
ਅੰਮ੍ਰਿਤਸਰ 28 ਫਰਵਰੀ-(ਪਰਮਵੀਰ ਰਿਸ਼ੀ)-ਦਿੱਲੀ ਤੋਂ ਚੌਰੀ ਦੀਆਂ ਗੱਡੀਆ ਤੇ ਜਾਅਲੀ ਨੰਬਰ ਪਲੇਟ ਤੇ ਪ੍ਰਭਾਵ ਪਾਉਂਣ ਲਈ ਪੰਜਾਬ ਸਰਕਾਰ ਤੇ ਮਨੁੱਖੀ ਅਧਿਕਾਰ ਦੇ ਸਟਿੱਕਰ ਲੱਗਾ ਕੇ ਕਾਰ ਦੀ ਵਰਤੋ ਕਰਨ ਵਾਲਿਆ ਦਾ ਪਰਦਾਫਾਸ਼:, ਦਿੱਲੀ ਤੋਂ ਚੌਰੀ ਕੀਤੀਆਂ 02 ਕਾਰਾ ਬ੍ਰਾਮਦ ਕਰਕੇ ਇਕ ਮਹਿਲਾ ਵਕੀਲ ਸਮੇਤ ਦੋ ਅਰੋਪੀਆਂ ਦੇ ਖਿਲਾਫ ਮਾਮਲਾ ਦਰਜ ਕੇ ਇਕ ਆਰੋਪੀ ਨੂੰ ਗਿਰਟਰ ਕਰਨ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ
ਆਲਮ ਵਿਜੈ ਸਿੰਘ ਡੀਸੀਪੀ ਲਾਅ ਐਂਡ ਆਰਡਰ ਨੇ ਇਆਸੀਆ ਕਿਮਨਿੰਦਰ ਪਾਲ ਸਿੰਘ, ਏ.ਸੀ.ਪੀ, ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਰਾਜਮਹਿੰਦਰ ਸਿੰਘ ਸਮੇਤ ਸਾਥੀ ਕਰਚਾਰੀਆਂ ਵੱਲੋਂ ਦਿੱਲੀ ਤੋਂ ਕਾਰਾ ਚੋਰੀ ਕਰਕੇ ਜਾਅਲੀ ਨੰਬਰ ਲੱਗਾ ਕੇ ਪ੍ਰਭਾਵ ਪਾਉਂਣ ਲਈ ਉਸ ਪਰ Govt of Punjab, Human Right COM. (PB), ਪੰਜਾਬ ਸਰਕਾਰ ਅਤੇ Advocate ਦੇ ਸਟਿੱਕਰ ਲਗਾ ਕੇ ਕਾਰਾ ਦੀ ਵਰਤੋਂ ਕਰਨ ਵਾਲੇ ਭੈਂਣ (ਐਡਵੋਕੇਟ) ਤੇ ਭਰਾ ਦਾ ਪਰਦਾਫਸ਼ ਕਰਦੇ ਹੋਏ, ਚੌਰੀ ਦੀਆਂ 02 ਕਾਰਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੀ.ਆਈ.ਏ ਸਟਾਫ-3, ਦੀ ਪੁਲਿਸ ਪਾਰਟੀ ਨੂੰ ਪੁਖ਼ਤਾ ਸੂਚਨਾਂ ਮਿਲੀ ਕਿ ਮੁਲਜ਼ਮ ਮਨਜੀਤ ਸਿੰਘ ਜੋ ਇਸ ਵਕਤ ਸ਼੍ਰੀ ਗੋਇੰਦਵਾਲ ਜੇਲ ਵਿੱਚ ਬੰਦ ਹੈ, ਨੇ ਇਕ ਬਲੈਨੋ ਕਾਰ ਰੰਗ ਗਰੇਅ ਜਿਸ ਪਰ ਨੰਬਰ CH01-CG-2575 ਦੀ ਜਾਅਲੀ ਨੰਬਰ ਪਲੇਟ ਲਗਾਈ ਹੋਈ ਹੈ, ਜਿਸ ਦਾ ਅਸਲ ਨੰਬਰ DL10CP-5186 ਹੈ, ਜੋ ਇਹ ਕਾਰ ਮਨਜੀਤ ਸਿੰਘ ਨੇ ਦਿੱਲੀ ਤੋਂ ਚੋਰੀ ਕੀਤੀ ਸੀ ਕਾਰ ਆਪਣੀ ਭੈਣ ਸਿਮਰਨਜੀਤ ਕੌਰ ਦੇ ਘਰ ਵਿੱਚ ਲਗਾਈ ਹੈ ਤੇ ਉਸਦੀ ਭੈਣ ਨੂੰ ਵੀ ਪਤਾ ਹੈ ਕਿ ਇਹ ਕਾਰ ਬਲੈਨੋ ਚੋਰੀ ਦੀ ਹੈ। ਇਸਤੋ ਇਲਾਵਾ ਮਨਜੀਤ ਸਿੰਘ ਨੇ ਹੋਰਾ ਨਾਲ ਮਿਲ ਕੇ ਇੱਕ ਕਾਰ KIA ਕੰਪਨੀ ਰੰਗ ਕਾਲਾ ਜੋ ਦਿੱਲੀ ਤੋਂ ਚੌਰੀ ਕੀਤੀ ਸੀ। ਪੁਲਿਸ ਪਾਰਟੀ ਵੱਲੋਂ ਤੇਜ਼ੀ ਨਾਲ ਜਾਂਚ ਕਰਦੇ ਹੋਏ ਦਿੱਲੀ ਤੋਂ ਚੌਰੀ ਕੀਤੀ ਕਾਰ ਬਲੈਨੋ ਰੰਗ ਗਰੇਅ ਨੂੰ ਸਿਮਰਨਜੀਤ ਕੌਰ ਘਰ ਦੇ ਬਾਹਰੋ ਅੰਤਰਯਾਮੀ ਕਲੋਨੀ, ਅੰਮ੍ਰਿਤਸਰ ਤੋਂ ਬ੍ਰਾਮਦ ਕੀਤੀ ਗਈ। ਜਿਸਤੇ ਇਹ ਗੱਲ ਸਾਹਮਣੇ ਆਈ ਕਿ ਇਹ ਬਲੈਨੋ ਕਾਰ ਸਿਮਰਨਜੀਤ ਕੋਰ ਜੋ ਪੇਸ਼ੇ ਵਜੋਂ ਵਕੀਲ ਹੈ ਤੇ ਜਿਸਨੂੰ ਪਤਾ ਸੀ ਕੀ ਇਹ ਚੌਰੀ ਦੀ ਕਾਰ ਹੈ, ਨੂੰ ਵਰਤਦੀ ਹੈ ਤੇ ਪ੍ਰਭਾਵ ਪਾਉਂਣ ਲਈ ਇਸਨੇ ਬਲੈਨੋ ਕਾਰ ਰੰਗ ਗਰੇਅ ਪਰ ਜਾਅਲੀ ਨੰਬਰ CH01-CG-2575 ਦੀ ਨੰਬਰ ਪਲੇਟ ਅਤੇ ਫਰੰਸ ਸ਼ੀਸ਼ੇ ਤੇ ਬੈਕ ਸ਼ੀਸ਼ੇ ਤੇ Govt of Punjab, Human Right COM. (PB) ਅਤੇ ਬੋਨਟ ਤੇ ਪੰਜਾਬ ਸਰਕਾਰ ਅਤੇ ਪਿੱਛਲੇ ਸ਼ੀਸ਼ੇ ਤੇ Advocate ਦੇ ਸਟਿੱਕਰ ਲਗਾਏ ਹੋਏ ਹਨ। ਮੁਕੱਦਮਾਂ ਵਿੱਚ ਦੂਸਰੇ ਮੁਲਜ਼ਮ ਮਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਅੰਤਰਯਾਮੀ ਕਲੋਨੀ, ਅੰਮ੍ਰਿਤਸਰ ਜੋ ਕਿ ਸਿਮਰਨਜੀਤ ਕੌਰ ਦਾ ਭਰਾ ਹੈ, ਸ੍ਰੀ ਗੋਇੰਦਵਾਲ ਸਾਹਿਬ ਵਿੱਚ ਮੁਕੱਦਮਾਂ ਨੰਬਰ 336/23 ਜੁਰਮ 420,467,468,471 ਭ:ਦ:, ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ ਦੇ ਸਬੰਧ ਵਿੱਚ ਬੰਦ ਹੈ, ਨੂੰ ਪ੍ਰੋਡੰਕਸ਼ਨ ਵਾਰੰਟ ਤੇ ਲਿਆਦਾ ਗਿਆ ਤੇ ਇਸਦੀ ਪੁੱਛਗਿੱਛ ਕਰਨ ਤੇ ਇਸਦੇ ਇਕਸ਼ਾਫ ਤੇ ਇਸਦੀ ਭੈਣ ਸਿਮਨਜੀਤ ਕੌਰ ਦੇ ਘਰ ਵਿੱਚੋ ਪ੍ਰੀਤਮ ਇਨਕਲੇਵ, ਜੀ.ਟੀ ਰੋਡ ਬਾਈਪਾਸ, ਅੰਮ੍ਰਿਤਸਰ ਤੋਂ ਚੌਰੀ ਦੀ ਕਾਰ KIA ਸੈਲਟਸ ਬ੍ਰਾਮਦ ਕੀਤੀ ਗਈ ਤੇ ਜਿਸਦੇ ਫਰੰਟ ਸ਼ੀਸ਼ੇ ਪਰ ਐਡਵੋਕੇਟ ਦਾ ਸਟਿੱਕਰ ਲੱਗਾ ਹੋਇਆ ਪਾਇਆ ਗਿਆ।
ਪ੍ਰੋਡੰਕਸ਼ਨ ਵਾਰੰਟ ਤੇ ਗ੍ਰਿਫ਼ਤਾਰ:-
ਮਨਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਅੰਤਰਯਾਮੀ ਕਲੋਨੀ, ਅੰਮ੍ਰਿਤਸਰ। ਉਮਰ 58 ਸਾਲ, ਪੜਾਈ 10ਵੀ ।
ਗ੍ਰਿਫ਼ਤਾਰ ਕਰਨਾ ਬਾਕੀ:-
ਸਿਮਰਨਜੀਤ ਕੋਰ ਪੁੱਤਰੀ ਜਸਵੰਤ ਸਿੰਘ ਵਾਸੀ ਅੰਤਰਯਾਮੀ ਕਲੋਨੀ, ਅੰਮ੍ਰਿਤਸਰ। ਉਮਰ ਕਰੀਬ 40 ਸਾਲ,
ਬ੍ਰਾਮਦਗੀ:- 02 ਕਾਰਾ ਬਲੈਨੌ ਤੇ ਕੀਆ
ਦਿੱਲੀ ਵਿੱਖੇ ਮੁਕੱਦਮੇਂ ਦਰਜ਼:-
ਬ੍ਰਾਮਦ ਉਕਤ ਦੋਨਾਂ ਕਾਰਾ ਦੇ ਚੌਰੀ ਹੋਣ ਸਬੰਧੀ ਦਿੱਲੀ ਦੇ ਥਾਣਾ ਤਿਲਕ ਮਾਰਗ ਵਿੱਖੇ 02 ਵੱਖ-ਵੱਖ ਮੁਕੱਦਮੇਂ ਮਹੀਨਾਂ ਅਕਤੂਬਰ-2023 ਨੂੰ ਦਰਜ਼ ਰਜਿਸਟਰ ਹਨ।
ਪਹਿਲਾਂ ਦਰਜ਼ ਮੁਕੱਦਮੇ:- ਮਨਜੀਤ ਸਿੰਘ ਦੇ ਖਿਲਾਫ਼ ਪਹਿਲਾਂ ਵੀ 09 ਮੁਕੱਦਮੇਂ ਧੋਖਾਧੜੀ, ਟਰੈਵਲ ਏਜੰਟ/ਇਮੀਗ੍ਰੇਸ਼ਨ ਧੋਖਾਧੜੀ ਤੇ ਵਹੀਕਲ ਚੋਰੀ ਦੇ ਦਿੱਲੀ, ਅੰਮ੍ਰਿਤਸਰ ਸਿਟੀ ਤੇ ਅੰਮ੍ਰਿਤਸਰ ਦਿਹਾਤੀ ਵਿੱਖੇ ਦਰਜ਼ ਹਨ।