
ਸਰਕਾਰੀ ਰੁੱਖ ਵੱਡਣ ਵਾਲੇ ਦੋ ਆਰੋਪਿਆਂ ਖਿਲਾਫ ਮਾਮਲਾਦਰਜਬਟਾਲਾ 07 ਮਾਰਚ-(ਪਰਮਵੀਰ ਰਿਸ਼ੀ) ਪਿੰਡ ਬਲੜਵਾਲ ਨਾੜੇ ਜੰਗਲਾਤ ਵਿਭਾਗ ਦੇ ਹਰੇ ਰੁਖਾਂ ਨੂੰ ਕਟਕੇ ਲਿਜਾਣ ਵਾਲੇ ਦੋ ਆਰੋਪਿਆਂ ਦੇ ਖਿਲਾਫ ਥਾਣਾ ਘੁਮਾਣ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਪੁੁਲਿਸ ਨੂੰ ਦਿੱਤੀ ਸ਼ਿਕਾਅਤ ਦੋਰਾਨ ਵਣ ਰੇਂਜ ਅਫਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਚਾਰ ਮਾਰਚ ਨੂੰ ਰਾਤ 11 ਵੱਜੇ ਆਪਣੇ ਸਾਥਿਆਂ ਸਮੇਤ ਗਸ਼ਤ ਕਰ ਰਿਹਾ ਸੀ। ਜਿਸ ਦੋਰਾਨ ਆਰੋਪੀ ਕੰਵਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਮਾੜੀ ਟਾਂਡਾ ਪੁਲ ਅਤੇ ਬਲੜਵਾਲ ਨੇੜੇ ਛੋਟੇ ਹਾਥੀ ਉਪਰ ਜੰਗਲਾਤ ਵਿਭਾਗ ਦੇ ਹਰੇ ਰੁੱਖ ਵੱਡ ਕੇ ਲੈ ਜਾ ਰਹੇ ਸਨ। ਜਦੋਂ ਆਰੋਪਿਆਂ ਦਾ ਪਿੱਛਾ ਕੀਤਾ ਗਿਆ ਤਾਂ ਆਰੋਪੀ ਗੁਰਦਵਾਰਾ ਤੀਰ ਸਾਹਿਬ ਨੇੜੇ ਇਕ ਡੇਰੇ ਵਿੱਚ ਵੱੜ ਗਏ। ਥਾਣਾ ਘੁਮਾਣ ਦੇ ਏਐਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਅਤ ਦੇ ਆਧਾਰ ਉਪਰ ਦੋਨਾਂ ਆਰੋਪਿਆਂ ਖਿਲਾਫ ਮਾਮਲਾ ਦਰਕ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੈਰੋਇਨ ਅਤੇ ਡਗ ਮਣੀ ਸਮੇਤ ਤਿੰਨ ਪੁਲਿਸ ਅੜਿਕੇ ਚੜੇ
ਸ਼੍ਰੀ ਹਰਗੋਬਿੰਦਪੁਰ 08 ਮਾਰਚ(ਪਰਮਵੀਰ ਰਿਸ਼ੀ)- ਬਟਾਲਾ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਤਿੰਨ ਆਰੋਪਿਆਂ ਨੂੰ ਡਰਗ ਮਣੀ ਸਮੇਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ।
ਥਾਣਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਦੇ ਸਬ-ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਿੰਡ ਮਠੋਲਾ ਨੇੜੇ ਗਸ਼ਤ ਦੌਰਾਨ ਇਕ ਅਰੋਪੀ ਪੱਕੀ ਸਡ਼ਕ ਉਪਰ ਪੈਦਲ ਚੜਨ ਲੱਗਾ। ਪੁਲਿਸ ਪਾਰਟੀ ਨੇ ਸ਼ੱਕ ਹੋਣ ਤੇ ਆਰੋਪੀ ਹਰਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਠੋਲਾ ਨੂੰ ਰੋਕ ਕੇ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਅਤੇ 17 ਸੋ ਰੁਪਏ ਡਰੱਗ ਮਣੀ ਬਰਾਮਦ ਕੀਤੀ। ਅਰੋਪੀ ਹਰਦੀਪ ਸਿੰਘ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਬਰਾਮਦ ਕੀਤੀ ਹੈਰੋਇਨ ਉਹ ਬੱਬੂ ਕਾਲੀਆ ਪੁੱਤਰ ਫੌਜ ਸਿੰਘ ਕੋਲੋ ਲੈ ਕੇ ਆਇਆ ਹੈ। ਜਿਸਦੇ ਬਾਅਦ ਪੁਲਿਸ ਨੇ ਦੂਜੇ ਆਰੋਪੀ ਬੱਬੂ ਕਾਲੀਆ ਨੂੰ ਮਾਮਲੇ ਵਿੱਚ ਨਾਮਜਦ ਕਰਕੇ ਹਰਦੀਪ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ।
ਦੂਜੇ ਪਾਸੇ ਥਾਣਾ ਸਿਵਲ ਲਾਈਨ ਪੁਲਿਸ ਨੇ ਇਕ ਆਰੋਪੀ ਜਸਪਾਲ ਕੁਮਾਰ ਪੁੱਤਰ ਬਹਾਦੁਰ ਲਾਲ ਵਾਸੀ ਗਾਂਧੀ ਕੈਪ ਕੋਲੋਂ ਤਲਾਸ਼ੀ ਦੌਰਾਨ 6 ਗ੍ਰਾਮ ਹੈਰੋਇਨ ਬਰਾਮਦ ਕਰਕੇ ਗਿਰਫ਼ਤਾਰ ਕੀਤਾ ਹੈ।
ਇਸੇ ਤਰਾਂ ਹੀ ਥਾਣਾ ਫਤਹਿਗੜ੍ਹ ਚੂੜੀਆਂ ਪੁਲਿਸ ਨੇ ਵੀ ਇਕ ਅਰੋਪੀ ਅਭਿਸ਼ੇਕ ਉਰਫ ਅਭੀ ਪੁੱਤਰ ਬੀਰਾ ਮਸੀਹ ਵਾਸੀ ਪਿੰਡ ਰੌਵਾਲ ਦੀ ਤਲਾਸ਼ੀ ਦੌਰਾਨ 1 ਗ੍ਰਾਮ ਹੈਰੋਇਨ ਬਰਾਮਦ ਕਰਕੇ ਗਿਰਫ਼ਤਾਰ ਕੀਤਾ ਹੈ।