
ਮੋਹਾਲੀ-(ਬਿਊਰੋ ਰਿਪੋਰਟ)-ਮੋਹਾਲੀ ਫੇਸ-1 ਪੁਲਿਸ ਨੇ ਇਕ ਜਾਲੀ ਆਈਏਐਸ ਅਧਿਕਾਰੀ ਬਣਕੇ ਲੋਕਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਇਕ ਆਰੋਪੀ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਆਰੋਪੀ ਨੂੰ ਇਕ ਹੋਟਲ ਵਿਚੋਂ ਗਿਰਫ਼ਤਾਰ ਕੀਤਾ ਹੈ। ਜਦੋਂ ਕਿ ਅਰੋਪੀ ਕੋਲੋਂ ਇਕ ਕਾਰ ਵੀ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ ਗਿਰਫ਼ਤਾਰ ਆਰੋਪੀ ਦੀ ਪਹਿਚਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਕੀਤੀ ਗਈ ਹੈ। ਆਰੋਪੀ ਆਈਏਐਸ ਅਧਿਕਾਰੀ ਬਣ ਕੇ ਲੋਕਾਂ ਨੂੰ ਸਰਕਾਰੀ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਮਾਠਦਾ ਸੀ ਅਤੇ ਆਰੋਪੀ ਵਲੋਂ ਵਰਤੀ ਜਾਂਦੀ ਕਾਰ ਉਪਰ ਬਕਾਇਦਾ ਭਾਰਤ ਸਰਕਾਰ ਲਿਖਵਾਇਆ ਹੋਇਆ ਸੀ। ਜਦੋਂਕਿ ਪੁਲਿਸ ਨੇ ਅਰੋਪੀ ਕੋਲੋਂ ਇਕ ਨਕਲੀ ਆਈਡੀ ਅਤੇ ਕੁਝ ਜਾਲੀ ਕਾਗਜ਼ਾਤ ਵੀ ਬਰਾਮਦ ਕੀਤੇ ਹਨ। ਫਿਲਹਾਲ ਮੋਹਾਲੀ ਫੇਸ-1ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।