-5 ਦਸੰਬਰ ਨੂੰ 2 ਘੰਟਿਆਂ ਲਈ ਰੇਲ ਜਾਮ, 17–18 ਨੂੰ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ; ਮੰਗਾਂ ਨਾ ਮੰਨੀ ਤਾਂ ਵੱਡਾ ਰੇਲ ਰੋਕੋ ਆੰਦੋਲਨ
ਅੰਮ੍ਰਿਤਸਰ — ਬਿਜਲੀ ਸੰਸ਼ੋਧਨ ਬਿੱਲ ਅਤੇ ਆਪਣੀਆਂ ਹੋਰ ਲੰਬਿਤ ਮੰਗਾਂ ਨੂੰ ਲੈ ਕੇ ਅੱਜ ਕਿਸਾਨਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ–ਪੱਤਰ ਸੌਂਪਿਆ। ਇਸ ਦੌਰਾਨ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਅਜੇ ਤੱਕ ਨਹੀਂ ਮਨਿਆ ਗਿਆ, ਜਿਸ ਕਾਰਨ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਚਾਹੇ ਬਿਜਲੀ ਦੇ ਨਿੱਜੀਕਰਨ ਦਾ ਮੁੱਦਾ ਹੋਵੇ ਜਾਂ ਸੰਭੂ ਤੇ ਖਨੌਰੀ ਬਾਰਡਰ ‘ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ—ਸਰਕਾਰ ਨੇ ਅਜੇ ਤੱਕ ਕੋਈ ਸਪਸ਼ਟ ਹੱਲ ਨਹੀਂ ਦਿੱਤਾ। ਉਹਨਾਂ ਕਿਹਾ ਕਿ 5 ਦਸੰਬਰ ਨੂੰ ਕਿਸਾਨ 2 ਘੰਟਿਆਂ ਲਈ ਰੇਲ ਜਾਮ ਕਰ ਸਰਕਾਰ ਨੂੰ ਚੇਤਾਵਨੀ ਦੇਣਗੇ।
ਇਸ ਤੋਂ ਬਾਅਦ 17 ਅਤੇ 18 ਦਸੰਬਰ ਨੂੰ ਕਿਸਾਨ ਅੰਮ੍ਰਿਤਸਰ ਡੀ.ਸੀ. ਦਫ਼ਤਰ ਦੇ ਬਾਹਰ ਵੱਡਾ ਧਰਨਾ ਦੇਣਗੇ। ਪੰਧੇਰ ਨੇ ਕਿਹਾ ਕਿ ਜੇ ਸਰਕਾਰ ਦਾ ਕੋਈ ਨੁਮਾਇੰਦਾ ਗੱਲਬਾਤ ਲਈ ਆਉਣਾ ਚਾਹੇ ਤਾਂ ਕਿਸਾਨ ਤਿਆਰ ਹਨ, ਪਰ ਜੇ ਹਾਲ ਫਿਰ ਵੀ ਨਾ ਨਿਕਲਿਆ ਤਾਂ ਰੇਲ ਰੋਕੋ ਆੰਦੋਲਨ ਨੂੰ ਤੀਬਰ ਕੀਤਾ ਜਾਵੇਗਾ।
