ਬਟਾਲਾ ਨਗਰ ਨਿਗਮ ਵਿੱਚ ਸਫਾਈ ਸੇਵਕਾਂ ਦੀ ਭਰਤੀ ਦੌਰਾਨ ਭਰਤੀ ਪ੍ਰਕਿਰਿਆ ਉਪਰ ਨਗਰ ਨਿਗਮ ਮੇਅਰ ਨੇ ਸਵਾਲ ਚੁਕੇ ਹਨ। ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਪੁਰਾਣੇ ਸਫਾਈ ਸੇਵਕਾਂ ਨੂੰ ਦਰਕਿਨਾਰ ਕੇ ਬਾਹਰੀ ਲੋਕਾਂ ਨੂੰ ਨਿਯੁਕਤ ਕਰਨਾ ਮੰਦਭਾਗੀ ਗਲ ਹੈ। ਇਸ ਲਈ ਭਰਤੀ ਰੱਦ ਕਰਕੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਮੁਲਾਜਮਾਂ ਨੂੰ ਰਖਿਆ ਜਾਵੇ।
ਬਟਾਲਾ,20 ਸਤੰਬਰ (ਬਿਊਰੋ ਰਿਪੋਰਟ )-ਅੱਜ ਸੁੱਖਦੀਪ ਸਿੰਘ ਸੁੱਖ ਤੇਜਾ ਮੇਅਰ ਕਾਰਪੋਰੇਸ਼ਨ ਨਗਰ ਨਿਗਮ ਬਟਾਲਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਫਾਈ ਸੇਵਕਾਂ ਵੱਲੋ ਜਿਹੜੀ ਹੜਤਾਲ ਕੀਤੀ ਗਈ ਸੀ ਉਸ ਦੌਰਾਨ ਸਫਾਈ ਸੇਵਕਾਂ ਨੂੰ ਕਿਸੇ ਨੇ ਗੁਮਰਾਹ ਕਰ ਦਿੱਤਾ ਸੀ। ਜਦਕਿ ਨਗਰ ਨਿਗਮ ਮੇਅਰ ਵੱਲੋਂ ਹਾਊਸ ਵਿੱਚ ਮਤਾ ਪਾਇਆ ਗਿਆ ਕਿ ਇਹ ਭਰਤੀ ਜੋ ਪਿਛਲੀ ਦਿਨੀ ਸਫਾਈ ਸੇਵਕਾਂ ਦੀ ਕੀਤੀ ਸੀ ਉਸ ਨੂੰ ਰੱਦ ਕੀਤਾ ਜਾਵੇ। ਜਦ ਕਿ ਇਹ ਬਿਲਕੁਲ ਝੂਠ ਹੈ ਅਸਲ ਵਿੱਚ ਹਾਊਸ ਦੇ ਵਿੱਚ ਬਹੁਤ ਸਾਰੇ ਕੌਂਸਲਰ ਸਾਹਿਬਾਨਾਂ ਨੇ ਜੋ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਸਨ, ਉਹਨਾਂ ਨੇ ਮੁੱਦਾ ਚੁੱਕਿਆ ਕਿ ਜਿਹੜੀ ਕਾਰਪੋਰੇਸ਼ਨ ਵੱਲੋ ਸਫਾਈ ਸੇਵਕਾਂ ਦੀ ਭਰਤੀ ਕੀਤੀ ਗਈ ਸੀ ਉਹ ਪਾਰਦਰਸ਼ੀ ਢੰਗ ਨਾਲ ਨਹੀਂ ਕੀਤੀ ਗਈ। ਉਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਜ਼ੋ ਜਿਹੜੇ ਸਾਡੇ ਬਟਾਲਾ ਸ਼ਹਿਰ ਦੇ ਸਫਾਈ ਸੇਵਕ ਹਨ ਉਹਨਾਂ ਦੇ ਨਾਲ ਬੇਇਨਸਾਫੀ ਨਾ ਹੋ ਸਕੇ ਤੇ ਉਹਨਾਂ ਨੂੰ ਬਣਦਾ ਹੱਕ ਮਿਲ ਸਕੇ।
ਮੇਅਰ ਤੇਜਾ ਨੇ ਦੱਸਿਆ ਕਿ ਇਹ ਭਰਤੀ ਸਬੰਧੀ ਸ਼ਿਕਾਇਤ ਐਮਐਲਏ ਅਮਨਸ਼ੇਰ ਸਿੰਘ ਸ਼ੈਰੀ ਕੁਲਸੀ ਨੇ 17/7/24 ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਤੇ ਲੋਕਲ ਬਾਡੀ ਮੰਤਰੀ ਪੰਜਾਬ ਤੇ ਡਾਇਰੈਕਟਰ ਲੋਕਲ ਬਾਡੀ ਮੰਤਰੀ ਪੰਜਾਬ ਨੂੰ ਕੀਤੀ ਸੀ । ਕਿ ਇਹ ਭਰਤੀ ਠੀਕ ਢੰਗ ਨਾਲ ਨਹੀਂ ਹੋ ਸਕੀ । ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ।
ਮੇਹਰ ਨੇ ਬੜਾ ਹੀ ਖੁੱਲ ਕੇ ਦੱਸਿਆ ਕਿ ਜਦੋਂ ਇਹ ਭਰਤੀ ਦੀ ਫਾਈਨਲ ਰਿਪੋਰਟ ਬਣਾਈ ਗਈ ਤਾਂ ਮੇਰੇ ਕੋਲ ਸਾਈਨ ਵਾਸਤੇ ਆਫਿਸਰ ਆਏ ਤਾਂ ਮੈਂ ਕਿਹਾ ਕਿ ਤੁਸੀਂ ਇਹ ਫਾਈਲ ਮੈਨੂੰ ਦੇ ਦੋ ਮੈਂ ਇਸਨੂੰ ਪੜ ਕੇ ਸਾਈਨ ਕਰਦਾ ਹਾਂ। ਪਰ ਕੁਝ ਲੋਕਾਂ ਨੇ ਸਫਾਈ ਸੇਵਕ ਨੂੰ ਗੁਮਰਾਹ ਕਰ ਦਿੱਤਾ ਤੇ ਉਹਨਾਂ ਨੇ ਹੜਤਾਲ ਕਰਤੀ ਤੇ ਸ਼ਹਿਰ ਦੇ ਵਿੱਚ ਕੂੜੇ ਦੇ ਜਿਹੜੇ ਢੇਰ ਲੱਗੇ ਹੋਏ ਸਨ। ਜਿਸ ਦੌਰਾਨ ਸਫਾਈ ਸੇਵਕਾਂ ਵਲੋਂ ਕੂੜਾ ਚੁੱਕਣ ਤੋਂ ਮਨਾ ਕਰ ਦਿੱਤਾਸੀ। ਮੈਂ ਸ਼ਹਿਰ ਵਾਸੀਆਂ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ ਉਸ ਫਾਈਲ ਦੇ ਉੱਤੇ ਸਾਈਨ ਕਰ ਦਿੱਤੇ । ਪਰ ਬਾਅਦ ਵਿੱਚ ਜਦੋਂ ਅਸੀਂ ਉਸ ਫਾਈਲ ਨੂੰ ਚੰਗੀ ਤਰਾਂ ਚੈਕ ਕੀਤਾ ਤਾਂ ਪਤਾ ਲੱਗਾ ਕਿ ਸ਼ਹਿਰ ਚ ਜੋ ਮੁਲਾਜ਼ਮ ਪਿਛਲੇ 10- 15 ਸਾਲਾਂ ਤੋਂ ਸਫਾਈ ਸੇਵਕ ਦਾ ਕੰਮ ਕਰ ਰਹੇ ਸਨ ਉਹਨਾਂ ਦੇ ਨਾਮ ਲਿਸਟ ਵਿੱਚ ਨਹੀਂ ਸਨ। ਕੁਛ ਸਾਡੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਸਨ ਅਤੇ ਕੁਝ ਸ਼ਹਿਰ ਤੋਂ ਬਾਹਰ ਦੂਸਰੇ ਸ਼ਹਿਰ ਦੇ ਲੋਕਾਂ ਦੇ ਨਾਮ ਸਨ। ਸਾਡੇ ਸ਼ਹਿਰ ਦੇ ਲੋਕ ਸਫਾਈ ਸੇਵਕ ਜੋ ਦਿਨ ਰਾਤ ਮਿਹਨਤ ਕਰਦੇ ਹਨ , ਉਹ ਉਹਨਾਂ ਦਾ ਨਾਮ ਇਸ ਵਿੱਚ ਨਹੀਂ ਸਨ। ਜਿਸ ਦਾ ਬਹੁਤ ਦੁੱਖ ਹੋਇਆ। ਅਸੀਂ ਹੁਣ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਸਫਾਈ ਸੇਵਕ 70- 80 ਰਹਿ ਗਏ ਸਨ ਉਹਨਾਂ ਨੂੰ ਵੀ ਭਰਤੀ ਕਰਨ ਦਾ ਮਤਾ ਪਾਇਆ ਤੇ ਕੌਂਸਲਰਾਂ ਦੇ ਕਹਿਣ ਦੇ ਉੱਤੇ ਇੱਕ ਮਾਤਾ ਜਰੂਰ ਪਾਇਆ ਕਿ ਪਿਛਲੀ ਭਰਤੀ ਨੂੰ ਪਾਰਦਰਸ਼ੀ ਢੰਗ ਨਾਲ ਚੈੱਕ ਕੀਤਾ ਜਾਵੇ। ਜਿਹੜੇ ਲੋਕ ਨਜਾਇਜ਼ ਭਰਤੀ ਹੋਏ ਹਨ, ਜਿਨਾਂ ਨੇ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਦਾ ਕੰਮ ਨਹੀਂ ਸੀ ਕੀਤਾ ਜਾਂ ਦੂਸਰੇ ਸ਼ਹਿਰ ਦੇ ਲੋਕ ਆ ਕੇ ਭਰਤੀ ਕੀਤੇ ਗਏ, ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ । ਜਿਹੜੇ ਅਫਸਰ ਇਸ ਵਿੱਚ ਸ਼ਾਮਿਲ ਹਨ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਮੇਰੇ ਕਾਰਪੋਰੇਸ਼ਨ ਦੇ ਸਾਰੇ ਕੌਂਸਲਰ ਅਤੇ ਸਾਹਿਬਾਨ ਇਸ ਗੱਲ ਦੇ ਹੱਕ ਵਿੱਚ ਹਨ ਕੀ ਸ਼ਹਿਰ ਦੇ ਸਫਾਈ ਸੇਵਕਾਂ ਨੂੰ ਹੀ ਇਸ ਦੀ ਪਹਿਲ ਹੋਣੀ ਚਾਹੀਦੀ ਹੈ । ਜਿਨਾਂ ਨੇ ਕਈਆਂ ਸਾਲਾਂ ਤੋਂ ਸ਼ਹਿਰ ਦੀ ਸੇਵਾ ਕੀਤੀ। ਉਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਸੰਜੀਵ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ ਕਮੇਟੀ, ਗੌਤਮ ਸਿੰਘ ਜਿਲਾ ਵਾਈਸ ਪ੍ਰਧਾਨ ਕੌਂਸਲਰ ਚੰਦਰ ਮੋਹਨ , ਵਿਜੇ ਬੈਂਸ ,ਕੌਂਸਲਰ ਪ੍ਰਗਟ ਸਿੰਘ ,ਕੌਂਸਲਰ ਗੁਰਪ੍ਰੀਤ ਸ਼ਾਨਾ, ਕੌਂਸਲਰ ਦਵਿੰਦਰ ਸਿੰਘ, ਅਮਨਦੀਪ ਸਿੰਘ ਬੱਲੂ , ਅਤੇ ਹੋਰ ਕਾਂਗਰਸ ਲੀਡਰ ਹਾਜ਼ਰ ਸਨ।