ਜ਼ਿਲ੍ਹਾ ਪੱਧਰੀ ਯੋਗ ਮੁਕਾਬਲੇ ਦਾ ਆਯੋਜਨ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਚ ਹੋਇਆ । ਜ਼ਿਲ੍ਹਾ ਪੱਧਰ ‘ਤੇ ਕਰਵਾਏ ਗਏ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਤੋਂ ਚੁਣੇ ਗਏ ਬੱਚਿਆਂ ਨੇ ਭਾਗ ਲਿਆ | ਇਸ ਮੁਕਾਬਲੇ ਵਿੱਚ ਆਰ.ਡੀ. ਖੋਸਲਾ ਸਕੂਲ ਦੇ ਬੱਚਿਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਜਿਸ ਵਿੱਚ ਅੰਡਰ-14 ਲੜਕਿਆਂ ਦੀ ਟੀਮ ਵਿੱਚ ਮਨੀਸ਼, ਸਕਸ਼ਮ ਮਹਾਜਨ, ਮਨਰਾਜਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਅਕਤੀਗਤ ਮੁਕਾਬਲੇ ਵਿੱਚ ਰਿਦਮਿਕ ਯੋਗ ਵਿੱਚ ਮਨੀਸ਼ ਪਹਿਲੇ ਅਤੇ ਕਲਾਤਮਕ ਯੋਗ ਵਿੱਚ ਸਕਸ਼ਮ ਮਹਾਜਨ ਪਹਿਲੇ ਸਥਾਨ ’ਤੇ ਰਿਹਾ। ਅੰਡਰ-19 ਲੜਕਿਆਂ ਵਿੱਚ ਤਰੁਣ ਕੁਮਾਰ, ਜਸਕਰਨ ਪ੍ਰੀਤ ਸਿੰਘ, ਮਾਨਵ ਸ਼ਰਮਾ, ਚਿਰਾਗ ਸ਼ਰਮਾ ਦੀ ਟੀਮ ਨੇ ਪਹਿਲਾ ਅਤੇ ਰਿਦਮਿਕ ਯੋਗ ਵਿੱਚ ਵਿਅਕਤੀਗਤ ਤੌਰ ’ਤੇ ਤਰੁਣ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਹ ਸਾਰੇ ਵਿਦਿਆਰਥੀ ਰਾਜ ਪੱਧਰੀ ਯੋਗ ਮੁਕਾਬਲੇ ਲਈ ਚੁਣੇ ਗਏ।
ਅੰਡਰ-14 ਲੜਕੀਆਂ ਦੀ ਟੀਮ ਵਿੱਚ ਅਨੁਰੀਤ ਕੌਰ ਅਤੇ ਖੁਸ਼ ਮੀਤ ਕੌਰ ਪਹਿਲੇ ਸਥਾਨ ’ਤੇ ਰਹੀਆਂ। ਅੰਡਰ-17 ਲੜਕੀਆਂ ਦੀ ਟੀਮ ਵਿੱਚ ਜਸਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-19 ਲੜਕੀਆਂ ਦੀ ਟੀਮ ਵਿੱਚ ਨਵਜੋਤ ਕੌਰ, ਕਮਲਜੀਤ ਕੌਰ, ਨਾਜ਼ ਪ੍ਰੀਤ ਕੌਰ, ਅਸ਼ਮਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਅਨੰਨਿਆ ਸ਼ਰਮਾ ਨੇ ਵਿਅਕਤੀਗਤ ਤੌਰ ਤੇ ਰਿਦਮਿਕ ਯੋਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਹ ਸਾਰੀਆਂ ਵਿਦਿਆਰਥਣਾਂ ਰਾਜ ਪੱਧਰੀ ਯੋਗ ਮੁਕਾਬਲੇ ਲਈ ਚੁਣੀਆਂ ਗਈਆਂ। ਇਸ ਮੁਕਾਬਲੇ ਵਿੱਚ 19 ਵਿਦਿਆਰਥੀਆਂ ਨੇ ਸੋਨ ਤਗਮੇ ਜਿੱਤ ਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਸਕੂਲ ਦੇ ਚੇਅਰਮੈਨ ਸ਼੍ਰੀ ਅਰਵਿੰਦ ਖੋਸਲਾ, ਪ੍ਰਧਾਨ ਸ਼੍ਰੀ ਅਜੇ ਖੋਸਲਾ ਅਤੇ ਪ੍ਰਿੰਸੀਪਲ ਡਾ: ਬਿੰਦੂ ਭੱਲਾ ਨੇ ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਯੋਗ ਅਧਿਆਪਕ ਸ਼੍ਰੀ ਵਿਨੈ ਪੁਸ਼ਕਰਨਾ ਅਤੇ ਸ਼੍ਰੀਮਤੀ ਸੋਨਮ ਨੂੰ ਤਹਿ ਦਿਲੋਂ ਵਧਾਈ ਦਿੱਤੀ ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਯੋਗ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਸਹਾਈ ਹੁੰਦਾ ਹੈ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਯੋਗ ਹਰ ਇੱਕ ਲਈ ਜ਼ਰੂਰੀ ਹੈ।ਇਹ ਮਾਨਸਿਕ ਤਣਾਅ ਨੂੰ ਘਟਾਉਂਦਾ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਵਿੱਚ ਧਿਆਨ ਦੇਣ ਵਿੱਚ ਮਦਦ ਕਰਦਾ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗ ਨੂੰ ਅਪਨਾਉਣਾ ਚਾਹੀਦਾ ਹੈ।