
ਮਨੀਅਰੀ ਦੀ ਦੁਕਾਨ ਮਲਿਕ ਕੋਲੋਂ 50 ਲੱਖ ਦੀ ਰੰਗਦਾਰੀ ਮੰਗੀ
ਬਟਾਲਾ-30 ਜਨਵਰੀ(ਪਰਮਵੀਰ ਰਿਸ਼ੀ)-ਬਟਾਲਾ ਦੇ ਕਸਬੇ ਘੁਮਾਣ ਦੇ ਪਿੰਡ ਲੱਧਾ ਮੁੰਡਾ ਵਿਚ ਮਨੀਅਰੀ ਦੀ ਦੁਕਾਨ ਮਾਲਕ ਕੋਲੋ ਪੰਜਾਹ ਲੱਖ ਰੁਆਏ ਰੰਗਦਾਰੀ ਮੰਗਣ ਵਾਲੇ ਅਣਪਛਾਤੇ ਖਿਲਾਫ ਪੁਲਿਸ ਨੇ ਮਾਮਲਾ ਦਿਜ ਕੀਤਾ ਹੈ।
ਪੁਲਿਸ ਕੋਲ ਦਿਤੀ ਸ਼ਕਾਇਤ ਦੌਰਾਨ ਅੰਗਰੇਜ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਪਿੰਡ ਵਿਚ ਮਨੀਆਰੀ ਦੀ ਦੁਕਾਨ ਚਲਾਉਂਦੀ ਹੈ। ਅੰਗਰੇਜ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 23 ਜਨਵਰੀ ਨੂੰ ਉਸਦੇ ਮੋਬਾਈਲ ਉਪਰ ਅਣਪਛਾਤੇ ਅਰੋਪੀ ਨੇ ਧਮਕੀ ਦੇ ਕੇ 50 ਲੱਖ ਰੁਪਏ ਦੀ ਰੰਗਦਾਰੀ ਮੰਗੀ। ਰੰਗਦਸਰੀ ਨਾ ਦੇਣ ਦੇ ਬਦਲੇ ਅੰਗਰੇਜ ਸਿੰਘ ਦੇ ਕਨੇਡਾ ਰਹਿੰਦੇ ਬੇਟੇ ਹਰਮਨਪ੍ਰੀਤ ਸਿੰਘ ਅਮਰੀਕਾ ਰਹਿੰਦੇ ਕੰਵਰਪ੍ਰੀਤ ਸਿੰਘ ਸਮੇਤ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿਤੀ। ਹੈਰਾਨੀ ਦੀ ਗੱਲ ਹੈ ਕਿ ਫੋਨ ਉਪਰ ਧਮਕੀ ਦੇਣ ਵਾਲੇ ਨੇ ਅੰਗਰੇਜ ਸਿੰਘ ਦੇ ਪਰਿਵਾਰ ਦਾ ਪੂਰਾ ਵੇਰਵਾ ਦੱਸ ਦਿੱਤਾ। ਏਥੋਂ ਤੱਕ ਕਿ ਅੰਗਰੇਜ ਸਿੰਘ ਦੀਆਂ ਦੋ ਕਾਰਾਂ ਦਾ ਜ਼ਿਕਰ ਵੀ ਅਰੋਪੀ ਵਲੋਂ ਕੀਤਾ ਗਿਆ।
ਦੂਜੇ ਪਾਸੇ ਥਾਣਾ ਘੁਮਾਣ ਪੁਲਿਸ ਦੇ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਅਧਾਰ ਤੇ ਅਣਪਛਾਤੇ ਅਰੋਪੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਆੜ੍ਹਤੀ ਕੋਲੋ ਜੱਗੂ ਦੇ ਨਾਂ ਮੰਗੀ 10 ਲੱਖ ਦੀ ਰੰਗਦਾਰੀ
ਬਟਾਲਾ-30 ਜਨਵਰੀ(ਪਰਮਵੀਰ ਰਿਸ਼ੀ) ਬਟਾਲਾ ਦੀ ਸਬਜ਼ੀ ਮੰਡੀ ਵਿਚ ਫਰੋਜਨ ਸਬਜ਼ੀਆਂ ਵੇਚਣ ਵਾਲੇ ਕੋਲੋਂ ਜੱਗੂ ਦੇ ਨਾਂ ਤੇ ਫੋਨ ਕਰਕੇ 10 ਲੱਖ ਦੀ ਰੰਗਦਾਰੀ ਮੰਗਣ ਵਾਲੇ ਅਣਪਛਾਤੇ ਅਰੋਪੀ ਖਿਲਾਫ ਥਾਣਾ ਸਿਵਲ ਲਾਇਨ ਨੇ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿਤੀ ਸ਼ਿਕਾਇਤ ਦੌਰਾਨ ਜਤਿਨ ਮਹਾਜਨ ਪੁੱਤਰ ਕਪਿਲ ਮਹਾਜਨ ਵਾਸੀ ਮਾਨ ਫਾਰਮ ਨੇ ਦੱਸਿਆ ਕਿ ਉਸਦੇ ਵਟਸਐਪ ਉਪਰ 20 ਜਨਵਰੀ ਨੂੰ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣਾ ਨਾਮ ਜੱਗੂ ਦੱਸਿਆ ਅਤੇ ਕਿਹਾ ਉਹ ਦਿੱਲੀ ਤੋਂ ਬੋਲ ਰਿਹਾ ਹੈ। ਧਮਕੀ ਦਿੰਦਿਆਂ ਹੋਈਆਂ ਜੱਗੂ ਨੇ ਜਤਿਨ ਮਹਾਜਨ ਨੂੰ ਕਿਹਾ ਕਿ ਕਿ ਉਹ ਦੱਸ ਲੱਖ ਰੰਗਦਾਰੀ ਮੰਗੀ ਅਤੇ ਰੰਗਦਾਰੀ ਨਾ ਦੇਣ ਦੀ ਸੂਰਤ ਵਿਚ ਉਸਨੂੰ ਜਾਨੋ ਮਾਰਨ ਦੀ ਧਮਕੀ ਦਿਤੀ। ਜਿਸ ਤੋਂ ਬਾਦ ਮਾਮਲੇ ਦੀ ਸ਼ਿਕਾਇਤ ਐਸਐਸਪੀ ਬਟਾਲਾ ਨੂੰ ਕੀਤੀ ਗਈ। ਮਾਮਲੇ ਦੀ ਜਾਂਚ ਡੀਐਸਪੀ ਡੀ ਵਲੋਂ ਕੀਤੀ ਗਈ ਅਤੇ ਪੁਲਿਸ ਨੇ ਥਾਣਾ ਅਣਪਛਾਤੇ ਅਰੋਪੀ ਖਿਲਾਫ ਥਾਣਾ ਸਿਵਲ ਲਾਇਨ ਵਿਚ ਮਾਮਲਾ ਦਰਜ ਕਰ ਲਿਆ ਹੈ।
ਸਿਵਲ ਲਾਇਨ ਪੁਲਿਸ ਨੇ 15 ਗ੍ਰਾਮ ਹੈਰੋਇਨ ਸਮੇਤ ਦੋ ਨੱਪੇ
ਥਾਣਾ ਸਿਵਲ ਲਾਇਨ ਪੁਲਿਸ ਨੇ ਗਾਂਧੀ ਕੈੰਪ ਇਲਾਕੇ ਵਿਚੋਂ ਦੋ ਅਰੋਪੀਆਂ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕਰਕੇ ਗਿਰਫ਼ਤਾਰ ਕੀਤਾ ਹੈ।
ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਅਰੋਪੀ ਰੋਮੀਸ ਉਰਫ ਰੋਮੀ ਪੁੱਤਰ ਦੀਪਕ ਕੁਮਾਰ ਵਾਸੀ ਕੀਮਤੋ ਵਾਲੀ ਗਲੀ ਗਾਂਧੀ ਕੈੰਪ ਕੋਲੋਂ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਤੋੰ ਬਾਅਦ ਪੁਲਿਸ ਨੇ ਅਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਗਿਰਫ਼ਤਾਰ ਕੀਤਾ ਗਿਆ। ਇਸੇ ਤਰਾਂ ਹੀ ਥਾਣਾ ਸਿਵਲ ਲਾਇਨ ਦੇ ਏਐਸਆਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਰੋਪੀ ਅਭਿਸ਼ੇਕ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਗਾਂਧੀ ਕੈੰਪ ਬਟਾਲਾ ਨੂੰ ਗਸ਼ਤ ਦੌਰਾਨ ਰੋਕ ਕੇ ਤਲਾਸ਼ੀ ਦੌਰਾਨ ਦੋ ਗ੍ਰਾਮ ਹੈਰੋਇਨ ਬਰਾਮਦ ਕਰ ਗਿਰਫ਼ਤਾਰ ਕੀਤਾ ਗਿਆ। ਥਾਣਾ ਸਿਵਲ ਲਾਇਨ ਪੁਲਿਸ ਦੋਨਾਂ ਅਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਕਾਰਵਾਈ ਕਰ ਰਹੀ ਹੈ।
ਦਸ਼ਮੇਸ਼ ਨਗਰ ਵਿਚ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
ਬਟਾਲਾ ਦੇ ਦਸ਼ਮੇਸ਼ ਨਗਰ ਵਿੱਚ ਸੁਨਸਾਨ ਜਗਾਹ ਤੋੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈਕੇ ਕਾਰਵਾਈ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ।
ਮਹੱਲਾ ਦਸ਼ਮੇਸ਼ ਨਗਰ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਲਾਸ਼ ਦਾ ਪਤਾ ਅੱਜ ਸਵੇਰੇ ਲੱਗਾ। ਜਿਸ ਤੋੰ ਬਾਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੋਹੱਲਾ ਨਿਵਾਸੀਆਂ ਨੇ ਕਿਹਾ ਕਿ ਇਲਾਕੇ ਵਿਚ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਕਰਨ ਉਹ ਕਾਫ਼ੀ ਪ੍ਰੇਸ਼ਾਨ ਹਾਨ। ਸੁਨਸਾਨ ਜਗ੍ਹਾ ਵਿਚ ਬਾਹਰੋਂ ਆ ਕੇ ਏਥੇ ਨਸ਼ਾ ਕਰਦੇ ਹਨ। ਪਰ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ।ਦੂਜੇ ਪਾਸੇ ਥਾਣਾ ਸਿਵਲ ਲਾਇਨ ਪੁਲਿਸ ਦੇ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀਨ ਤੇ ਮੌਕੇ ਤੇ ਆਏ ਹਨ। ਮਰਨ ਵਾਲੇ ਦੀ ਕੋਈ ਪਹਿਚਾਣ ਨਹੀਂ ਹੋ ਸਕੀ। ਜਿਸ ਕਾਰਨ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਵਿਚ ਕਾਰਵਾਈ ਲਈ ਭੇਜੀ ਜਾ ਰਹੀ ਹੈ।