-ਮੌਤ ਦੇ ਬਾਅਦ ਪਾਠ ਕਰਵਾ ਰਿਸ਼ਤੇਦਸਰਾਂ ਨੂੰ ਸੱਦ ਕੀਤੀਆਂ ਅੰਤਿਮ ਰਸਮਾਂ
-ਦਸਵੇਂ ਵਾਲੇ ਦਿਨ 300 ਲੋਕਾਂ ਨੂੰ ਖਵਾਈ ਰੋਟੀ
-ਬੱਚਿਆਂ ਵਾਂਗ ਪਾਲਿਆ ਸੀ ਮੂਨ ਅਤੇ ਪੀਹੂ ਨੂੰ
ਗੁਰਦਾਸਪੁਰ-28 ਦਿਸੰਮਬਰ-ਅੱਜ ਦੇ ਯੁੱਗ ਵਿੱਚ ਜਿੱਥੇ ਬੰਦਾ ਬੰਦੇ ਦਾ ਵੈਰੀ ਬਣਿਆ ਹੋਇਆ ਹੈ। ਉੱਥੇ ਹੀ ਇੱਕ ਗੁਰਦਾਸਪੁਰ ਦਾ ਅਜਿਹਾ ਪਰਿਵਾਰ ਹੈ, ਜਿਸ ਦਾ ਕਿ 7 ਸਾਲ ਪਹਿਲਾਂ ਲਿਆਂਦੇ ਤੋਤੇ ਮੂਨ ਅਤੇ ਤੋਤੀ ਪੀਹੂ ਨਾਲ ਅਜਿਹਾ ਪਿਆਰ ਪਿਆ ਕੀ ਉਹ ਦੋਨਾਂ ਨੂੰ ਆਪਣੇ ਪਰਿਵਾਰ ਦਾ ਇੱਕ ਹਿੱਸਾ ਸਮਝਣ ਲੱਗ ਪਏ। ਪੂਰਾ ਪਰਿਵਾਰ ਬੱਚਿਆਂ ਵਾਂਗੂੰ ਉਹਨਾਂ ਦੇ ਨਾਲ ਪਿਆਰ ਕਰਦੇ ਸੀ। ਪਰ ਸੱਤ ਸਾਲ ਬਾਅਦ ਇਸ ਜਹਾਨ ਤੋਂ ਦੋਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਵਿਚ ਗ਼ਮ ਦਾ ਮਾਹੌਲ ਪੈਦਾ ਹੋ ਗਿਆ।
ਗੁਰਦਾਸਪੁਰ ਦੇ ਮੋਹੱਲਾ ਪ੍ਰੇਮ ਨਗਰ ਨਿਵਾਸੀ ਬਬਲੀ ਅਤੇ ਉਸਦੇ ਪਤੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਰੀਬ ਸੱਤ ਸਾਲ ਪਹਿਲਾਂ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਪਰ ਜਦੋਂ ਦੇ ਮੂਨ ਤੋਤਾ ਅਤੇ ਪੀਹੂ ਤੋਤੀ ਨੂੰ ਉਹ ਘਰ ਲੈਕੇ ਆਏ ਤਾਂ ਉਹਨਾਂ ਦਾ ਰੁਕੇ ਹੋਏ ਪੈਸੇ ਮਿਲਨੇ ਸ਼ੁਰੂ ਹੋ ਗਏ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਕਾਫੀ ਚੰਗੀ ਹੋ ਗਈ। ਜਿਸ ਕਾਰਨ ਪੂਰਾ ਪਰਿਵਾਰ ਮੂਨ ਅਤੇ ਪੀਹੂ ਨੂੰ ਬੱਚਿਆਂ ਵਾਂਗ ਪਾਲਣ ਲਗ ਗਿਆ।
ਪਰ ਇਕ ਹੀ ਮਹੀਨੇ ਦੌਰਾਨ ਮੂਨ ਅਤੇ ਪੀਹੂ ਦੀ ਮੌਤ ਹੋ ਗਈ। ਦੋਨਾਂ ਦੀ ਮੌਤ ਤੋਂ ਬਾਅਦ ਇਨਸਾਨ ਦੀ ਮੌਤ ਤੋਂ ਬਾਅਦ ਉਹਨਾਂ ਦੇ ਰੀਤੀ ਰਿਵਾਜ ਕੀਤੇ ਗਏ ਹਨ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਕਰਵਾਇਆ ਅਤੇ ਬਾਅਦ ਵਿੱਚ 10ਵੇ ਵਾਲ਼ੇ ਦਿਨ 300 ਬੰਦੇ ਦੀ ਰੋਟੀ ਦਾ ਵੀ ਪ੍ਰਬੰਧ ਕੀਤਾ। ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਉਹਨਾਂ ਦੇ ਭੋਗ ਤੇ ਸੱਦਿਆ ਗਿਆ।
