ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਪੱਲਸ ਪੋਲਿਓ ਮਹਿੰਮ ਵਿਚ ਲਿਆ ਹਿੱਸਾ

ਬਟਾਲਾ 3 ਮਾਰਚ – ਤਿਨ ਦਿਨਾਂ ਪਲਸ ਪੋਲੀਓ ਮੁਹਿੰਮ – 2024 ਤਹਿਤ 2 ਬੂੰਦਾਂ ਪੋਲੀਓ ਰੋਕੋ,  0-5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਆਉਣ ਦੀ ਨਿਸ਼ਕਾਮ ਸੇਵਾ ਸਿਵਲ ਡਿਫੈਂਸ ਵਲੰਟੀਅਰਜ਼ ਤੇ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵਲੋ ਸਟਾਫ ਸਿਵਲ ਹਸਪਤਾਲ ਨਾਲ ਨਿਭਾਈਆਂ । ਅੱਜ ਸ਼ੁਰੂਆਤ ਮੌਕੇ,ਜਿਸ ਵਿਚ ਬੱਸ ਸਟੈਂਡ ਤੇ ਗ੍ਰੇਟਰ ਕੈਲਾਸ਼ ਦੇ ਕ੍ਰਮਵਾਰ ਬੂਥ ਨੰ. 40 ‘ਤੇ 175, 44 ‘ਤੇ 146, ਬੂਥ ਨੰ. 57 ‘ਤੇ 215 ਅਤੇ 57 ‘ਤੇ 28 ਬੱਚਿਆਂ ਨੂੰ ਬੂੰਦਾਂ ਪਿਆਈਆਂ ਗਈਆਂ । ਇਸ ਮੌਕੇ ਬੂਥ ਇੰਚਾਰਜ ਗੁਰਭੇਜ ਸਿੰਘ, ਗੌਰਵ, ਸਟੀਫਨ ਤੇ ਬਲਜਿੰਦਰ ਸਿੰਘ ਦੇ ਨਾਲ ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪੀ੍ਤ ਸਿੰਘ ਦੇ ਨਾਲ ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

ਡਿਪਟੀ ਕਮਿਸਨਰ ਪਠਾਨਕੋਟ ਅਤੇ ਜਿਲ੍ਹਾ ਤੇ ਸੈਸਨ ਜੱਜ ਨੇ ਕੀਤਾ ਸਬ ਜੇਲ ਪਠਾਨਕੋਟ ਦਾ ਦੋਰਾ

—ਕੈਦੀਆਂ ਤੇ ਬੰਦੀਆਂ ਦੀਆਂ ਸੁਣੀਆਂ ਸਮੱਸਿਆਵਾਂ ਪਠਾਨਕੋਟ: 27 ਅਕਤੂਬਰ :-2023 – ਅੱਜ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਬ ਜੇਲ ਪਠਾਨਕੋਟ ਦਾ ਵਿਸੇਸ ਦੋਰਾ ਕੀਤਾ। ਇਸ ਮੋਕੇ ਤੇ ਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ, ਸ੍ਰੀ ਰਾਂਜੀਵਪਾਲ ਸਿੰਘ ਚੀਮਾ ਸੀ.ਜੇ.ਐਮ.-ਕਮ- ਸਕੱਤਰ ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪਠਾਨਕੋਟ ਵੀ ਮੋਕੇ ਤੇ ਹਾਜਰ ਸਨ। ਇਸ ਮੋਕੇ ਤੇ ਸ੍ਰੀ ਜੀਵਨ ਠਾਕੁਰ ਜੇਲ ਸੁਪਰੀਡੇਂਟ ਪਠਾਨਕੋਟ ਵੀ ਹਾਜਰ ਸਨ।ਜਿਕਰਯੋਗ ਹੈ ਕਿ ਸਭ ਤੋਂ ਪਹਿਲਾ ਮਾਨਯੋਗ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਅਤੇ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਮੁਲਾਕਾਤੀਆਂ ਲਈ ਬਣਾਈਆਂ ਬੈਰਕਾਂ ਦਾ ਨਿਰੀਖਣ ਕੀਤਾ।…

ਕੇਂਦਰ ਸਰਕਾਰ ਤੇ ਐੱਫ.ਸੀ.ਆਈ. ਸੈਲਰ ਮਾਲਕਾਂ ਦੀ ਵਾਜਬ ਮੰਗਾਂ ਨੂੰ ਪ੍ਰਵਾਨ ਕਰੇ – ਕਟਾਰੂਚੱਕ

–ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਦਾਣਾ ਮੰਡੀ ਗੁਰਦਾਸਪੁਰ ਦਾ ਦੌਰਾ -ਝੋਨੇ ਦੀ ਖ਼ਰੀਦ, ਲਿਫਟਿੰਗ ਅਤੇ ਬਰਸਾਤ ਦੌਰਾਨ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਗੁਰਦਾਸਪੁਰ, 16 ਅਕਤੂਬਰ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਦਾਣਾ ਮੰਡੀ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸ੍ਰੀ ਸ਼ਮਸ਼ੇਰ ਸਿੰਘ, ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾਂ, ਡੀ.ਐੱਫ.ਐੱਸ.ਸੀ ਡਾ.…

ਪਿੰਡ ਮਿਰਜ਼ਾਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਜਨਮ ਦਿਹਾੜੇ ਮੌਕੇ ਵਿਰਾਸਤੀ ਮੰਚ ਬਟਾਲਾ ਦੀ ਟੀਮ ਇਤਿਹਾਸਕ ਪਿੰਡ ਮਿਰਜ਼ਾਜਾਨ ਪਹੁੰਚੀ ਮਿਰਜ਼ਾਜਾਨ/ਬਟਾਲਾ, 16 ਅਕਤੂਬਰ – ਮਹਾਨ ਯੋਧੇ ਅਤੇ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਦਿਹਾੜਾ ਅੱਜ ਪਿੰਡ ਮਿਰਜ਼ਾਜਾਨ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਦੀਆਂ ਸੰਗਤਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ, ਉਪਰੰਤ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਸੀਨੀਅਰ ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਲਾਡੀ ਜੱਸਲ,…

ਪੰਜਾਬ ਸਰਕਾਰ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਰਾਤਾਂ ਨਹੀਂ ਕੱਟਣ ਦੇਵੇਗੀ-ਵਿਧਾਇਕ ਸ਼ੈਰੀ ਕਲਸੀ

ਵਿਧਾਇਕ ਸ਼ੈਰੀ ਕਲਸੀ ਨੇ ਦਾਣਾ ਮੰਡੀ ਬਟਾਲਾ ਵਿਖੇ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ ਬਟਾਲਾ, 9 ਅਕਤੂਬਰ — ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੀਆਂ ਹੀ ਮੰਡੀਆਂ ਵਿੱਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। ਇਹ ਪ੍ਰਗਟਾਵਾ ਬਟਾਲਾ ਦੇ ਨੋਜਵਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦਾਣਾ ਮੰਡੀ ਬਟਾਲਾ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੰਡੀਆਂ ਵਿਚ ਖਰੀਦੇ ਗਏ…

ਸਹਿਕਾਰੀ ਸਭਾਵਾਂ ਗੁਰਦਾਸਪੁਰ ਵਲੋਂ ਸ਼ੂਗਰ ਮਿੱਲ ਬਟਾਲਾ ਵਿਖੇ ਪਰਾਲੀ ਨਾ ਸਾੜਨ ਲਈ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ

ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਬਟਾਲਾ, 9 ਅਕਤੂਬਰ – ਡਿਪਟੀ ਕਮਿਸ਼ਨਰ, ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਹਿਕਾਰੀ ਸਭਾਵਾਂ ਗੁਰਦਾਸਪੁਰ ਵਲੋਂ ਪਰਾਲੀ ਨਾ ਸਾੜਨ ਸਬੰਧੀ ਸਹੁੰ ਚੁੱਕ ਸਮਾਗਮ ਸ਼ੂਗਰ ਮਿੱਲ ਬਟਾਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਜਸਪ੍ਰਜੀਤ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾ ਗੁਰਦਾਸਪੁਰ, ਡਾ. ਕ੍ਰਿਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ, ਅਰਵਿੰਦਰਪਾਲ ਸਿੰਘ ਕੈਂਰੋ ਜੀਐਮ ਸ਼ੂਗਰ ਮਿੱਲ ਬਟਾਲਾ, ਇੰਸਪੈਕਟਰ ਸੁਖਜਿੰਦਰ ਸਿੰਘ, ਸੈਕਟਰੀ ਰਣਜੀਤ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਹਰਪਾਲ ਸਿੰਘ ਸਮੇਤ ਸਮੂਹ ਨਰੀਖਕ ਅਤੇ ਸਭਾ ਸਕੱਤਰ ਮੋਜੂਦ ਸਨ। ਇਸ ਮੌਕੇ ਸਮੂਹ ਹਾਜਰੀਨ ਨੇ ਪਾਰਲੀ ਨਾ ਸਾੜਨ ਦੀ…

ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਲੋਕਾਂ ਦੀਆਂ ਮੁਸ਼ਕਲਾ ਹੱਲ ਕਰਨ ਲਈ ਲੱਗਾ ਵਿਸ਼ੇਸ਼ ਕੈਂਪ

ਬਟਾਲਾ, 9 ਅਕਤੂਬਰ -ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾ ਦੀਆਂ ਮੁਸ਼ਕਿਲਾਂ ਹੱਲ਼ ਕਰਨ ਦੇ ਮੰਤਵ ਨਾਲ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਦੂਰ ਦਫਤਰਾਂ ਵਿੱਚ ਕੰਮ ਕਰਵਾਉਣ ਤੋਂ ਰਾਹਤ ਮਿਲ ਸਕੇ। ਇਸੇ ਮੰਤਵ ਤਹਿਤ ਅੱਜ ਬਟਾਲਾ ਸ਼ਹਿਰ ਅੰਦਰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ।     ਇਸ ਮੌਕੇ ਤਹਿਸੀਲਦਾਰ ਬਟਾਲਾ ਅਭਿਸ਼ੇਕ ਵਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ ਸ਼ਾਇਰੀ ਭੰਡਾਰੀ, ਐਸਡੀਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਦੀ ਅਗਵਾਈ ਹੇਠ ਲੋਕਾਂ ਦੀਆਂ ਮੁਸ਼ਕਲਾ ਹੱਲ਼ ਕਰਨ ਲਈ ਵਿਸ਼ੇਸ਼ ਕੈਂਪ…

ਸੇਵਾਦਾਰਾਂ ਨੂੰ ਸਿੱਖ ਇਤਿਹਾਸ ਨਾਲ ਸਬੰਧਤ ਲਿਟਰੇਚਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ

ਨਿਸ਼ਕਾਮ ਸੇਵਾ ਸੁਸਾਇਟੀ, ਗ: ਕੰਧ ਸਾਹਿਬ ਵੱਲੋਂ ਸੇਵਾਦਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇ ਸੇਵਾ ਕਰਨ ਲਈ ਸਨਮਾਨਿਤ ਕੀਤਾ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਲਿਟਰੇਚਰ ਦਿੱਤਾ ਜੋ ਇਹ ਸੇਵਾਦਾਰਾ ਆਪਣੇ ਗੁਰੂ ਸਹਿਬਾਨ ਅਤੇ ਗੁਰੂ ਘਰ ਦੇ ਸਿੱਖਾਂ ਦੇ ਜੀਵਨ ਬਾਰੇ ਪੜਨ ਤੇ ਨਸ਼ਿਆ ਤੋਂ ਦੁਰ ਰਹਿਣ,ਚੰਗੇ ਜੀਵਨ ਜਿਉਣ ਲਈ ਸਮਾਜ ਵਿੱਚ ਹੋਰ ਅਨੇਕਾਂ ਲੋਕਾਂ ਲਈ ਮਾਰਗਦਰਸ਼ਨ ਬਣ ਕੇ ਪ੍ਰੇਰਿਤ ਕਰਨ, ਜੋ ਗੁਰੂ ਸਹਿਬਾਨਾਂ ਦੇ ਦੱਸੇ ਰਸਤੇ ਉਪਰ ਚੱਲ ਸਕਣ, ਇਸ ਮੌਕੇ ਗੁਰੂਦੁਆਰਾ ਕੰਧ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ, ਸਰਦਾਰ ਗੁਰਿੰਦਰਪਾਲ ਸਿੰਘ ਅਤੇ ਐਡਵੋਕੇਟ ਸਰਦਾਰ ਰਾਜਿੰਦਰ ਸਿੰਘ…

 ਹਰੇਕ ਨਾਗਰਿਕ ਨੂੰ ਖਾਸਕਰ ਨੌਜਵਾਨਾਂ ਨੂੰ ਸੁਰੱਕਿਆ ਦੇ ਗੁਰ ਸਿਖਣੇ ਚਾਹੀਦੇ ਹਨ-ਉਂਕਾਰ ਸਿੰਘ 

ਐਨ.ਸੀ.ਸੀ. ਕੈਂਪ ਦੋਰਾਨ ਅੱਗ ਤੋ ਜੀਵਨ ਬਚਾਅ ਤੇ ਮੋਕ ਡਰਿਲ ਬਟਾਲਾ, 9 ਅਕਤੂਬਰ -1 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਅੰਮ੍ਰਿਤਸਰ ਵਲੋਂ 10 ਰੋਜ਼ਾ ਐਨ.ਸੀ.ਸੀ. ਕੈਂਪ ਆਰ.ਆਰ. ਬਾਵਾ ਡੀ.ਏ.ਵੀ ਕਾਲਜ਼ ਫਾਰ ਗਰਲਜ਼ ਵਿਖੇ ਚਲਾਏ ਜਾ ਰਹੇ ਚੌਥੇ ਦਿਨ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਬਟਾਲਾ ਵਲੋਂ ਅੱਗ ਤੋਂ ਬਚਾਅ ਤੇ ਮੋਕ ਡਰਿਲ ਕਰਕੇ ਜਾਗਰੂਕ ਕੀਤਾ ਗਿਆ। ਸੀ.ਓ. ਅਮਨਦੀਪ ਸਿੰਘ ਔਲਖ ਸੈਨਾ ਮੈਡਲ ਦੇ ਅਗਵਾਈ ‘ਚ ਫਾਇਰ ਅਫ਼ਸਰ ਉਂਕਾਰ ਸਿੰਘ ਆਫਤ ਪ੍ਰਬੰਧਨ ਮਾਹਰ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਸੀ.ਓ. ਅਮਨਦੀਪ ਸਿੰਘ ਔਲਖ ਸੈਨਾ ਮੈਡਲ, ਸੂਬੇਦਾਰ ਮੇਜਰ ਜੈਪਾਲ ਯਾਦਵ ਤੇ ਸਤਪਾਲ ਸਿੰਘ ਸੈਨਾ ਮੈਡਲ, ਬੀ.ਐਚ.ਐਮ. ਚੰਦਨ, ਏ.ਐਨ.ਓ. ਰੂਹੀ ਭਗਤ, ਗਰਲਜ਼ ਇੰਸਟੈਕਟਰ ਸ਼ੀਲਾ, ਫਾਇਰਮੈਨਾਂ ਸਮੇਤ ਜ਼ਿਲਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨ ਤਾਰਨ ਤੋ ਆਏ 400 ਕੈਡਿਟਸ ਹਾਜ਼ਰ ਸਨ। ਇਸ ਮੌਕੇ ਹਰਬਖਸ਼ ਸਿੰਘ ਨੇ ਕਿਹਾ ਕਿ ਲੈਕਚਰ ਕਮ ਡੈਮ ਦਾ ਉਦੇਸ਼, ਹਰੇਕ ਘਰ ਵਿੱਚ ਫਾਇਰ ਰਿਸਪੈਂਡਰ ਬਣਾਉਣਾ ਹੈ। ਕਿਸੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਮੌਕੇ ਨੁਕਸਾਨ ਘੱਟ ਤੋਂ ਘੱਟ ਹੋਵੇ। ਤੁਸੀ ਵੀ ਆਫਤਾਂ ਤੋ ਬੱਚਣ ਲਈ, ਬਚਾਅ ਦੇ ਗੁਰਾਂ ‘ਤੇ ਪਰਿਵਾਰ ਵਿਚ ਵਿਚਾਰਾਂ ਜਰੂਰ ਕਰੋ। ਆਪਣੇ ਆਪ ਨੂੰ ਵਲੰਟੀਅਰ ਸੇਵਾਵਾਂ ਲਈ ਤਿਆਰ ਕਰੋ। ਇਸ ਮੌਕੇ ਫਾਇਰ ਅਫ਼ਸਰ ਉਂਕਾਰ ਸਿੰਘ ਵਲੋਂ ਵੱਖ ਵੱਖ ਕਿਸਮ ਦੀਆ ਅੱਗਾ ਬਾਰੇ ਦਸਿਆ ਤੇ ਉਹਨਾਂ ਨੂੰ ਕਾਬੂ ਕਰਨ ਲਈ ਅੱਗ ਬੂਝਾਊ ਯੰਤਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਵਿਚ ਏ.ਬੀ.ਸੀ. ਤੇ ਸੀ.ੳ.-2 ਅੱਗ ਬੂਝਾਊ ਸਿਲੈਂਡਰ ਸਨ। ਬਾਅਦ ਵਿਚ ਫਾਇਰਮੈਨਾਂ ਵਲੋ ਡਰਿਲ ਕੀਤੀ ਗਈ ਜਿਸ ਵਿਚ ਕੈਡਿਟਸ ਨੇ ਹਿਸਾ ਲਿਆ। ਇਸ ਦੋਰਾਨ ਫਾਇਰ ਟੈਂਡਰ ਰਾਹੀ ਇਮਾਰਤ ਨੂੰ ਲਗੀ ਅੱਗ ਬਝਾਉਣ ਦੀ ਡਰਿਲ ਕੀਤੀ। ਆਖਰ ਵਿਚ ਸੀ.ਓ. ਅਮਨਦੀਪ ਸਿੰਘ ਔਲਖ ਸੈਨਾ ਮੈਡਲ ਵਲੋ ਟੀਮ ਫਾਇਰ ਬ੍ਰਿਗੇਡ ਤੇ ਵਾਰਡਨ ਸਰਵਿਸ-8 ਸਿਵਲ ਡਿਫੈਂਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਨੂੰ ਖਾਸਕਰ ਨੌਜਵਾਨਾਂ ਨੂੰ ਸੁਰੱਕਿਆ ਦੇ ਗੁਰ ਸਿਖਣੇ ਚਾਹੀਦੇ ਹਨ । ਅਗੇ ਉਹਨਾਂ ਕਿਹਾ ਕਿ ਹਰੇਕ ਸਕੂਲ, ਕਾਲਜ਼, ਉਚ-ਸੰਸਥਾਵਾਂ ਨੂੰ ਸਾਲ ਵਿਚ ਦੋ-ਤਿਨ ਵਾਰ ਡਰਿਲ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਆਫਤ ਮੌਕੇ ਕੋਈ ਵੀ ਜਾਨੀ ਨੁਕਸਾਨ ਨਾ ਹੋਵੇ । ਉਹਨਾਂ ਵਲੋ ਆਏ ਅਧਿਕਾਰੀਆਂ ਨੂੰ ਸਨਮਾਨ ਦੇਂਦੇ ਹੋਏ ਧੰਨਵਾਦ ਕੀਤਾ ।

ਬਿਰਦ ਆਸ਼ਰਮ ਬੇਸਾਹਾਰਾ ਬਜ਼ੁਰਗਾਂ ਲਈ ਵਰਦਾਨ ਸਾਬਤ ਹੋਇਆ-ਅਮਨਦੀਪ ਕੌਰ ਘੁੰਮਣ

ਬਿਰਧ ਆਸ਼ਰਮ ਦਾ 10ਵਾਂ ਸਥਾਪਨਾ ਦਿਵਸ ਮਨਾਇਆ ਐੱਸ.ਡੀ.ਐੱਮ. ਗੁਰਦਾਸਪੁਰ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਗੁਰਦਾਸਪੁਰ, 6 ਅਕਤੂਬਰ – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਬੱਬਰੀ ਦੇ ਨਜ਼ਦੀਕ ਬਣਾਏ ਬਿਰਦ ਆਸ਼ਰਮ ਦਾ 10ਵਾਂ ਸਥਾਪਨਾ ਦਿਵਸ ਬੀਤੀ ਸ਼ਾਮ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨੇ ਸਥਾਪਨਾ ਦਿਵਸ ਸਬੰਧੀ ਹੋਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਬਿਰਦ ਆਸ਼ਰਮ ਦਾ ਨਿਰਮਾਣ 2011 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸਦਾ ਉਦਘਾਟਨ ਸਾਲ 2013 ਵਿੱਚ ਹੋਇਆ ਸੀ। ਇਸ ਆਸ਼ਰਮ ਨੂੰ ਸਰਕਾਰ ਦੀ ਮਦਦ ਨਾਲ ਚਲਾ ਰਹੀ ਗੈਰ-ਸਰਕਾਰੀ…