
ਗੁਰਦਾਸਪੁਰ, 30 ਜਨਵਰੀ (ਪਰਮਵੀਰ ਰਿਸ਼ੀ ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਪੁਲਿਸ ਵਿਭਾਗ ਵੱਲੋਂ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਏ.ਡੀ.ਜੀ.ਪੀ. ਅਮਨਦੀਪ ਸਿੰਘ ਰਾਏ ਵੱਲੋਂ ਵਰੁਣ ਅਨੰਦ, ਪ੍ਰਧਾਨ ਵੈੱਲਫੇਅਰ ਸੁਸਾਇਟੀ ਗੁਰਦਾਸਪੁਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਦੱਸਣਯੋਗ ਹੈ ਕਿ ਵਰੁਣ ਅਨੰਦ ਲੰਮੇ ਸਮੇਂ ਤੋਂ ਟਰੈਫ਼ਿਕ ਸੁਧਾਰਾਂ ਲਈ ਕੰਮ ਕਰ ਰਹੇ ਹਨ ਅਤੇ ਟਰੈਫ਼ਿਕ ਪੁਲਿਸ ਪੰਜਾਬ ਚੰਡੀਗੜ੍ਹ ਦੇ ਕਮੇਟੀ ਮੈਂਬਰ ਵੀ ਹਨ। ਵਰੁਣ ਅਨੰਦ ਵੱਲੋਂ ਇੱਕ ਰਿਕਵਰੀ ਵੈਨ ਗੁਰਦਾਸਪੁਰ ਪੁਲਿਸ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਹੈ ਤਾਂ ਜੋ ਟਰੈਫ਼ਿਕ ਪੁਲਿਸ ਦੇ ਕੰਮ-ਕਾਜ ਨੂੰ ਹੋਰ ਬਿਹਤਰ ਕੀਤਾ ਜਾ ਸਕੇ। ਵਰੁਣ ਅਨੰਦ ਨੇ ਏ.ਡੀ.ਜੀ.ਪੀ. ਅਮਨਦੀਪ ਸਿੰਘ ਰਾਏ ਵੱਲੋਂ ਕੀਤੇ ਸਨਮਾਨ ਲਈ ਪੁਲਿਸ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਸਨੂੰ ਟਰੈਫ਼ਿਕ ਸੁਧਾਰਾਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਕਰਨ ਲਈ ਹੋਰ ਵੀ ਉਤਸ਼ਾਹਿਤ ਕਰੇਗਾ।
ਇਸ ਮੌਕੇ ਇੰਚਾਰਜ ਟਰੈਫ਼ਿਕ ਏ.ਐੱਸ.ਆਈ. ਸਤਨਾਮ ਸਿੰਘ, ਏ.ਐੱਸ.ਆਈ. ਅਮਨਦੀਪ ਸਿੰਘ, ਗੌਰਵ ਮਹਾਜਨ, ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।