
–ਮੁੱਠਭੇੜ ਦੌਰਾਨ ਮੁਲਜ਼ਮ ਹੋਇਆ ਜਖ਼ਮੀ, ਇਲਾਜ਼ ਲਈ ਸਰਕਾਰੀ ਹਸਪਤਾਲ ਕਰਵਾਇਆ ਦਾਖਲ।
-ਫੜੇ ਗਏ ਮੁਲਜ਼ਮ ਖਿਲਾਫ਼ ਪਹਿਲਾਂ ਐਨ.ਡੀ.ਪੀ.ਐਸ ਐਕਟ ਤੇ ਅਸਲ੍ਹਾ ਐਕਟ ਦੀ 04 ਮੁਕੱਦਮੇਂ ਹਨ, ਦਰਜ਼।
ਅੰਮ੍ਰਿਤਸਰ-03 ਮਾਰਚ(ਪਰਮਵੀਰ ਰਿਸ਼ੀ)-ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਾਜਾਇਜ ਹਥਿਆਰਾਂ ਅਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਇਕ ਆਰੋਪੀ ਨੂੰ ਮੁਠਭੇੜ ਦੌਰਾਨ ਗੋਲੀ ਮਾਰ ਕੇ ਜਖਮੀ ਕਰ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਿਕ ਅੰਮ੍ਰਿਤਸਰ ਪੁਲਿਸ ਪਾਰਟੀ ਨੂੰ ਸੂਚਨਾਂ ਮਿਲੀ ਕਿ ਸਾਹਿਲ ਉਰਫ਼ ਨੀਲਾ ਮੁਲਜ਼ਮ ਸਾਹਿਲ ਉਰਫ਼ ਨੀਲਾ ਆਪਣੇ ਸਾਥੀਆਂ ਨਾਲ ਮਿਲੀ ਕੇ Organized Crime Syndicate ਚਲਾ ਰਿਹਾ ਹੈ ਤੇ ਲੋਕਾਂ ਨੂੰ ਡਰਾ ਧਮਕਾ ਕੇ ਪੈਸਿਆ ਦੀ ਮੰਗ ਕਰਦੇ ਹਨ ਅਤੇ ਦੂਸਰੀਆਂ ਸਟੇਟਾਂ ਤੋਂ ਨਜ਼ਾਇਜ਼ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਇਸ ਸਮੇਂ ਮੋਟਰਸਾਈਕਲ ਤੇ ਇਲਾਕੇ ਵਿੱਚ ਘੁੰਮ ਰਿਹਾ ਹੈ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਜਿਸਦੇ ਬਾਅਦ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰਮਿੰਦਰ ਸਿੰਘ ਸੰਧੂ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਟੀਮਾਂ, ਮੁਲਜ਼ਮ ਦੀ ਗ੍ਰਿਫ਼ਤਾਰ ਕਰਨ ਲਈ ਤਿਆਰ ਕੀਤੀਆਂ ਗਈਆਂ ।
ਬੀਤੀ ਰਾਤ ਪੁਲਿਸ ਪਾਰਟੀ ਨੂੰ ਮੁਲਜ਼ਮ ਸਾਹਿਲ ਉਰਫ ਨੀਲਾ ਬਾਰੇ ਪਤਾ ਲੱਗਾ ਤਾਂ ਇਸਨੂੰ ਕਾਬੂ ਕਰਨ ਲਈ ਨੇੜੇ ਪਾਲਮ ਗਾਰਡਨ ਦੇ ਖੇਤਰ ਵਿੱਖੇ ਪਿੱਛਾ ਕਰ ਰਹੀ ਸੀ ਤਾਂ ਇਸਦਾ ਮੋਟਰਸਾਈਕਲ ਸਲਿੱਪ ਹੋਣ ਕਾਰਨ ਥੱਲੇ ਡਿੱਗ ਗਿਆ ਤੇ ਇਸਨੇ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਚਣ ਤੇ ਮੌਕਾ ਤੋਂ ਭੱਜਣ ਲਈ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨਿਯਤ ਦਾ ਫਾਇਰ ਕੀਤਾ ਤਾਂ ਅੱਗੋ ਪੁਲਿਸ ਪਾਰਟੀ ਵੱਲੋਂ ਖੁਦ ਦੀ ਹਿਫਾਜ਼ਤ ਲਈ ਬੜੀ ਮੁਸ਼ਤੈਦੀ ਤੇ ਸੂਝ-ਬੂਝ ਦਿਖਾਉਂਦੇ ਹੋਏ, ਫਾਇਰ ਕੀਤਾ, ਜਿਸ ਨਾਲ ਮੁਲਜ਼ਮ ਸਾਹਿਲ ਉਰਫ ਨੀਲਾ ਜਖ਼ਮੀ ਹੋ ਗਿਆ ਤੇ ਇਸਨੂੰ ਤੁਰੰਤ ਡਾਕਰਟੀ ਇਲਾਜ਼ ਲਈ ਸਰਕਾਰੀ ਹਸਪਤਾਲ,ਅੰਮ੍ਰਿਤਸਰ ਵਿੱਖੇ ਦਾਖਲ ਕਰਵਾਇਆ ਗਿਆ।
ਪੁਲਿਸ ਨੇ ਗਿਰਫ਼ਤਾਰ ਆਰੋਪੀ ਦੇ ਖਿਲਾਫ ਮੁਕੱਦਮਾਂ ਨੰਬਰ 14 ਮਿਤੀ 02-03-2025 ਜੁਰਮ 25/54/59 ਅਸਲ੍ਹਾ ਐਕਟ, 111(1)(2), (II),(3)(4) BNS, ਥਾਣਾ ਮਜੀਠਾ ਰੋਡ,ਅੰਮ੍ਰਿਤਸਰ ਵਿਚ ਦਰਜ ਕੀਤਾ ਹੈ।
ਗ੍ਰਿਫ਼ਤਾਰ ਦੋਸ਼ੀ:- ਸਾਹਿਲ ਉਰਫ ਨੀਲਾ ਪੁੱਤਰ ਸਲੀਮ ਵਾਸੀ ਫੈਜ਼ਪੁਰਾ,ਥਾਣਾ ਮਜੀਠਾ ਰੋਡ,ਅੰਮ੍ਰਿਤਸਰ, ਉਮਰ ਕਰੀਬ 22 ਸਾਲ।
ਬ੍ਰਾਮਦਗੀ:- 01 ਪਿਸਟਲ .32 ਬੋਰ, ਤੇ 01 ਮੋਟਰਸਾਈਕਲ।
ਗ੍ਰਿਫ਼ਤਾਰ ਦੋਸ਼ੀ ਸਾਹਿਲ ਉਰਫ ਨੀਲਾ ਦੇ ਖਿਲਾਫ ਪਹਿਲਾਂ ਦਰਜ਼ 04 ਮੁਕੱਦਮੇ:-
1) FIR NO. 01/21 U/S 21 A,61,85 NDPS ACT PS MAJITHA ROAD, AMRITSAR.
2) FIR NO. 193/21 U/S 25 ,54,59 ARMS ACT, PS MAJITHA ROAD, AMRITSAR.
3) FIR NO. 63/24 U/S 21 B, 61,85 NDPS ACT PS MAJITHA ROAD, AMRITSAR.
4) FIR NO. 238/22 U/S 21,61,85 NDPS ACT PS MAQBOOLPURA, AMRITSAR.