ਬਟਾਲਾ 01 ਫਰਵਰੀ(ਬਿਊਰੋ ਰਿਪੋਰਟ)-ਬਟਾਲਾ ਟ੍ਰੈਫਿਕ ਪੁਲਿਸ ਵਲੋਂ ਕਾਲੇ ਸ਼ੀਸ਼ੇ ਵਾਲੀ ਗੱਡੀ ਚਲਾ ਰਹੇ ਇਕ ਪਾਸਟਰ ਨੂੰ ਕਾਬੂ ਕੀਤਾ ਤਾਂ ਹੈਰਾਨ ਕਰਨ ਵਾਲਿਆਂ ਤਸਵੀਰਾਂ ਸਾਮਣੇ ਆਈਆਂ। ਜਦ ਉਸ ਗੱਡੀ ਦੀ ਤਲਾਸ਼ੀ ਲੈ ਰਹੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਗੱਡੀ ਦੀ ਡਿੱਗੀ ਖੋਲ੍ਹੀ ਤਾਂ ਉਸ ਚ ਜਿੱਥੇ ਪਵਿੱਤਰ ਬਾਈਬਲ ਅਤੇ ਯਿਸੂ ਮਸੀਹ ਦੀਆ ਤਸਵੀਰਾਂ ਅਤੇ ਪਾਸਟਰ ਨਰੂਲਾ ਦੇ ਪੋਸਟਰ ਰੱਖੇ ਸਨ, ਉੱਥੇ ਹੀ ਆਪਣਿਆ ਜੁਤੀਆ ਵੀ ਉੱਥੇ ਹੀ ਰੱਖੀਆਂ ਹੀਆਂ ਸਨ। ਇਹ ਦੇਖ ਟ੍ਰੈਫਿਕ ਇੰਚਾਰਜ ਨੇ ਪਵਿੱਤਰ ਬਾਈਬਲ ਦਾ ਸਤਿਕਾਰ ਕਰਦੇ ਹੋਏ ਉਸ ਨੂੰ ਬੈਗ ਚ ਰੱਖਿਆ ਅਤੇ ਉਕਤ ਪਾਸਟਰ ਨੂੰ ਚੰਗੀ ਝਾੜ ਪਾਈ। ਉੱਥੇ ਹੀ ਮੁੜ ਮੌਕੇ ਤੋ ਉਸ ਨੂੰ ਆਪਣੀ ਗੱਡੀ ਚ ਬਿਠਾ ਮਸੀਹ ਧਰਮ ਦੇ ਉੱਚ ਪਾਸਟਰ ਨੂੰ ਇਸ ਬਾਰੇ ਸੂਚਨਾ ਦਿੱਤੀ।
ਇਸ ਦੌਰਾਨ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਉਹਨਾਂ ਚੈਕਿੰਗ ਨਾਕਾ ਲਗਾਇਆ ਸੀ ਅਤੇ ਇਕ ਗੱਡੀ ਦੇ ਸ਼ੀਸ਼ੇ ਕਾਲੇ ਦੇਖ ਇਸ ਨੂੰ ਰੋਕਣ ਦਾ ਇਸ਼ਾਰਾ ਵੀ ਕੀਤਾ ਸੀ। ਪਰ ਗੱਡੀ ਡਰਾਈਵਰ ਨੇ ਗੱਡੀ ਰੋਕਣ ਦੀ ਬਜਾਏ ਨਾਕੇ ਤੋਂ ਭਜਾ ਲਈ। ਸ਼ੱਕ ਹੋਣ ਬਾਦ ਜਦੋ ਗੱਡੀ ਦਾ ਪਿੱਛਾ ਕਰ ਇਸ ਨੂੰ ਕਾਬੂ ਕੀਤਾ ਗਿਆ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਗਣਾ ਕਰਨ ਤੇ ਇਸ ਦੀ ਗੱਡੀ ਨੂੰ ਕਬਜ਼ੇ ਚ ਲੈ ਲਿਆ ਗਿਆ। ਪਾਸਟਰ ਵਲੋਂ ਪ੍ਰਭੂ ਯਿਸੂ ਮਸੀਹ ਦੀ ਫੋਟੋ ਵਾਲੇ ਊਸਟਰ ਅਤੇ ਪਵਿਤਰ ਬਾਈਬਲ ਦੇ ਨਾਲ ਜੁਤੀਆਂ ਰੱਖੀਆਂ ਹੋਈਆਂ ਮਿਲਿਆਂ। ਪਾਸਟਰ ਵਲੋਂ ਪ੍ਰਭੂ ਯਿਸੂ ਮਸੀਹ ਦਾ ਅਪਮਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਮਸੀਹ ਧਰਮ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਪਾਸਟਰ ਅਤੇ ਪਵਿਤਰ ਬਾਈਬਲ ਉਹਨਾਂ ਦੇ ਹਵਾਲੇ ਕੀਤੀ ਗਈਆਂ।
ਉੱਥੇ ਹੀ ਉਕਤ ਪਾਸਟਰ ਅਮਰਪ੍ਰਤਾਪ ਦਾ ਕਿਹਾ ਕਿ ਉਸ ਕੋਲੋ ਗਲਤੀ ਹੋ ਗਈ ਜੋ ਉਸ ਨੇ ਆਪਣਾ ਬੈਗ ਜਿਸ ਚ ਬਾਈਬਲ ਸੀ ਉਹ ਡਿੱਗੀ ਚ ਰੱਖ ਲਿਆ । ਜਿੱਥੇ ਹੋਰ ਸਾਮਾਨ ਵੀ ਸੀ ਜਿਸ ਚ ਉਸਦੀਆ ਜੁਤੀਆ ਵੀ ਸਨ ।