ਗੁਰਦਾਸਪੁਰ, 1 ਦਸੰਬਰ – ਪੰਜਾਬ ਸਰਕਾਰ ਵੱਲੋ ਸੀ.ਆਈ.ਐਸ.ਐਫ (ਕਾਂਸਟੇਬਲ /ਟਰੇਡ ਮੈਨ) ਦੀ ਭਰਤੀ ਲਈ ਵੱਖ-ਵੱਖ ਜਿਲ੍ਹਿਆ ਵਲੋਂ ਟ੍ਰੇਨਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਭਰਤੀ ਦੀ ਟਰੇਨਿੰਗ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਲੋਂ ਮਿਤੀ 5 ਦਸੰਬਰ 2022 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਈ.ਐਸ.ਐਫ (ਕਾਂਸਟੇਬਲ/ ਟਰੇਡ ਮੈਨ) ਦੀ ਭਰਤੀ ਲਈ ਉਮੀਦਵਾਰ ਦੀ ਉਮਰ 18 ਚੋਂ 23 ਸਾਲ, ਕੱਦ 170 ਸੈ:ਮੀ, ਛਾਤੀ 80 ਤੋਂ 85 ਸੈ:ਮੀ: ਹੋਣੀ ਚਾਹੀਦੀ ਹੈ। ਇਸ ਲਈ ਆਨ ਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 20 ਦਸੰਬਰ 2022 ਹੈ।
ਉਹਨਾਂ ਨੇ ਅੱਗੇ ਦੱਸਿਆ ਕਿ ਉਮੀਦਵਾਰਾਂ ਨੂੰ ਇਹ ਸਾਰੀ ਟ੍ਰੇਨਿੰਗ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਲੋਂ ਮੁਫਤ ਵਿੱਚ ਦਿੱਤੀ ਜਾਵੇਗੀ। ਟ੍ਰੇਨਿੰਗ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿੱਚ ਰਿਹਾਇਸ਼ ਅਤੇ ਖਾਣਾ ਬਿਲਕੁੱਲ ਮੁਫਤ ਦਿੱਤਾ ਜਾਵੇਗਾ। ਟ੍ਰੇਨਿੰਗ ਲੈਣ ਦੇ ਚਾਹਵਾਨ ਉਮੀਦਵਾਰ ਮਿਤੀ 05 ਦਸੰਬਰ 2022 ਨੂੰ ਸੀ-ਪਾਈਟ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਆਪਣੇ ਅਸਲ ਸਰਟੀਫਿਕੇਟ ਅਤੇ ਆਨ-ਲਾਈਨ ਅਪਲਾਈ ਕਰਨ ਦਾ ਸਬੂਤ ਲੈ ਕੇ ਸਵੇਰੇ 10:00 ਵਜੇ ਰਿਪੋਰਟ ਕਰ ਸਕਦੇ ਹਨ। ਇਸਤੋਂ ਇਲਾਵਾ ਉਮੀਦਵਾਰ ਇਸ ਟਰੇਨਿੰਗ ਸਬੰਧੀ ਵਧੇਰ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਨਿੱਜੀ ਤੌਰ ’ਤੇ ਹਾਜਰ ਹੋ ਕੇ ਵੀ ਲੈ ਸਕਦੇ ਹਨ।