
-ਫੜੇ ਗਏ ਮੁਲਜ਼ਮ ਦੇ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ, ਆਰਮਜ਼ ਐਕਟ, ਲੜਾਈ ਝਗੜਾ ਤੇ ਧੋਖਾਧੜੀ ਦੇ 03 ਮੁਕੱਦਮੇਂ ਦਰਜ਼ ਹਨ।
ਅੰਮ੍ਰਿਤਸਰ 24 ਫਰਵਰੀ(ਪਰਮਵੀਰ ਰਿਸ਼ੀ)-ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇਨਵੈਸਟੀਗੇਸ਼ਨ,ਅੰਮ੍ਰਿਤਸਰ ਅਤੇ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਲਜੀਤ ਸਿੰਘ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਔਲ਼ਖ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਜਤਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ 01 ਵਿਅਕਤੀ ਨੂੰ ਕਾਬੂ ਕਰਕੇ 417 ਗ੍ਰਾਮ ਹੈਰੋਇਨ, 22,400 ਡਰੱਗ ਮਨੀ ਅਤੇ ਲਗਜ਼ਰੀ ਕਾਰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਯੋਜ਼ਨਾਬੱਧ ਤਰੀਕੇ ਨਾਲ ਪੁਰਾਣੀ ਸਬਜ਼ੀ ਮੰਡੀ ਦੇ ਖੇਤਰ ਤੋਂ ਰੋਹਿਤ ਕੁਮਾਰ ਉਰਫ਼ ਲੋਭੀ ਪੁੱਤਰ ਸਤਨਾਮ ਸਿੰਘ ਵਾਸੀ ਘਾਹ ਮੰਡੀ, ਅੰਮ੍ਰਿਤਸਰ ਨੂੰ ਸਮੇਤ ਕਾਰ ਹਾਂਡਾ ਇਮੇਜ਼ ਕਾਬੂ ਕਰਕੇ ਇਸ ਪਾਸੋਂ 417 ਗ੍ਰਾਮ ਹੈਰੋਇਨ, 22,400 ਡਰੱਗ ਮਨੀ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਗ੍ਰਿਫ਼ਤਾਰ ਦੋਸ਼ੀ:- ਰੋਹਿਤ ਕੁਮਾਰ ਉਰਫ਼ ਲੋਭੀ ਪੁੱਤਰ ਸਤਨਾਮ ਸਿੰਘ ਵਾਸੀ ਘਾਹ ਮੰਡੀ, ਅੰਮ੍ਰਿਤਸਰ। ਉਮਰ 30 ਸਾਲ
ਬ੍ਰਾਮਦਗੀ:- 417 ਗ੍ਰਾਮ ਹੈਰੋਇਨ, 22,400 ਡਰੱਗ ਮਨੀ, ਇਲੈਕਟੋਨਿਕ ਕੰਡਾ ਅਤੇ ਕਾਰ ਹਾਂਡਾ ਇਮੇਜ਼।
ਗ੍ਰਿਫ਼ਤਾਰ ਮੁਲਜ਼ਮ ਖਿਲਾਫ਼ ਪਹਿਲਾਂ ਦਰਜ਼ ਮੁਕੱਦਮੇ:-
1) ਮੁਕੱਦਮਾਂ ਨੰਬਰ 72/16 ਜੁਰਮ 323,354, 506 ਭ:ਦ:, 8,12 ਪੋਸਕੋ ਐਕਟ, ਥਾਣਾ ਈ-ਡਵੀਜ਼ਨ,ਅੰਮ੍ਰਿਤਸਰ।
2) ਮੁਕੱਦਮਾਂ ਨੰਬਰ 196/22 ਜੁਰਮ 21,29 ਐਨ.ਡੀ.ਪੀ.ਐਸ ਐਕਟ ਅਤੇ 25 ਆਰਮਜ਼ ਐਕਟ, ਐਂਟੀ ਨਾਰਕੋਟਿਕ ਟਾਸਕ ਫੋਰਸ, ਮੋਹਾਲੀ।
3) ਮੁਕੱਦਮਾਂ ਨੰਬਰ 101/24 ਜ਼ੁਰਮ 420,467,468 ਭ:ਦ:, ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ।
( ਇਸ ਮੁਕੱਦਮਾਂ ਵਿੱਚ ਇਸਨੇ ਜਾਅਲੀ ਅਸਲ੍ਹਾ ਲਾਇਸੰਸ ਬਣਵਾਇਆ ਸੀ।)