
ਅੰਮ੍ਰਿਤਸਰ 04 ਮਾਰਚ-(ਪਰਮਵੀਰ ਰਿਸ਼ੀ)-ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਹੈਰੋਇਨ/ਨਜ਼ਾਇਜ਼ ਅਸਲ੍ਹਾ ਦਾ ਧੰਦਾ ਕਰਨ ਵਾਲੇ ਵੱਖ-ਵੱਖ 08 ਮੁਕੱਦਮਿਆਂ ਵਿੱਚ 01 ਕਿਲੋਂ 65 ਗ੍ਰਾਮ ਹੈਰੋਇਨ, 1000 ਨਸ਼ੀਲੀਆ ਗੋਲੀਆਂ, 82300/-ਰੁਪਏ ਡਰੱਗ ਮਨੀ, 02 ਅਧੁਨਿਕ ਪਿਸਟਲ, 25 ਰੋਂਦ ਸਮੇਤ 02 ਵਹੀਕਲ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਸਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਖ-ਵੱਖ ਥਾਣਿਆ ਵੱਲੋਂ ਹੈਰੋਇਨ ਬ੍ਰਾਮਦਗੀ ਦੇ 06 ਵੱਖ-ਵੱਖ ਮੁਕੱਦਮੇਂ ਦਰਜ਼ ਰਜਿਸਟਰ ਕਰਕੇ 06 ਨਸ਼ਾਂ ਤੱਸਕਰਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਕੁੱਲ 01 ਕਿਲੋਂ 65 ਗ੍ਰਾਮ ਹੈਰੋਇਨ, 1000 ਨਸ਼ੀਲੀਆ ਗੋਲੀਆਂ, 82300/-ਰੁਪਏ ਡਰੱਗ ਮਨੀ, 01 ਐਕਟੀਵਾ ਸਕੂਟੀ, ਕੀਤੀ ਬ੍ਰਾਮਦ ਅਤੇ 01 ਮੁਕੱਦਮਾਂ ਅਸਲ੍ਹਾ ਐਕਟ ਦਾ ਦਰਜ਼ ਰਜਿਸਟਰ ਕਰਕੇ 02 ਵਿਅਕਤੀਆਂ ਨੂੰ ਕਾਬੂ ਕਰਕੇ 02 ਅਧੁਨਿਕ ਪਿਸਟਲ, 25 ਰੋਂਦ ਸਮੇਤ 01 ਕਾਰ ਮਹਿੰਦਰਾ XUV ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ:-
1) ਮੁਕੱਦਮਾਂ ਨੰਬਰ 17 ਮਿਤੀ 03-03-2025 ਜੁਰਮ 21-ਬੀ/25 ਐਨ.ਡੀ.ਪੀ.ਐਸ ਐਕਟ, 111 ਬੀ.ਐਨ.ਐਸ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ: ਸ਼ੁੱਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਮੁੱਖਤਾਰ ਸਿੰਘ ਵਾਸੀ ਈਸ਼ਵਰ ਨਗਰ, ਤਰਨ-ਤਾਰਨ ਰੋਡ, ਅੰਮ੍ਰਿਤਸਰ।
ਬ੍ਰਾਮਦਗੀ:- 119.60 ਗ੍ਰਾਮ ਹੈਰੋਇਨ ਤੇ ਐਕਟਿਵਾ ਸਕੂਟੀ।
ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ,ਅੰਮ੍ਰਿਤਸਰ ਇੰਸਪੈਕਟਰ ਮੋਹਿਤ ਕੁਮਾਰ ਦੀ ਪੁਲਿਸ ਪਾਰਟੀ ਐਸ.ਆਈ ਸੁਲੱਖਣ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਦੌਰਾਨ ਗਸ਼ਤ ਦੌਸ਼ੀ ਗ੍ਰਿਫ਼ਤਾਰ ਦੋਸ਼ੀ: ਸ਼ੁੱਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਮੁੱਖਤਾਰ ਸਿੰਘ ਵਾਸੀ ਈਸ਼ਵਰ ਨਗਰ, ਤਰਨ-ਤਾਰਨ ਰੋਡ, ਅੰਮ੍ਰਿਤਸਰ ਨੂੰ ਸਮੇਤ ਐਕਟੀਵਾ ਸਕੂਟੀ ਕਾਬੂ ਕਰਕੇ ਇਸ ਪਾਸੋਂ 119.60 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।
2) ਮੁਕੱਦਮਾਂ ਨੰਬਰ 36 ਮਿਤੀ 03-03-2025 ਜੁਰਮ 21-ਸੀ ਐਨ.ਡੀ.ਪੀ.ਐਸ ਐਕਟ, ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ: ਗੁਰਇਕਬਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਰਨਾਮ ਨਗਰ, ਸੁਲਤਾਨਵਿੰਡ ਰੋਡ,ਅੰਮ੍ਰਿਤਸਰ।
ਬ੍ਰਾਮਦਗੀ:- 1000 ਨਸ਼ੀਲੀਆਂ ਗੋਲੀਆਂ।
ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ,ਅੰਮ੍ਰਿਤਸਰ ਇੰਸਪੈਕਟਰ ਮਨਜੀਤ ਕੌਰ ਦੀ ਪੁਲਿਸ ਪਾਰਟੀ ਏ.ਐਸ.ਆਈ ਰਮੇਸ਼ ਕੁਮਾਰ ਇੰਚਾਂਰਜ਼ ਪੁਲਿਸ ਚੌਕੀ ਅੰਨਗੜ੍ਹ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਚੈਕਿੰਗ ਦੌਰਾਨ ਦੋਸ਼ੀ ਗੁਰਇਕਬਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੁਰਨਾਮ ਨਗਰ, ਸੁਲਤਾਨਵਿੰਡ ਰੋਡ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 1000 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ।
3) ਮੁਕੱਦਮਾਂ ਨੰਬਰ 56 ਮਿਤੀ 03-03-2025 ਜੁਰਮ 21-ਬੀ/27ਏ/61/85 ਐਨ.ਡੀ.ਪੀ.ਐਸ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਗਗਨ ਕੁਮਾਰ ਪੁੱਤਰ ਰਮਨ ਕੁਮਾਰ ਵਾਸੀ ਮੁਹੱਲਾ ਬਾਬਾ ਜੀਵਨ ਸਿੰਘ ਗੁਰਦੁਆਰਾ, ਕੋਟ ਖਾਲਸਾ,ਅੰਮ੍ਰਿਤਸਰ।
ਬ੍ਰਾਮਦਗੀ:- 15 ਗ੍ਰਾਮ ਹੈਰੋਇਨ ਅਤੇ 70,000/-ਰੁਪਏ ਡਰੱਗ ਮਨੀ।
ਮੁੱਖ ਅਫ਼ਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ, ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਪੁਲਿਸ ਪਾਰਟੀ ਐਸ.ਆੲ. ਰਾਕੇਸ਼ ਕੁਮਾਰ ਸਮੇਤ ਸਾਥੀ ਕਮਰਚਾਰੀਆਂ ਵੱਲੋਂ ਲਿੰਕ ਰੋਡ ਕੋਟ ਖਾਲਸਾ ਦੇ ਖੇਤਰ ਤੋਂ ਗਗਨ ਕੁਮਾਰ ਪੁੱਤਰ ਰਮਨ ਕੁਮਾਰ ਵਾਸੀ ਮੁਹੱਲਾ ਬਾਬਾ ਜੀਵਨ ਸਿੰਘ ਗੁਰਦੁਆਰਾ, ਕੋਟ ਖਾਲਸਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 15 ਗ੍ਰਾਮ ਹੈਰੋਇਨ ਅਤੇ 70,000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ।
4) ਮੁਕੱਦਮਾਂ ਨੰਬਰ 19 ਮਿਤੀ 03-03-2025 ਜੁਰਮ 21-ਸੀ/27-ਏ/61/85 ਐਨ.ਡੀ.ਪੀ.ਐਸ ਐਕਟ, ਥਾਣਾ ਮੋਹਕਮਪੁਰਾ, ਅੰਮ੍ਰਿਤਸਰ।
ਗ੍ਰਿਫ਼ਤਾਰ ਦੌਸ਼ੀ:- ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਅਨੋਖ ਸਿੰਘ ਵਾਸੀ ਮੇਨ ਰੋਡ ਤੁੰਗਪਾਈ, ਅੰਮ੍ਰਿਤਸਰ।
ਬ੍ਰਾਮਦਗੀ:- 255 ਗ੍ਰਾਮ ਹੈਰੋਇਨ ਅਤੇ 3000/-ਰੁਪਏ ਡਰੱਗ ਮਨੀ।
ਮੁੱਖ ਅਫ਼ਸਰ ਥਾਣਾ ਮੋਹਕਮਪੁਰਾ,ਅੰਮ੍ਰਿਤਸਰ, ਸਬ-ਇੰਸਪੈਕਟਰ ਜਤਿੰਦਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਨਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨੇੜੇ 40 ਖੂਹ ਪਾਰਕ ਦੇ ਖੇਤਰ ਤੋਂ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਅਨੋਖ ਸਿੰਘ ਵਾਸੀ ਮੇਨ ਰੋਡ ਤੁੰਗਪਾਈ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 255 ਗ੍ਰਾਮ ਹੈਰੋਇਨ ਅਤੇ 3000/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ।
5) ਮੁਕੱਦਮਾਂ ਨੰਬਰ 27 ਮਿਤੀ 03-03-2025 ਜੁਰਮ 21-ਬੀ/27-ਏ/61/85 ਐਨ.ਡੀ.ਪੀ.ਐਸ ਐਕਟ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
ਗ੍ਰਿਫ਼ਤਾਰ ਦੌਸ਼ੀ:- ਅਕਾਸ਼ਦੀਪ ਸਿੰਘ ਉੱਰਫ ਅਕਾਸ਼ ਪੁੱਤਰ ਗੁਰਮੀਤ ਸਿੰਘ ਵਾਸੀ ਗਲੀ ਨੰਬਰ 13 ਮਕਬੂਲਪੁਰਾ,ਅੰਮ੍ਰਿਤਸਰ।
ਬ੍ਰਾਮਦਗੀ:- 120 ਗ੍ਰਾਮ ਹੈਰੋਇਨ ਅਤੇ 4500/-ਰੁਪਏ ਡਰੱਗ ਮਨੀ।
ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ, ਇੰਸਪੈਕਟਰ ਹਰਪ੍ਰਕਾਸ਼ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਗੁਰਚਰਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨੇੜੇ ਪਟੜੀ ਨਹਿਰ ਤਾਰਾਵਾਲਾ ਪੁੱਲ ਦੇ ਖੇਤਰ ਤੋਂ ਅਕਾਸ਼ਦੀਪ ਸਿੰਘ ਉੱਰਫ ਅਕਾਸ਼ ਪੁੱਤਰ ਗੁਰਮੀਤ ਸਿੰਘ ਵਾਸੀ ਗਲੀ ਨੰਬਰ 13 ਮਕਬੂਲਪੁਰਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 120 ਗ੍ਰਾਮ ਹੈਰੋਇਨ ਅਤੇ 4500/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ।
6) ਮੁਕੱਦਮਾਂ ਨੰਬਰ 13 ਮਿਤੀ 03-03-2025 ਜੁਰਮ 21-ਸੀ/27/61/85 ਐਨ.ਡੀ.ਪੀ.ਐਸ ਐਕਟ, 111 ਬੀ.ਐਨ.ਐਸ, ਥਾਣਾ ਵੇਰਕਾ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
- ਪ੍ਰਦੀਪ ਸਿੰਘ ਉਰਫ ਵੱਛਾ ਪੁੱਤਰ ਅਜੀਤ ਸਿੰਘ ਵਾਸੀ ਗਲੀ ਨੰਬਰ 04 ਗੁਰੂ ਨਾਨਕ ਨਗਰ, ਵੇਰਕਾ, ਅੰਮ੍ਰਿਤਸਰ।
- ਪ੍ਰੀਤਕਮਲ ਸਿੰਘ ਉਰਫ ਕਾਲੂ ਪੁੱਤਰ ਪੂਰਨ ਸਿੰਘ ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਹਾਲ ਵਾਸੀ ਵੇਰਕਾ, ਅੰਮ੍ਰਿਤਸਰ।
ਬ੍ਰਾਮਦਗੀ:- 270 ਗ੍ਰਾਮ ਹੈਰੋਇਨ ਅਤੇ 4800/-ਰੁਪਏ ਡਰੱਗ ਮਨੀ।ਮੁੱਖ ਅਫ਼ਸਰ ਥਾਣਾ ਵੇਰਕਾ,ਅੰਮ੍ਰਿਤਸਰ, ਇੰਸਪੈਕਟਰ ਸੁਮਿਤ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਰਾਜਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਫ਼ਤਿਹਗੜ੍ਹ ਸ਼ੁਕਰ ਚੱਕ ਬਾਈਪਾਸ ਪੁੱਲ ਨੇੜੇ ਵੇਰਕਾ ਦੇ ਖੇਤਰ ਤੋਂ 1. ਪ੍ਰਦੀਪ ਸਿੰਘ ਉਰਫ ਵੱਛਾ ਪੁੱਤਰ ਅਜੀਤ ਸਿੰਘ ਵਾਸੀ ਗਲੀ ਨੰਬਰ 04 ਗੁਰੂ ਨਾਨਕ ਨਗਰ, ਵੇਰਕਾ, ਅੰਮ੍ਰਿਤਸਰ ਅਤੇ 2. ਪ੍ਰੀਤਕਮਲ ਸਿੰਘ ਉਰਫ ਕਾਲੂ ਪੁੱਤਰ ਪੂਰਨ ਸਿੰਘ ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਹਾਲ ਵਾਸੀ ਵੇਰਕਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 270 ਗ੍ਰਾਮ ਹੈਰੋਇਨ ਅਤੇ 4800/-ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ।
7) ਮੁਕੱਦਮਾਂ ਨੰਬਰ 22 ਮਿਤੀ 03-03-2025 ਜ਼ੁਰਮ 25(6)(7)/54/59 ਅਸਲ੍ਹਾ ਐਕਟ, 21C/61/85 ਐਨ.ਡੀ.ਪੀ.ਐਸ ਐਕਟ, ਥਾਣਾ ਕੰਟੋਨਮੈਂਟ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
- ਸਿਕੰਦਰਬੀਰ ਸਿੰਘ ਉਰਫ ਸਿਕੰਦਰ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਸਾਂਧਰਾ, ਥਾਂਣਾ ਭਿੱਖੀਵਿੰਡ, ਤਾਰਨ ਤਾਰਨ।
- ਅਰਮਾਨਦੀਪ ਸਿੰਘ ਉਰਫ ਅਰਮਾਨ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਲੋਹਾਰਕਾ ਕਲਾਂ,ਥਾਣਾ ਕੰਬੋਅ, ਅੰਮ੍ਰਿਤਸਰ ਦਿਹਾਂਤੀ।
ਬ੍ਰਾਮਦਗੀ:- 01 ਗਲੋਕ ਪਿਸਟਲ 9 ਐਮ.ਐਮ,
01 ਪਿਸਟਲ .32 ਬੋਰ
15 ਰੋਂਦ 9 ਐਮ.ਐਮ
10 ਰੋਂਦ .32 ਬੋਰ
285 ਗ੍ਰਾਮ ਹੈਰੋਇਨ
01 ਗੱਡੀ ਮਹਿੰਦਰਾਂ XUV ਰੰਗ ਚਿੱਟਾ।
ਮੁੱਖ ਅਫ਼ਸਰ ਥਾਣਾ - ਕੰਟੋਨਮੈਂਟ,ਅੰਮ੍ਰਿਤਸਰ,ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਅਸ਼ਵਨੀ ਕੁਮਾਰ ਇੰਚਾਂਰਜ਼ ਪੁਲਿਸ ਚੌਕੀ ਗੁਮਟਾਲਾ ਬਾਈਪਾਸ ਸਮੇਤ ਸਾਥੀ ਕਮਚਾਰੀਆਂ ਵੱਲੋਂ ਗਸ਼ਤ ਦੌਰਾਨ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਨਜ਼ਾਇਜ਼ ਅਸਲ੍ਹਾ ਰੱਖਣ ਤੇ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਦੇ ਹੋਏ, ਗੁਮਟਾਲਾ ਦੇ ਇਲਾਕਾ ਤੋਂ ਸਿਕੰਦਰਬੀਰ ਸਿੰਘ ਉਰਫ ਸਿਕੰਦਰ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਸਾਂਧਰਾ, ਥਾਂਣਾ ਭਿੱਖੀਵਿੰਡ, ਤਾਰਨ ਤਾਰਨ ਅਤੇ ਅਰਮਾਨਦੀਪ ਸਿੰਘ ਉਰਫ ਅਰਮਾਨ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਲੋਹਾਰਕਾ ਕਲਾਂ,ਥਾਣਾ ਕੰਬੋਅ, ਅੰਮ੍ਰਿਤਸਰ ਦਿਹਾਂਤੀ ਨੂੰ ਸਮੇਤ ਗੱਡੀ ਗੱਡੀ ਮਹਿੰਦਰਾਂ XUV ਕਾਬੂ ਕਰਕੇ ਇਹਨਾਂ ਪਾਸੋਂ ਆਧੁਨਿਕ 01 ਗਲੋਕ ਪਿਸਟਲ 9 ਐਮ.ਐਮ,01 ਪਿਸਟਲ .32 ਬੋਰ, 15 ਰੋਂਦ 9 ਐਮ.ਐਮ,10 ਰੋਂਦ .32 ਬੋਰ ਅਤੇ 285 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਇਹਨਾਂ ਦੇ ਦੂਸਰੇ ਸਾਥੀਆਂ ਦੀ ਭਾਲ ਜਾਰੀ ਹੈ, ਜਿਨਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ, ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।