-ਕਦੋਂ ਰੁਕੇਗੀ ਪੰਜਾਬ ਵਿਚ ਠਾਹ-ਠਾਹ
ਅੰਮ੍ਰਿਤਸਰ 05 ਜਨਵਰੀ,2026- ਮਾਮਲਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਤੋ ਸਾਹਮਣੇ ਆਇਆ ਹੈ ਜਿਥੇ ਦਿਨ ਦਿਹਾੜੇ ਸੁਨਿਆਰਾ ਮਾਰਕਿਟ ਵਿਚ ਤਾਬੜਤੋੜ ਗੋਲੀਆ ਚਲਿਆ ਹਨ । ਗ਼ਨੀਮਤ ਇਹ ਰਹੀ ਕਿ ਦੁਕਾਨਦਾਰ ਅਤੇ ਉਸਦੇ ਪਤਨੀ ਦੀ ਜਾਨ ਬਚੀ ਗਈ। ਜਿਸਨੂੰ ਲੈ ਕੇ ਸਾਰੇ ਦੁਕਾਨਦਾਰਾ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਉਹਨਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਉਪਰ ਦੁਕਾਨਦਾਰਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਹਨ।
ਇਸ ਸੰਬਧੀ ਗਲਬਾਤ ਕਰਦਿਆ ਸੋਨੂੰ ਜਿਊਲਰਜ ਦੇ ਮਾਲਿਕ ਅਤੇ ਉਸਦੀ ਪਤਨੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉਪਰ ਸੋਨੇ ਦੇ ਖਰੀਦਦਾਰ ਗ੍ਰਾਹਕਾ ਨੂੰ ਡੀਲ ਕਰਨ ਵਿਚ ਮਸਰੂਫ ਸਨ। ਅਚਾਨਕ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾ ਵਲੋ ਤਾਬੜਤੋੜ ਪੰਜ ਗੋਲੀਆ ਸਾਡੀ ਦੁਕਾਨ ਤੇ ਚਲਾਈਆ। ਇਸ ਦੌਰਾਨ ਕੋਈ ਚੀਜ਼ ਉਹਨਾ ਦੀ ਪਤਨੀ ਦੀ ਛਾਤੀ ਤੇ ਲਗੀ ਅਤੇ ਉਹ ਡਿਗ ਪਏ ਜਿਸ ਤੋ ਪਹਿਲਾ ਤੇ ਲਗਾ ਕਿ ਉਹਨਾ ਨੂੰ ਗੋਲੀ ਲਗੀ ਹੈ। ਪਰ ਗਣੀਮਤ ਕੀ ਉਹਨਾ ਦੀ ਜਾਨ ਬੱਚ ਗਈ ।

ਉਹਨਾ ਦਸਿਆ ਕਿ ਉਹ ਮਾੜੇ ਮੋਟੇ ਸੁਨਿਆਰੇ ਹਨ ਅਤੇ ਉਹਨਾ ਨੂੰ ਕਦੇ ਕੋਈ ਫਿਰੌਤੀ ਦੀ ਕਾਲ ਨਹੀ ਆਈ। ਪਰ ਅਜ ਅਚਾਨਕ ਅਜਿਹਾ ਹਮਲਾ ਹੋਣਾ ਕੋਈ ਰਜਿੰਸ਼ ਦੀ ਦਸਤਕ ਹੋ ਸਕਦੀ ਹੈ। ਬਾਕੀ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਸਾਨੂੰ ਸੁਰਖਿਆ ਪ੍ਰਦਾਨ ਕਰਨ ਨਹੀਂ ਤਾਂ ਅਜ ਸਾਡੇ ਗੋਲੀਆ ਚਲਿਆ ਕਲ ਕਿਸੇ ਹੋਰ ਦੇ ਵੀ ਚਲ ਸਕਦਿਆ ਹਨ।

ਉਧਰ ਸ਼ਿਵ ਸੈਨਾ ਪ੍ਰਧਾਨ ਵਲੋ ਵੀ ਸਰਕਾਰ ਤੇ ਸਵਾਲ ਚੁਕਦੀਆ ਕਿਹਾ ਗਿਆ ਕਿ ਜੰਡਿਆਲਾ ਵਿਚ ਕੋਈ ਦੁਕਾਨਦਾਰ ਸੁਰਖਿਤ ਨਹੀ। ਆਏ ਦਿਨ ਜੰਡਿਆਲਾ ਵਿਖੇ ਦੁਕਾਨਦਾਰਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੋ ਸਰਕਾਰ ਨੂੰ ਸਵਾਲਾਂ ਦੇ ਘੇਰੇ ਵੀ ਖੜਾ ਕਰਦਾ ਹੈ।
ਇਸ ਸੰਬਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜੰਡਿਆਲਾ ਬਲਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਜੰਡਿਆਲਾ ਦੇ ਵਾਲਮੀਕੀ ਚੋਕ ਵਿਚ ਸੋਨੂੰ ਜਿਊਲਰਜ ਦੀ ਦੁਕਾਨ ਉਪਰ ਗੋਲੀਆ ਚਲਿਆ ਹਨ। ਮੌਕੇ ਤੇ ਪਹੁੰਚ ਜਾਂਚ ਕਰ ਸੀਸੀਟੀਵੀ ਖ਼ੰਗਾਲੀ ਜਾ ਰਹੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ
