ਬਟਾਲਾ, 01 ਦਸੰਬਰ—ਅਗਾਮੀ 63ਵਾਂ ਸਥਾਪਨਾ ਦਿਵਸ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ 6 ਦਸੰਬਰ-2025 ਮੌਕੇ ਮਾਣਯੋਗ ਰਵੇਲ ਸਿੰਘ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਅਤੇ ਸਟੋਰ ਸੁਪਰਡੈਂਟ ਸਿਵਲ ਡਿਫੈਂਸ ਬਟਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵਲੋ “ਪਿੰਨ ਫਲੈਗ” ਰਾਹੀ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ, ਜਿਸ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ, ਕਪਿਲ ਚੌਪੜਾ, ਸਰਬਜੀਤ ਸਿੰਘ ਦੇ ਨਾਲ ਬਟਾਲਾ ਪਿੰ੍ਰਟਰਸ ਐਸੋਸੀਏਸ਼ਨ (ਰਜਿ.) ਦੇ ਮੈਂਬਰ ਪਰਦੀਪ ਖੰਨਾ, ਬਲਰਾਮ ਚੌਪੜਾ, ਅਸ਼ੋਕ ਕੁਮਾਰ, ਮਾਨ ਆਦਿ ਨੇ ਹਿੱਸਾ ਲਿਆ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਭਾਰਤ ਵਿਚ 6 ਦਸੰਬਰ 1968 ਨੂੰ ਸਿਵਲ ਡਿਫੈਂਸ ਦਾ ਐਕਟ ਲਾਗੂ ਹੋਇਆ।ਸਿਵਲ ਡਿਫੈਂਸ ਦੇਸ਼ ਦੀ ਰੜ੍ਹੀ ਦੀ ਹੱਡੀ ਹੁੰਦੀ ਹੈ। ਜਿਥੇ ਜੰਗ ਸਮੇਂ ਫੌਜ ਸਰਹੱਦ ਦੀ ਰੱਖੀ ਲਈ ਦੁਸ਼ਮਣ ਦੇਸ਼ ਨਾਲ ਲੜਦੀ ਕਰਦੀ ਹੈ ਉਥੇ ਦੇਸ਼ ਦੇ ਅੰੰਦਰ ਸਿਵਲ ਡਿਫੈਂਸ ਲੋਕਾਂ ਦੀ ਜਾਨ ਦੀ ਰਾਖੀ, ਸੰਪਤੀ ਦੇ ਨੁਕਸਾਨ ਨੂੰ ਘੱਟ ਕਰਨਾ ਤੇ ਕਾਰੋਬਾਰ/ਖੇਤੀਬਾੜੀ ਨੂੰ ਚਾਲੂ ਰੱਖਣਾ ਅਤੇ ਆਮ ਨਾਗਰਿਕ ਦਾ ਮਨੋਬਲ ਉਚਾ ਰੱਖਣਾ ਹੁੰਦਾ ਹੈ। ਜਿਸ ਦੀ ਤਾਜ਼ਾ ਮਿਸਾਲ ਉਪਰੇਸ਼ਨ ਸੰਦੂਰ ਅਤੇ ਉਪਰੇਸ਼ਨ ਸ਼ੀਲਡ ਮੌਕੇ ਦੇਸ਼ ਭਰ ਵਿਚ ਸਿਵਲ ਡਿਫੈਂਸ ਵਲੰਟੀਅਰਜ਼ ਵਲੋਂ ਤਨਦੇਹੀ ਨਾਲ ਨਿਸ਼ਕਾਮ ਸੇਵਾਵਾਂ ਨਿਭਾਈਆਂ।
