ਗੁਰਦਾਸਪੁਰ, 26 ਸਤੰਬਰ (ਬਿਊਰੋ ਰਿਪੋਰਟ).ਸ੍ਰੀ ਰਜਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਮੈਡਮ ਰਮਨੀਤ ਕੌਰ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਪੁਲਿਸ ਲਾਇਨ, ਗੁਰਦਾਸਪੁਰ ਵਿਖੇ ਗੁਰਦਾਸਪੁਰ ਅਤੇ ਸਬ-ਡਵੀਜਨ, ਬਟਾਲਾ ਦੇ ਸਾਂਝ ਕੇਂਦਰ ਦੇ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਦਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ.। ਸੈਮੀਨਾਰ ਵਿੱਚ ਗੁਰਦਾਸਪੁਰ ਅਤੇ ਬਟਾਲਾ ਸਬ-ਡਵੀਜਨ ਦੇ ਲਗਭਗ 40 ਮੁਲਾਜਮਾਂ ਵੱਲੋਂ ਹਿੱਸਾ ਲਿਆ ਗਿਆ।
ਪ੍ਰੋਗਰਾਮ ਦੌਰਾਨ ਮੈਡਮ ਰਮਨੀਤ ਕੌਰ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਪੁਲਿਸ ਮੁਲਾਜਮਾਂ ਨੂੰ ਪੋਕਸੋ ਐਕਟ-2012 ਦੇ ਸਬੰਧ ਵਿੱਚ ਵਿਸਥਾਰ ਵਿੱਚ ਦੱਸਿਆ, ਜਿਵੇਂ ਕਿ ਅਪਰਾਧਾਂ ਦੀ ਰਿਪੋਰਟਿੰਗ, ਬੱਚੇ ਦੇ ਬਿਆਨ ਦੀ ਰਿਕਾਰਡਿੰਗ, ਮੈਡੀਕਲ ਜਾਂਚ, ਕਾਨੂੰਨੀ ਸਹਾਇਤਾ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚਿਆਂ ਦਾ ਅਧਿਕਾਰ ਪ੍ਰਾਪਤ ਕਰਨ ਲਈ ਜਾਣਕਾਰੀ ਅਤੇ ਸੇਵਾਵਾਂ ਆਦਿ ਬਾਰੇ ਵਿਸਥਾਰ ਵਿੱਚ ਦੱਸਿਆ।
ਇਸ ਤੋਂ ਇਲਾਵਾ ਮੈਡਮ ਰਮਨੀਤ ਕੌਰ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਇਸ ਜਾਗਰੁਕਤਾ ਪ੍ਰੋਗਰਾਮ ਦੌਰਾਨ ਹਾਜਰ ਸਮੂਹ ਮਹਿਲਾ ਅਧਿਕਾਰੀਆਂ/ਕਰਮਚਾਰੀਆਂ ਨੂੰ Sexual Harrassment of women at workplace (Prevention, Prohibition and Redressal) Act, 2013 ਸਬੰਧੀ ਵੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ।