ਗੁਰਦਾਸਪੁਰ,27 ਸਤੰਬਰ — ਸ੍ਰੀ ਸੁਰਿੰਦਰ ਸਿੰਘ, ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ,2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਇਹ ਹੁਕਮ ਪਾਸ ਕੀਤਾ ਹੈ ਕਿ ਜਿਲ੍ਹਾ ਗੁਰਦਾਸਪੁਰ ਦੇ ਸਮੂਹ ਗਰਾਮ ਪੰਚਾਇਤ ਦੀ ਰੈਵੀਨਿਊ ਹਦੂਦ ਵਿੱਚ ਪੈਂਦੇ ਅਸਲਾ ਲਾਇਸੈਂਸ ਧਾਰਕ ਆਪਣਾ-ਆਪਣਾ ਲਾਇਸੈਂਸੀ ਹਥਿਆਰ ਨਾਲ ਲਿਜਾਣ (ਕੈਰੀ ਕਰਨ) ਤੇ ਮਿਤੀ 20 ਅਕਤੂਬਰ 2024 ਤੱਕ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜਿਨ੍ਹਾਂ ਲਾਇਸੈਂਸ ਧਾਰਕਾਂ ਨੂੰ ਸਟੇਟ ਗੌਰਮਿੰਟ ਜਾਂ ਸੈਂਟਰ ਗੌਰਮਿੰਟ ਵੱਲੋਂ ਪ੍ਰੋਟੈਕਟਿਵ ਕੀਤਾ ਗਿਆ ਹੈ, ਇਹ ਹੁਕਮ ਉਹਨਾਂ ਤੇ ਲਾਗੂ ਨਹੀਂ ਹੋਵੇਗਾ।
ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਿਤੀ 25 ਸਤੰਬਰ ਨੂੰ ਪੂਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ-2024 ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਚੋਣਾਂ ਦੀ ਪੋਲਿੰਗ ਮਿਤੀ 15 ਅਕਤੂਬਰ 2024 ਨੂੰ ਕਰਵਾਈ ਜਾਣੀ ਹੈ। ਚੋਣਾਂ ਦੇ ਐਲਾਨ ਹੋਣ ‘ਤੇ ਆਦਰਸ਼ ਚੋਣ ਜਾਬਤਾ ਗਰਾਮ ਪੰਚਾਇਤ ਦੀ ਰੈਵੀਨਿਊ ਹਦੂਦ ਅੰਦਰ ਪ੍ਰਭਾਵੀ ਹੋ ਚੁੱਕਾ ਹੈ, ਜਿੱਥੇ ਚੋਣਾਂ ਹੋਈਆਂ ਹਨ, ਜ਼ਿਲ੍ਹੇ ਅੰਦਰ ਅਮਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਚੋਣਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਗਰਾਮ ਪੰਚਾਇਤ ਦੀ ਰੈਵੀਨਿਊ ਹਦੂਦ ਵਿੱਚ ਪੈਦੇ ਲਾਇਸੈਂਸ ਧਾਰਕਾਂ ਵੱਲੋਂ ਲਾਇਸੈਂਸੀ ਹਥਿਆਰ ਨੇੜਲੇ ਪੁਲਿਸ ਸਟੇਸ਼ਨ ਜਾਂ ਮੰਨਜੂਰਸ਼ੁਦਾ ਅਸਲਾ ਡੀਲਰਾਂ ਪਾਸ ਜਮ੍ਹਾਂ ਕਰਵਾਉਣ।
ਸਮੂਹ ਜਿਲ੍ਹਾ ਵਾਸੀਆਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਕਿ ਇਹ ਹੁਕਮ ਪੰਚਾਇਤੀ ਚੌਣਾਂ ਦੀ ਪ੍ਰੀਕ੍ਰਿਆ ਖ਼ਤਮ ਹੋਣ ਤੱਕ ਲਾਗੂ ਰਹਿਣਗੇ।