
-ਝੜਪ ਦੌਰਾਨ ਉੱਤਰੀਆਂ ਕਿਸਾਨਾਂ ਦੀਆਂ ਪੱਗਾਂ ਕੁਝ ਹੋਏ ਜਖ਼ਮੀ
ਬਟਾਲਾ 11 ਮਾਰਚ(ਪਰਮਵੀਰ ਰਿਸ਼ੀ)-ਬਟਾਲਾ ਨੇੜੇ ਪਿੰਡ ਨੰਗਲ ਝੋਰ ਅਤੇ ਮਠੋਲੇ ਲਾਗਿਓਂ ਬਣਨ ਜਾ ਰਹੇ ਦਿੱਲੀ-ਕਟੜਾ ਨੈਸ਼ਨਲ ਹਾਈਵੇ ਲਈ ਜਮੀਨਾਂ ਦਾ ਕਬਜਾ ਕਰਨ ਆਏ ਪ੍ਰਸ਼ਾਸਨ ਅਤੇ ਕਿਸਾਨ ਦੌਰਾਨ ਧੱਕਾ-ਮੁਕੀ ਦੌਰਾਨ ਕੁਝ ਕਿਸਾਨਾਂ ਦਿਆਂ ਪੱਗਾਂ ਉਤਰ ਗਈਆਂ ਜਦਕਿ ਕੁਝ ਬਜ਼ੁਰਗ ਕਿਸਾਨ ਜਖਮੀ ਵੀ ਹੋ ਗਏ ਦਸੇ ਜਾ ਰਹੇ ਨੇ।

ਜਾਣਕਾਰੀ ਅਨੁਸਾਰ ਪਿੰਡ ਮਠੋਲਾ ਅਤੇ ਨੰਗਲ ਝੋਰ ਦੇ ਕਿਸਾਨਾਂ ਦਿਆਂ ਜਮੀਨਾਂ ਦਾ ਕਬਜਾ ਲੈਣ ਲਈ ਨੈਸ਼ਨਲ ਹਾਈਵੇ ਬਣਾਉਣ ਲਈ ਕਿਸਾਨਾਂ ਰਿ ਜਮੀਨ ਦਾ ਕਬਜਾ ਲੈਣ ਲਈ ਪ੍ਰਸ਼ਾਸਨ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਭਾਰੀ ਪੁਲਿਸ ਸਮੇਤ ਪਹੁੰਚੇ। ਪਤਾ ਲਗਦੀਆਂ ਹੀ ਇਲਾਕੇ ਅਤੇ ਜਮਮੀਨਾਂ ਦੇ ਮਾਲਿਕ ਕਿਸਾਨ ਮੌਕੇ ਉੱਪਰ ਪਹੁੰਚ ਗਏ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਜਦੋਂ ਕਿਸਾਨਾਂ ਦੀ ਕਣਕ ਦੀ ਅੱਧ ਪੱਕੀ ਫਸਲ ਨਸ਼ਟ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਅਤੇ ਕਿਸਾਨਾਂ ਵਿਚਕਾਰ ਮਾਮੂਲੀ ਝੜਪ ਦੇਖੀ ਗਈ । ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੌਰਾਨ ਧੱਕਾ ਮੁਕੀ ਹੋਣ ਕਰਨ ਕੁੱਝ ਕਿਸਾਨਾਂ ਡਿਆਂ ਪੱਗਾਂ ਉਤਰ ਗਈਆਂ ਅਤੇ ਕੁਝ ਕਿਸਾਨ ਜਖਮੀ ਗੋ ਗਏ। ਫਿਲਹਾਲ ਮੌਕੇ ਉਪਰ ਭਾਰੀ ਪੁਲਿਸ ਬਲ ਤੈਨਾਤ ਕਰ ਦਿਤਾ ਗਿਆ ਹੈ ਅਤੇ ਮੋਕੇ ਉਪਰ ਪਹੁੰਚੇ ਕਿਸਾਨ ਕਾਫੀ ਭਾਵੁਕ ਦਿਖਾਈ ਦੇ ਰਹੇ ਹਨ।