ਅੰਮ੍ਰਿਤਸਰ 15 ਸਿਤੰਬਰ–ਨਸ਼ੇ ਦਾ ਲਾਹਨਤ ਨੂੰ ਸਮਾਜ਼ ਵਿੱਚੋਂ ਖਤਮ ਕਰਨ ਲਈ ਅਤੇ ਇਸਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕਤਾਂ ਅੱਜ ਮਿਤੀ 13-09-2024 ਬਟਾਲਾ ਰੋਡ, ਅੰਮ੍ਰਿਤਸਰ ਵਿੱਖੇ ਇੱਕ ਪ੍ਰੋਗਰਾਮ ਆਯੋਜ਼ੀਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਣਜੀਤ ਸਿੰਘ ਢਿੱਲੋ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਸਤਬੀਰ ਸਿੰਘ PPS ਡੀਸੀਪੀ ਸਥਾਨਿਕ, ਅੰਮ੍ਰਿਤਸਰ, ਹਰਪਾਲ ਸਿੰਘ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ, ਹਰਕਮਲ ਕੌਰ, ਪੀਪੀਐਸ, ਏਡੀਸੀਪੀ ਸਥਾਨਿਕ, ਅੰਮ੍ਰਿਤਸਰ, ਅਤੇ ਗੁਰਿੰਦਰਬੀਰ ਸਿੰਘ, PPS ਏਸੀਪੀ ਈਸਟ, ਅੰਮ੍ਰਿਤਸਰ,
ਜਸਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ ਅੰਮ੍ਰਿਤਸਰ ਵੱਲੋਂ ਨਸ਼ੇ ਖਿਲਾਫ ਪੁਲਿਸ ਪਬਲਿਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਅਫਸਰ ਥਾਣਾ ਮੋਹਕਮਪੁਰ ਤੇ ਮਕਬੂਲਪੁਰਾ, ਅੰਮ੍ਰਿਤਸਰ ਤੋਂ ਇਲਾਵਾ ਮੈਡਮ ਸਵਰਾਜ ਗਰੋਵਰ, ਰਮਨ ਮਲਹੋਤਰਾ, ਸੁਖਵਿੰਦਰ ਸਿੰਘ ਮੱਲ੍ਹੀ ਸਮਾਜ ਸੇਵਕ, ਹਾਜ਼ਰ ਸਨ। ਡਾਕਟਰ ਸ੍ਰੀਮਤੀ ਗੁਰਲੀਨ ਕੌਰ, ਮਨੋਰੋਗ ਮਾਹਿਰ, ਡਾਕਟਰ ਰਾਹੁਲ ਸਾਰੰਗਲ, ਡਾਕਟਰ ਵਿਵੇਕ ਤਲਵਾਰ, ਨੇ ਸੋਕੀਆ ਨਸ਼ੇ ਦੇ ਮਾੜਾ ਪ੍ਰਭਾਵ ਬਾਰੇ ਪਬਲਿਕ ਨੂੰ ਜਾਣੂ ਕਰਵਾਇਆ। ਇਸ ਉਪਰੰਤ ਆਵਾਜ਼ ਰੰਗ ਮੰਚ ਨਾਟਕ ਮੰਡਲੀ ਵੱਲੋਂ ਇੱਕ ਨਾਟਕ ਅਰਸ਼ ਤੋਂ ਫਰਸ਼ ਤੱਕ ਪੇਸ਼ ਕੀਤਾ ਗਿਆ, ਜਿਸ ਵਿੱਚ ਸਮਾਜ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਨਸ਼ੇ ਦੀ ਲਤ ਕਾਰਨ ਇੱਕ ਇੰਨਸਾਨ ਆਪਣੀ ਖੁਸ਼ੀਆਂ ਭਰੀ ਜਿੰਦਗੀ ਨੂੰ ਨਰਕ ਵਿੱਚ ਝੋਕ ਕੇ ਬਰਬਾਦ ਹੋ ਜਾਂਦਾ ਹੈ, ਇੱਥੋਂ ਤੱਕ ਕੀ ਆਪਣੀ ਜਾਨ ਵੀ ਗਵਾ ਲੈਂਦਾ ਹੈ। ਪਿੱਛੇ ਪਰਿਵਾਰ ਨੂੰ ਪੀੜ ਦਾ ਸਾਹਮਣਾ ਕਰਨਾ ਹੈ। ਨਸ਼ੇ ਨੂੰ ਭੁੱਲ ਕੇ ਵੀ ਆਪਣੀ ਜ਼ਿੰਦਗੀ ਵਿੱਚ ਜਗ੍ਹਾ ਨਹੀਂ ਦੇਣੀ ਚਾਹੀਦੀ l ਸਮਾਜ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਅਸੀਂ ਸਾਰੇ ਰਲ ਕੇ ਹੀ ਖਤਮ ਕਰ ਸਕਦੇ ਹਾਂ। ਇਸ ਵਿੱਚ ਪੁਲਿਸ ਦਾ ਉਹਨਾਂ ਪਬਲਿਕ ਵੱਲੋਂ ਪੂਰਨ ਸਹਿਯੋਗ ਮੰਗਿਆ। ਸਮਾਗਮ ਵਿੱਚ ਹਾਜਰ ਲੋਕਾਂ ਨੇ ਪ੍ਰਣ ਕੀਤਾ ਕਿ ਉਹ ਨਸ਼ੇ ਦੀ ਦਲਦਲ ਵਿੱਚ ਕਦੇ ਨਹੀਂ ਫਸਣਗੇ ਅਤੇ ਜਿਹੜੇ ਇਸ ਦਲਦਲ ਵਿੱਚ ਫਸ ਗਏ ਹਨ, ਉਹਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਕੇ ਇਸ ਦਲਦਲ਼ ਵਿੱਚੋਂ ਬਾਹਰ ਕੱਢਣਗੇ। ਨਸ਼ਾਂ ਤੱਸਕਰਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੰਜਾਬ ਪੁਲਿਸ ਹੈਲਪਲਾਈਨ ਨੰਬਰ 112 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।