ਜਿਸਨੂੰ ਜਲਦ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕਰੀਏਟਿਵ ਵ੍ਹੀਲਜ਼ ‘ਤੇ ਫਾਇਰਿੰਗ ਤੋਂ ਪਹਿਲਾਂ ਫਿਰੌਤੀ ਲਈ ਧਮਕੀ ਭਰੀ ਕਾਲ ਕੀਤੀ ਗਈ ਸੀ। ਹਰ ਵਾਰਦਾਤ ਦੇ ਬਦਲੇ ਸ਼ੂਟਰਾਂ ਨੂੰ 10 ਹਜ਼ਾਰ ਰੁਪਏ ਮਿਲਦੇ ਸਨ

। ਹਥਿਆਰਾਂ ਦਾ ਪ੍ਰਬੰਧ ਪ੍ਰਭ ਦਾਸੂਵਾਲ ਵੱਲੋਂ ਕੀਤਾ ਜਾਂਦਾ ਸੀ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਂਦੇ ਸਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਅੰਮ੍ਰਿਤਸਰ, ਤਰਨਾਤਰਨ ਅਤੇ ਵਲਟੋਹਾ ਸਮੇਤ ਕਈ ਥਾਵਾਂ ‘ਤੇ ਹੋਈਆਂ ਗੋਲੀਬਾਰੀਆਂ ਦੇ ਮਾਮਲੇ ਵੀ ਇਸ ਗਿਰੋਹ ਨਾਲ ਜੁੜੇ ਹੋਏ ਹਨ। ਪੁਲਿਸ ਨੇ ਦੋਹਰਾਇਆ ਹੈ ਕਿ ਗੈਂਗਸਟਰ ਨੈਟਵਰਕ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
