—ਪੁਲਿਸ ਪ੍ਰਸ਼ਾਸਨ ਪੁੱਜਾ ਮੌਕੇ ਤੇ ਜਾਂਚ ਕੀਤੀ ਸ਼ੁਰੂ
–ਧਮਕੀ ਭਰੀ ਈ-ਮੇਲ ਸ਼ਰਾਰਤ ਵੀ ਹੋ ਸਕਦੀ ਹੈ-ਸੀਪੀ ਅੰਮ੍ਰਿਤਸਰ
ਅੰਮ੍ਰਿਤਸਰ ਦੇ ਕਈ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਕੀ ਈ–ਮੇਲ ਰਾਹੀਂ ਭੇਜੀ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਹ ਧਮਕੀ ਵੀ ਫ਼ੇਕ ਈ–ਮੇਲ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦੇ ਕਈ ਨਿੱਜੀ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਕਰਕੇ ਸਕੂਲ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਬੱਚਿਆਂ ਨੂੰ ਘਰ ਭੇਜ ਦਿੱਤਾ ਹੈ।
ਵੀਡੀਓ ਦੇਖਣ ਲਈ ਇਪਰ ਦਿਤੇ ਲਿੰਕ ਉਪਰ ਕਲਿੱਕ ਕਰੋ
📰Subscribe to Prime News Punjab and press the bell icon to get notified of our news updates.
VISIT 🌏- https://www.primenewspunjab.com/
🩷Add us on Social Media
Facebook – https://www.facebook.com/primenewspunjab/
Instagram – https://www.instagram.com/primenewspunjab/
Twitter – https://www.twitter.com/primenewspunjab/
©️ Prime News Punjab🗞️
ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਸਥਿਤ ਇਕ ਸਕੂਲ ਨੂੰ ਈ–ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਭੇਜੀ ਗਈ। ਉਸ ਸਮੇਂ ਸਕੂਲ ਵਿੱਚ ਬੱਚੇ ਅਤੇ ਸਟਾਫ ਮੌਜੂਦ ਸਨ। ਹਾਲਾਤ ਨੂੰ ਦੇਖਦੇ ਹੋਏ ਸਕੂਲ ਪ੍ਰਸ਼ਾਸਨ ਨੇ ਤੁਰੰਤ ਹੀ ਬੱਚਿਆਂ ਦੇ ਮਾਪਿਆਂ ਨੂੰ ਫੋਨ ਕਰਕੇ ਉਹਨਾਂ ਨੂੰ ਬੱਚਿਆਂ ਨੂੰ ਘਰ ਲਿਜਾਣ ਲਈ ਕਿਹਾ।
ਜਦੋਂ ਇਹ ਖ਼ਬਰ ਮੀਡੀਆ ਤੱਕ ਪੁੱਜੀ ਤਾਂ ਮੀਡੀਆ ਵੀ ਮੌਕੇ ‘ਤੇ ਆ ਗਈ ਅਤੇ ਲਗਾਤਾਰ ਕਵਰੇਜ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੇ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੀਡੀਆ ਦਾ ਵਿਹਾਰ ਮਾਹੌਲ ਨੂੰ ਹੋਰ ਪੈਨਿਕ ਬਣਾ ਰਿਹਾ ਹੈ। ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਹਾਲਾਤਾਂ ਨੂੰ ਬੇਵਜ੍ਹਾ ਡਰਾਉਣਾ ਨਾ ਬਣਾਇਆ ਜਾਵੇ, ਨਹੀਂ ਤਾਂ ਲੋਕਾਂ ਵਿੱਚ ਬੇਵਜ੍ਹਾ ਡਰ ਦਾ ਮਾਹੌਲ ਪੈਦਾ ਹੋ ਸਕਦਾ ਹੈ।
ਉੱਥੇ ਹੀ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪਿਆਂ ਨੇ ਵੀ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਸਕੂਲ ਤੋਂ ਫੋਨ ਆਇਆ ਸੀ ਕਿ ਬੰਬ ਦੀ ਧਮਕੀ ਮਿਲੀ ਹੈ, ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਲੈਣ ਆਏ ਹਨ। ਸਕੂਲ ਸਟਾਫ ਨੇ ਦੱਸਿਆ ਕਿ ਈ–ਮੇਲ ਤਾਂ ਜ਼ਰੂਰ ਆਈ ਹੈ, ਪਰ ਪੁਲਿਸ ਪ੍ਰਸ਼ਾਸਨ ਉਸ ਦੀ ਜਾਂਚ ਕਰ ਰਿਹਾ ਹੈ ਅਤੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ।
ਇਸ ਮੌਕੇ ਪੁਲਿਸ ਕਮਿਸ਼ਨਰ ਵੱਲੋਂ ਇਹ ਟਵੀਟ ਕਰਕੇ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਦੇ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਤੇ ਹੋਰ ਵੀ ਕਈ ਸਕੂਲਾਂ ਵਿੱਚ ਧਮਕੀ ਆਈ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਡੀਸੀਪੀ ਲਾ ਐਂਡ ਆਰਡਰ ਅੰਮ੍ਰਿਤਸਰ ਆਲਮ ਵਿਜੇ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਾਨੂੰ ਕਈ ਸਕੂਲਾਂ ਦੇ ਵਿੱਚ ਈਮੇਲ ਰਿਸੀਵ ਹੋਈਆਂ ਹਨ ਜਿਸ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਨ ਦੀ ਧਮਕੀ ਦਿੱਤੀ ਗਈ ਹੈ। ਸਾਡੀਆਂ ਸਾਰੀ ਪੁਲਿਸ ਟੀਮਾਂ ਇਹੀ ਮੇਲ ਨੂੰ ਚੈੱਕ ਕਰਨ ਤੇ ਲੱਗੀਆਂ ਹੋਈਆਂ ਹਨ ਇਸ ਤੋਂ ਬਾਅਦ ਹੀ ਸਾਰੀ ਕਾਰਵਾਈ ਸਾਹਮਣੇ ਆਏਗੀ ਉਹਨਾਂ ਕਿਹਾ ਕਿ ਪਹਿਲਾਂ ਵੀ ਸਕੂਲ ਨੂੰ ਉਡਾਨ ਦੀ ਧਮਕੀ ਆਈ ਸੀ ਤੇ ਬਾਅਦ ਵਿੱਚ ਪਤਾ ਲੱਗਾ ਸੀ ਉਹ ਸਕੂਲ ਦੇ ਬੱਚਿਆਂ ਵੱਲੋਂ ਹੀ ਸਕੂਲ ਵਿੱਚ ਈਮੇਲ ਭੇਜੀ ਗਈ ਸੀ ਹੁਣ ਵੀ ਅਸੀਂ ਸਾਰੀਆਂ ਈਮੇਲ ਚੈੱਕ ਕਰ ਰਹੇ ਹਾਂ ਜਲਦੀ ਹੀ ਇਹ ਸਾਰੇ ਤੱਥ ਸਾਹਮਣੇ ਨਜ਼ਰ ਆਣਗੇ
ਬਾਈਟ:— ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ
