ਪ੍ਰਸ਼ਾਸਨ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ-ਡਾ ਸ਼ਾਇਰੀ ਭੰਡਾਰੀ ਕਮਿਸ਼ਨਰ ਨਗਰ ਨਿਗਮ
ਬਟਾਲਾ, 18 ਜਨਵਰੀ- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਅਤੇ ਵੱਖ-ਵੱਖ ਵਿਭਾਗਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਦਿੱਤੀਆਂ ਹਦਾਇਤਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਨਿਗਮ ਕਮਿਸ਼ਨਰ ਡਾ. ਸ਼ਾਇਰੀ ਭੰਡਾਰੀ ਦੀ ਅਗਵਾਈ ਹੇਠ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਨਿਪਟਾਰਾ ਕੀਤਾ ਗਿਆ ਅਤੇ ਕੁਝ ਰਹਿੰਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਦਾ ਭਰੇਸਾ ਦਿੱਤਾ।
ਇਸ ਮੌਕੇ ਡਾ. ਸ਼ਾਇਰੀ ਭੰਡਾਰੀ ਨੇ ਗੱਲ ਕਰਦਿਆਂ ਦੱਸਿਆ ਕਿ ਅੱਜ ਦੇ ਵਿਸ਼ੇਸ਼ ਕੈਂਪ ਵਿੱਚ ਲੋਕਾਂ ਨੇ ਸ਼ਹਿਰ ਵਿੱਚ ਗਲੀਆਂ ਨਾਲੀਆਂ ਦੀ ਸਫਾਈ, ਸੀਵਰੇਜ, ਦੀ ਸਮੱਸਿਆਂ ਬਾਰੇ ਜਾਣੂ ਕਰਵਾਇਆਂ ਗਿਆਂ। ਬਟਾਲਾ ਵਾਸੀਆਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸੀਵਰੇਜ ਬਲਾਕ ਨਾਲ ਗਲੀਆਂ ਦਾ ਪਾਣੀ ਘਰਾਂ ਤੱਕ ਆ ਜਾਂਦਾ ਹੈ, ਜਿਸ ਨਾਲ ਮੁਸ਼ਕਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਉਪਰੋਕਤ ਮੁਸ਼ਕਿਲਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਤੋ ਇਲਾਵਾ ਬਟਾਲਾ ਵਾਸੀਆਂ ਨੇ ਦੱਸਿਆ ਕਿ ਗਲੀਆਂ ਵਿੱਚ ਅਵਾਰਾ ਕੁੱਤਿਆ ਦੀ ਭਰਮਾਰ ਬਹੁਤ ਜਿਆਦਾ ਹੈ ਜਿਸ ਨਾਲ ਇਕੱਲੇ ਬਾਹਰ ਜਾਣਾ ਬਹੁਤ ਮੁਸ਼ਕਲ ਹੈ, ਖਾਸ ਤੌਰ ਤੇ ਬੱਚਿਆਂ ਲਈ ਨੁਕਸਾਨ ਦਾਇਕ ਹੈ। ਇਸ ਸਬੰਧੀ ਵੀ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ।
ਉਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਯਤਨ ਕਰਕੇ ਲੋਕਾਂ ਦੀਆਂ ਮੁਸ਼ਕਲਾ ਦਾ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਬਟਾਲਾ ਵਾਸੀਆਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਲਈ, ਉਹ ਵਚਨਬੱਧ ਹਨ।
ਇਸ ਮੌਕੇ ਸੁਪਰਡੈਂਟ ਨਗਰ ਨਿਗਮ ਬਟਾਲਾ ਨਿਰਮਲ ਸਿੰਘ, ਅਜੇ ਕੁਮਾਰ ਸੀ.ਐੱਸ -1, ਦਿਲਬਾਗ ਸਿੰਘ, ਅਨਿਲ ਸ਼ਰਮਾਂ ਪ੍ਰਿੰਸੀਪਲ ਸਰਕਾਰੀ ਸੀਨੀਆਰ ਸਕੈਡਰੀ ਸਕੂਲ ਬਟਾਲਾ, ਵਿਪਲ, ਕੁਲਦੀਪ ਸਿੰਘ, ਕਰਨਦੀਪ ਬੀ.ਸੀ ਬੈੱਕ, ਜਗਦੀਸ਼ ਸਿੰਘ, ਐਸ.ਡੀ.ਓ. (ਟ), ਦਵਿੰਦਰ ਸਿੰਘ ਐਸ.ਡੀ.ਓ. ਵਾਟਰ ਸਪਲਾਈ, ਜੇਈ ਚੇਤਨ ਰਾਜਪੂਤ, ਜਸਵਿੰਦਰ ਸਿੰਘ ਜੇਈ, ਵੱਖ- ਵੱਖ ਵਿਭਾਗਾਂ ਦੇ ਆਧਿਕਾਰੀ ਮੌਜੂਦ ਸਨ।