ਵਿਜੂਅਲ ਆਰਟਸ ਤੇ ਦੇਸੀ ਖਿਡੌਣੇ ਤੇ ਖੇਡਾਂ ਵਿੱਚ ਪ੍ਰਾਪਤ ਕੀਤੇ ਚਾਰ ਪਹਿਲੇ ਅਤੇ ਇੱਕ ਤੀਸਰਾ ਸਥਾਨ
ਬਟਾਲਾ, 29 ਸਤੰਬਰ ( ਬਿਊਰੋ )-ਸਮੱਗਰਾ ਸਿੱਖਿਆ ਅਭਿਆਨ ਪੰਜਾਬ ਅਧੀਨ ਜ਼ਿਲ੍ਹਾ ਪੱਧਰੀ ਕਲਾ ਉਤਸਵ 2023-24 ਦਾ ਆਯੋਜਨ ਸਰਦਾਰ ਸੁਖਜਿੰਦਰ ਸਿੰਘ ਇੰਜੀ: ਕਾਲਜ ਹਰਦੋਛਨੀ ਰੋਡ ਗੁਰਦਾਸਪੁਰ ਵਿਖੇ ਮਿਤੀ 26,27,28 ਸਤੰਬਰ 2023 ਨੂੰ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਭਰ ਤੋਂ 164 ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ।
ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਮਾਸਟਰ ਸਰਦਾਰ ਕਾਲਾ ਸਿੰਘ ਜੀ ਅਤੇ ਲੈਕਚਰਾਰ ਪੰਜਾਬੀ ਸਿਮਰਨਜੀਤ ਕੌਰ ਜੀ ਦੀ ਅਗਵਾਈ ਹੇਠ ਵਿਜੂਅਲ ਆਰਟਸ ਅਤੇ ਦੇਸੀ ਖਿਡੌਣੇ ਤੇ ਖੇਡਾਂ ਵਿੱਚ ਇਸ ਸਕੂਲ ਦੇ ਪੰਜ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਚਾਰ ਵਿਦਿਆਥੀਆਂ ਨੇ ਪਹਿਲਾ ਅਤੇ ਇੱਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਨੇ ਪਹਿਲਾ, ਮਨਪ੍ਰੀਤ ਸਿੰਘ ਬਾਰ੍ਹਵੀਂ ਜਮਾਤ ਨੇ ਪਹਿਲਾ, ਰਾਧਾ ਰਾਣੀ ਗਿਆਰ੍ਹਵੀਂ ਜਮਾਤ ਨੇ ਪਹਿਲਾ, ਮਹਿਕ ਬਾਰ੍ਹਵੀਂ ਜਮਾਤ ਨੇ ਪਹਿਲਾ ਅਤੇ ਮਨਪ੍ਰੀਤ ਕੌਰ ਗਿਆਰ੍ਹਵੀਂ ਜਮਾਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹੁਣ ਇਹ ਵਿੱਦਿਆਰਥੀ ਜੋਨ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਰਦਾਰ ਕਾਲਾ ਸਿੰਘ ਅਤੇ ਸ੍ਰੀਮਤੀ ਸਿਮਰਨਜੀਤ ਕੌਰ ਦੋਵੇਂ ਪਤੀ ਪਤਨੀ ਹਨ ਅਤੇ ਸਾਡੇ ਸਕੂਲ ਵਿੱਚ ਪੜ੍ਹਾ ਰਹੇ ਹਨ। ਦੋਵੇਂ ਬਹੁਤ ਹੀ ਮਿਹਨਤੀ ਅਧਿਆਪਕ ਹਨ।
ਇਹਨਾਂ ਵੱਲੋਂ ਛੁੱਟੀ ਤੋਂ ਬਾਦ ਵੀ ਬੱਚਿਆਂ ਨੂੰ 1 ਘੰਟਾ ਵਾਧੂ ਟ੍ਰੇਨਿੰਗ ਦਿੱਤੀ ਗਈ ਅਤੇ ਫਿਰ ਸ਼ਾਮ ਨੂੰ ਘਰ ਬੁਲਾ ਕੇ 2 ਤੋਂ 3 ਘੰਟੇ ਰੋਜ਼ਾਨਾ ਤਿਆਰੀ ਕਰਵਾਉਂਦੇ ਸਨ ਤੇ ਅੱਜ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ ਤੇ ਇਹ ਮਾਣਮੱਤੀ ਪ੍ਰਾਪਤੀ ਹਾਸਿਲ ਹੋਈ ਹੈ। ਸਵੇਰ ਦੀ ਸਭਾ ਵਿੱਚ ਜੇਤੂ ਵਿਦਿਆਰਥੀਆਂ ਨੂੰ ਸੀਲਡਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕ. ਡਾ. ਮਦਨ ਲਾਲ, ਪੰਜਾਬੀ ਮਾਸਟਰ ਸ੍ਰੀ ਗੁਰਪਾਲ ਸਿੰਘ ਅਤੇ ਅੰਗਰੇਜ਼ੀ ਮਾਸਟਰ ਸ੍ਰੀ ਕੋਮਲਪ੍ਰੀਤ ਸਿੰਘ ਹਾਜ਼ਰ ਸਨ।