ਸੇਖ਼ਪੁਰ ਸਕੂਲ ਦੇ ਵਿਸ਼ੇਸ ਲੋੜਾਂ ਵਾਲੇ 3 ਬੱਚਿਆਂ ਨੇ ਜਿੱਤੇ 6 ਗੋਲਡ ਮੈਡਲ

ਰਾਜ ਪੱਧਰ ਲਈ ਹੋਈ ਇੰਨਾਂ 3 ਬੱਚਿਆਂ ਦੀ ਚੋਣ
ਬਟਾਲਾ, 26 ਨਵੰਬਰ -ਜਿਲਾ ਪੱਧਰੀ ਖੇਡਾਂ ਜਿੰਨਾਂ ਦਾ ਆਯੋਜਨ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਲਈ ਹੋਇਆ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦੇ ਤਿੰਨ ਵਿਦਿਆਰਥੀਆਂ ਨੇ 6 ਗੋਲਡ ਮੈਡਲ ਜਿੱਤ ਕੇ ਇਲਾਕੇ ਵਿੱਚ ਸਕੂਲ ਦਾ ਮਾਣ ਵਧਾਇਆ। ਇਸ ਸਬੰਧੀ ਪਿੰ੍ਰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇੰਨਾਂ ਜਿਲਾ ਪੱਧਰੀ ਖੇਡਾਂ ਵਿੱਚ ਅੰਜਲੀ ਪੁੱਤਰੀ ਸ਼੍ਰੀ ਸਰਬਜੀਤ ਸਿੰਘ ਪਿੰਡ ਜੈਂਤੀਪੁਰ ਜਮਾਤ ਬਾਰਵੀਂ ਨੇ ਸ਼ਾਰਟ ਪੁੱਟ ਅਤੇ 50 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਦਿਲਦਾਰ ਸਿੰਘ ਪੁੱਤਰ ਸ਼੍ਰੀ ਜਰਨੈਲ ਸਿੰਘ ਪਿੰਡ ਚਾਚੋਵਾਲੀ ਜਮਾਤ ਬਾਰਵੀਂ ਨੇ ਸਾਰਟ ਪੁੱਟ ਅਤੇ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰਾਂ ਮੁਨੀਸ਼ ਕੁਮਾਰ ਪੁੱਤਰ ਸ਼੍ਰੀ ਸੰਜੀਵ ਕੁਮਾਰ ਪਿੰਡ ਜੈਂਤੀਪੁਰ ਜਮਾਤ ਗਿਆਰਵੀਂ ਨੇ ਸ਼ਾਰਟਪੁੱਟ ਅਤੇ 50 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਪਹੁੰਚਣ ’ਤੇ ਪਿੰ੍ਰਸੀਪਲ ਮਨਜੀਤ ਸਿੰਘ ਸੰਧੂ ਨੇ ਬੱਚਿਆਂ ਨੂੰ ਮੈਡਲ ਅਤੇ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਅਤੇ ਇੰਨਾਂ ਦੇ ਕੋਚ ਸ਼੍ਰੀ ਸਤਨਾਮ ਸਿੰਘ ਰੰਧਾਵਾ ਡੀ.ਪੀ.ਈ ਅਤੇ ਸਹਿਯੋਗੀ ਅਧਿਆਪਕ ਸ਼੍ਰੀ ਅਮਨੋਲ ਸਿੰਘ ਵੀ.ਟੀ ਨੂੰ ਮੁਬਾਰਦਬਾਦ ਦਿੱਤੀ ਅਤੇ ਰਾਜ ਪੱਧਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਮੂੰਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।

Related posts

Leave a Comment